HOME ਇੰਜ ਵਿਸ਼ਾਲ ਖੈਰਾ ਵੱਲੋਂ ਲਿਖੀ ਕਿਤਾਬ”ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ”...

ਇੰਜ ਵਿਸ਼ਾਲ ਖੈਰਾ ਵੱਲੋਂ ਲਿਖੀ ਕਿਤਾਬ”ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ” ਬਾਰੇ ਕੇ.ਸੀ ਸੁਲੇਖ ਜੀ ਦੁਆਰਾ ਲਿਖੀ ਭੂਮਿਕਾ ਅਤੇ ਧੰਮ ਬਾਰੇ ਵਿਚਾਰ।

1
  (ਸਮਾਜ ਵੀਕਲੀ)  “ਬੁੱਧ ਅਤੇ ਉਨ੍ਹਾਂ ਦਾ ਧੰਮ” ਮਹਾਨ ਗ੍ਰੰਥ (ਅੰਗਰੇਜੀ) ਵਿੱਚ ਵਿਗਿਆਨਕ ਸਟੀਕ ਸੋਚ ਲੱਭਣ ਅਤੇ ਸਥਾਪਿਤ ਕਰਨ ਵਿੱਚ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਹਮੇਸ਼ਾ ਬਹੁੱਤ ਫਿਕਰਮੰਦ ਅਤੇ ਗੰਭੀਰ ਸਨ, ਕਿਉਂਕਿ ਉਨ੍ਹਾਂ ਦਾ ਵਿਗਿਆਨਕ ਅਤੇ ਤਰਕਵਾਦੀ ਨਜ਼ਰੀਆਂ ਕੋਈ ਆਮ ਨਹੀਂ ਸੀ, ਜਿਵੇਂ ਤਥਾਗਤ ਦਾ ਨਿਰਦੇਸ਼ ਸੀ ਕਿ,” ਜਿਸ ਪ੍ਰਕਾਰ ਸੋਨੇ ਨੂੰ ਤਪਾਅ ਕੇ, ਕੱਟ ਕੇ ਅਤੇ ਕਸੌਟੀ ਉੱਤੇ ਰਗੜ ਕੇ ਜਾਂਚਿਆ ਪਰਖਿਆ ਜਾਂਦਾ ਹੈ, ਉਸੇ ਪ੍ਰਕਾਰ ਹੇ ਭਿਕਸ਼ੂਓ, ਮੇਰੇ ਵਚਨਾਂ ਨੂੰ ਜਾਂਚ ਪਰਖ ਕੇ ਗ੍ਰਹਿਣ ਕਰੋ, ਨਾ ਕਿ ਮੇਰੇ ਪ੍ਰਤੀ ਆਦਰ ਸਨਮਾਨ ਦੀ ਭਾਵਨਾ ਨਾਲ”। ਖ਼ੁਦ ਬਾਬਾ ਸਾਹਿਬ ਦੇ ਸ਼ਬਦਾਂ ਅਨੁਸਾਰ, ਬੁੱਧ ਧੰਮ, ਕੁੱਝ ਵੀ ਨਹੀਂ, ਜੇ ਉਹ ਬੁੱਧੀਵਾਦੀ ਅਤੇ ਵਿਗਿਆਨਕ ਨਹੀਂ ।ਇਸ ਨੂੰ ਮੁੱਖ ਰੱਖਦੇ ਹੋਏ ਮਿੰਟੂ ਲਾਲ (ਇੰਜ:ਵਿਸ਼ਾਲ ਖੈਰਾ) ਨੇ ਇਹ ਕਿਤਾਬ, ਜਿਸ ਦਾ ਨਾਮ “ਬੁੱਧ ਅਤੇ ਉਨ੍ਹਾਂ ਦਾ ਧੰਮ” (ਮੇਰੀ ਨਜ਼ਰ ਵਿੱਚ) ਨੂੰ “ਬੁੱਧ ਅਤੇ ਉਨ੍ਹਾਂ ਦਾ ਧੰਮ” ਅੰਗਰੇਜੀ ਗ੍ਰੰਥ ਦੇ ਵੱਖ-ਵੱਖ ਅਨੁਵਾਦਕਾਂ ਦੁਆਰਾ ਕੀਤੇ ਗਏ ਪੰਜਾਬੀ ਅਨੁਵਾਦਾਂ ਨੂੰ ਅਤੇ ਹੋਰ ਕਿਤਾਬਾਂ ਨੂੰ ਤਰਕ ਦੀ ਕਸੌਟੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਕੁੱਝ ਲੇਖਾਂ ਦੈ ਰੂਪ ਵਿੱਚ ਵਿਆਖਿਆ ਕਰਨ ਦੀ ਨਿਮਾਣੀ ਕੋਸ਼ਿਸ ਕੀਤੀ ਹੈ,ਜਿਸ ਨਾਲ ਇਸ ਕਿਤਾਬ ਵਿੱਚ ਬੁੱਧ ਧੰਮ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਪੜ੍ਹਨ ਨੂੰ ਮਿਲਦਾ ਹੈ, ਕਿਉਂਕਿ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਦਾ ਕੋਈ ਵੀ ਵਿਚਾਰ ਗੈਰ ਵਿਗਿਆਨਕ ਜਾਂ ਕਿਸੇ ਚਮਤਾਕਰ ਨਾਲ ਸਬੰਧਤ ਨਹੀਂ ਸੀ ਪਰ ਬ੍ਰਾਹਮਣਵਾਦ ਨੇ ਬਾਬਾ ਸਾਹਿਬ ਡਾ਼ ਅੰਬੇਡਕਰ ਜੀ ਦੀਆਂ ਅਤੇ ਆਪਣੀਆਂ ਲਿਖਤਾਂ ਵਿੱਚ ਤਥਾਗਤ ਬੁੱਧ ਦੀ ਛਵੀ ਨਾਲ ਛੇੜਛਾੜ ਕਰਨ ਦੀ ਲੁਕਵੀਂ ਕੋਸ਼ਿਸ ਕੀਤੀ ਹੈ, ਜਿਸ ਤੋਂ ਪੜ੍ਦਾ ਚੁੱਕਣਾ ਅੱਜ ਸਮੇਂ ਦੀ ਮੰਗ ਹੈ। ਇਸ ਤੋਂ ਇਲਾਵਾ ਕਿਤਾਬ ਵਿੱਚ ਕਰਮ, ਨੈਤਿਕਤਾ, ਪ੍ਰੱਗਿਆ, ਸ਼ੀਲ ਬਾਰੇ ਲੇਖਕ ਵੱਲੋਂ ਵਿਸਥਾਰ ਪੂਰਵਕ ਵਿਆਖਿਆ ਕਰਨ ਦੀ ਇੱਕ ਛੋਟੀ ਜਿਹੀ ਅੱਛੀ ਕੋਸ਼ਿਸ ਕੀਤੀ ਹੈ। ਵਿਚਾਰ, ਤੋਪ ਤਲਵਾਰ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੁੰਦੇ ਹਨ। ਕ੍ਰਾਂਤੀਆਂ, ਵਿਚਾਰਾਂ ਦੀ ਕੁੱਖ ਤੋਂ ਜਨਮ ਲੈਂਦੀਆਂ ਹਨ। ਮਾਰਕਸ ਨੇ ਤਾਂ ਆਪਣੇ ਹਾਲਾਤ ਵਿੱਚ ਕੇਵਲ ਪੂੰਜੀਵਾਦ ਨੂੰ ਹੀ ਆਪਣਾ ਦੁਸ਼ਮਣ ਮੰਨਿਆਂ ਸੀ, ਲੇਕਿਨ ਅੰਬੇਡਕਰ ਦੀ ਲੜਾਈ ਇੱਕ ਨਹੀਂ, ਦੋ-ਦੋ ਦੁਸ਼ਮਣਾਂ ਦੇ ਵਿਰੁੱਧ ਸੀ। ਇੱਕ ਪੂੰਜੀਵਾਦ ਅਤੇ ਦੂਜਾ ਬ੍ਰਾਹਮਣਵਾਦ, ਜੋ ਪੂੰਜੀਵਾਦ ਨਾਲੋਂ ਵੀ ਵਧੇਰੇ ਖ਼ਤਰਨਾਕ ਅਤੇ ਆਦਮਖ਼ੋਰ ਹੈ, ਜਿਸ ਨੇ ਬਹੁਜ਼ਨ ਦੇ ਗਲ੍ਹ ਵਿੱਚ ਮਨੁਵਾਦ ਦਾ ਪਟਾ ਤਾਂ ਪਾਇਆ ਹੀ ਹੈ, ਇਸਦੇ ਨਾਲ-ਨਾਲ ਬੁੱਧ ਧੰਮ ਵਿੱਚ ਅਣਗਿਣਤ ਛੇਦ ਵੀ ਕਰ ਦਿੱਤੇ ਹਨ, ਜਿਨ੍ਹਾਂ ਛੇਦਾਂ ਨੂੰ ਅੰਬੇਡਕਰਵਾਦੀ ਚੱਸਮੇਂ ਨਾਲ ਦੂਰ ਕਰਨ ਸਮੇਂ ਦੀ ਮੰਗ ਹੈ, ਜਿਸ ਦੀ ਨਿਮਾਣੀ ਜਿਹੀ ਕੋਸਿਸ਼ ਇਸ ਕਿਤਾਬ ਵਿੱਚ ਲੇਖਕ ਵੱਲੋਂ ਕੀਤੀ ਗਈ ਹੈ। ਮੀਡੀਆ ਵੱਲ ਝਾਤ ਮਾਰੀਏ ਤਾਂ ਧੰਮ ਬਾਰੇ ਕੁੱਝ ਲਿਖਤਾਂ ਗਿਆਤ/ਅਗਿਆਤ ਲੇਖਕਾ ਵੱਲੋਂ ਵੀ ਲਿਖਿਆ ਗਈਆਂ ਹਨ, ਜਿਸ ਦਾ ਧੰਮ ਨਾਲ ਕੋਈ ਲੈਣਾ ਦੇਣਾ ਨਹੀ ਹੈ, ਜਿਵੇਂ ਕਿ ਤਥਾਗਤ ਬੁੱਧ ਨੂੰ ਬ੍ਰਾਹਮਣੀ ਕਿਤਾ੍ਬਾਂ ਵਿੱਚ ਵਿਸ਼ਨੂੰ ਦ਼ਾ ਨੌਵਾਂ ਅਵਤਾਰ ਦੱਸਿਆ ਗਿਆ ਹੈ। “ਬੁੱਧ ਅਤੇ ਉਨ੍ਹਾਂ ਦਾ ਧੰਮ” ਗ੍ਰੰਥ ਅਤੇ ਹੋਰ ਲਿਖਤਾਂ ਵਿੱਚ ਵਿੱਚ ਛੇੜਛਾੜ ਦਾ ਵਿਸ਼ਾ ਕੋਈ ਸਧਾਰਣ ਵਿਸ਼ਾ ਨਹੀਂ ਹੈ, ਇਹ ਅੱਜ ਦੇ ਨੌਜੁਆਨ ਪੀੜ੍ਹੀ ਨੂੰ ਸਮਝਣ ਦੀ ਬਹੁਤ ਲੋੜ੍ਹ ਹੈ। “ਬੁੱਧ ਅਤੇ ਉਨ੍ਹਾਂ ਦਾ ਧੰਮ” ਗ੍ਰੰਥ ਬਾਬਾ ਸਾਹਿਬ ਦੀ ਦਿੱਤੀ ਹੋਈ ਅਨਮੋਲ ਵਿਰਾਸਤ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਨੂੰ ਸੰਭਾਲਣ ਵਾਲੇ ਵਾਰਿਸ ਬੇ-ਸੁੱਧ ਅਤੇ ਬੇ-ਖ਼ਬਰ ਹਨ, ਭਾਵੇਂ ਇਹ ਉੱਪਰਾਲਾ ਇੱਕ-ਇੱਕ ਲੇਖਾਂ ਦੁਆਰਾ ਹੀ ਸਹੀ ਪਰ ਧੰਮ ਦੇ ਤਰਕਵਾਦੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਹੀ ਸਮਾਜ ਦਾ ਭਲਾ ਹੋ ਸਕਦਾ ਹੈ । ਉਦਾਹਰਣ ਦੇ ਤੌਰ ਤੇ ਬੁੱਧ ਨੂੰ ਪ੍ਰਮਾਤਮਾਂ, ਮਹਾਤਮਾਂ ਅਤੇ ਭ਼ਗਵਾਨ ਦੇ ਨਾਮਾਂ ਨਾਲ ਯਾਦ ਕੀਤਾ ਜਾਂਦਾ ਹੈ, ਜਦੋਂ ਕਿ ਉਨ੍ਹਾ ਦਾ ਇਨ੍ਹਾ ਗੈਰ ਵਿਗਿਆਨਕ ਨਾਵਾਂ ਵਿੱਚ ਕੋਈ ਵਿਸਵਾਸ ਨਹੀ ਸੀ, ਤਥਾਗਤ ਬੁੱਧ ਨੇ ਹਮੇਂਸਾ ਤੱਥਾਂ ਦੇ ਅਧਾਰਿਤ ਹੀ ਗੱਲ ਕੀਤੀ ਹੈ ਇਸੇ ਕਰਕੇ ਉਨ੍ਹਾਂ ਨੂੰ ਤਥਾਗਤ ਕਿਹਾ ਜਾਂਦਾ ਹੈ। ਜਾਣਕਰੀ ਅਨੁਸਾਰ ਲੇਖਕ ਦੇ ਇਹ ਲੇਖ ਕਾਫ਼ੀ ਸਮੇਂ ਤੋਂ ਅਖ਼ਬਾਰਾਂ ਵਿੱਚ ਛੱਪ ਕੇ ਸਮਾਜ਼ ਵਿੱਚ ਪਹੁੱਚ ਚੁੱਕੇ ਹਨ ਅਤੇ ਪੜ੍ਹਨ ਵਿੱਚ ਮੁਸ਼ਕਿਲ ਆਉਣ ਕਾਰਨ, ਪਾਠਕਾਂ ਦੀ ਸ਼ਿਫਾਰਿਸ਼ ਨੂੰ ਮੁੱਖ ਰੱਖਦੇ ਹੋਏ,ਲੇਖਕ ਮੁਤਾਬਕ ਇਨ੍ਹਾਂ ਲੇਖਾਂ ਨੂੰ ਕਿਤਾਬੀ ਰੰਗ ਦੇਣਾ ਬਹੁਤ ਜ਼ਰੂਰੀ ਹੈ। ਮੈਂਨੂੰ ਇਸ ਕਿਤਾਬ ਸੰਬੰਧੀ ਵਿਚਾਰ ਲਿਖਦਿਆਂ ਬਹੁਤ ਪ੍ਰਸੰਨਤਾ ਹੋ ਰਹੀ ਹੈ। ਅੱਜ ਲੋੜ ਹੈ, ਮਾਨਸਿਕਤਾ ਵਿੱਚ ਵਿਗਿਆਨਕ ਅਤੇ ਤਰਕਵਾਦੀ ਕ੍ਰਾਂਤੀਕਾਰੀ ਪ੍ਰੀਵਰਤਨ ਦੀ। ਮੇਰਾ ਇਹ ਵਿਸ਼ਵਾਸ ਹੈ ਕਿ ਖੈਰਾ ਦੀ ਇਹ ਕਿਤਾਬ, ਇਸ ਜਰੂਰਤ ਨੂੰ ਪਰਪੱਕਤਾ ਨਾਲ ਪੂਰਾ ਕਰ ਸਕੇਗੀ ।
ਕੇ. ਸੀ. ਸੁਲੇਖ
503, ਸੈਕਟਰ 15 ਏ, ਚੰਡੀਗੜ੍ਹ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਜਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ
Next articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੇ ਹੁਨਰ ਵਿਕਾਸ ਅਤੇ ਪੇਂਡੂ ਉੱਦਮਤਾ ਨੂੰ ਮਜ਼ਬੂਤ ​​ਕਰਨ ਲਈ ਸਮਝੌਤੇ ‘ਤੇ ਦਸਤਖਤ ਕੀਤੇ |