ਕਿਤਾਬ ਲਿਖਣੀ ਸੋਖੀ ਨਹੀਂ ਹੁੰਦੀ ਇੱਕ ਕਿਤਾਬ ਦੀ ਸਤਰ ਲਿਖਣ ਲਈ ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਇਹ ਸਿਰਫ਼ ਇੱਕ ਲੇਖਕ ਹੀ ਜਾਣਦਾ ਹੈ —-ਪ੍ਰਿਆ ਅੰਬੇਡਕਰ

ਪ੍ਰਿਆ ਅੰਬੇਡਕਰ

ਪ੍ਰਿਆ ਅੰਬੇਡਕਰ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਕਿਤਾਬ ਲਿਖਣੀ ਸੋਖੀ ਨਹੀਂ ਹੁੰਦੀ , ਇਕ ਸਤਰ ਲਿਖਣ ਲਈ ਕਿੰਨੀਆਂ ਕਿਤਾਬਾਂ ਪੜਨੀਆਂ ਪੈਂਦੀਆਂ ਇਹ ਸਿਰਫ ਇਕ ਲੇਖਕ ਹੀ ਜਾਣਦਾ l ਨਿੰਦਣ ਵਾਲੇ ਕਿਤਾਬ ਦਾ ਕਵਰ ਦੇਖ ਕੇ ਹੀ ਪੂਰੀ ਕਿਤਾਬ ਨਿੰਦ ਦਿੰਦੇ ਹਨ l ਮੈ ਆਪਣੀ ਅਗਲੀ ਕਿਤਾਬ ਜਿਸਦਾ ਨਾਮ “ਨੀਚਤਾ ਦੀ ਜੜ੍ਹ” ਹੈ ਲਿਖ ਰਹੀ ਹਾਂ l ਇਸ ਕਿਤਾਬ ਵਿੱਚ ਮੈ ਸਮਾਜ ਵਿੱਚ ਫੈਲ ਰਹੀ ਜਾਤੀਵਾਦਕ ਨੀਚਤਾ ਬਾਰੇ ਲਿਖਾਗੀ l ਨਾਲ ਦੀ ਨਾਲ ਹਰ ਉਸ ਰਿਸ਼ਤੇ ਬਾਰੇ ਲਿਖਾਗੀ ਜਿਸਨੇ ਆਪਣੇ ਸਵਾਰਥ ਵਾਸਤੇ ਕਿਸੇ ਦੂਸਰੇ ਇਨਸਾਨ ਦੀਆ ਜੜ੍ਹਾਂ ਵੱਢਣ ਵੇਲੇ ਕਿੰਨੀ ਨੀਚਤਾ ਅਪਣਾਈ ਹੋਵੇਗੀ l ਇਸ ਕਿਤਾਬ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖਾਗੀ l ਇਸ ਕਿਤਾਬ ਨੂੰ ਲਿਖਣ ਲਈ ਮੈਨੂੰ ਬਹੁਤ ਰਿਸਰਚ ਕਰਨੀ ਪੈ ਰਹੀ ਹੈ l ਇਸ ਬਾਰੇ ਮੈ ਬਹੁਤਾ ਕੁੱਝ ਨਹੀਂ ਬੋਲਾਗੀ ਇਹ ਕਿਤਾਬ ਖੁਦ ਆਪ ਮੁਹਾਰੇ ਬੋਲੇਗੀ l ਇਹ ਕਿਤਾਬ ਭਾਰਤ ਵਿੱਚ ਜਾਤੀ ਅਧਾਰ ਉਤੇ ਹੋ ਰਹੇ ਵਿਤਕਰੇ,. ਅੱਤਿਆਚਾਰ, ਜ਼ੁਲਮ ਦੀ ਦਾਸਤਾ ਖੁਦ ਸੁਣਾਏਗੀ , ਬਸ ਤੁਸੀਂ ਪੜ੍ਹਨ ਵਾਲੇ ਬਣਿਓ l ਭਾਰਤ ਵਿੱਚ ਸਭ ਤੋ ਜ਼ਿਆਦਾ ਦਲਿਤਾਂ ਤੇ ਜ਼ੁਲਮ ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼, ਬਿਹਾਰ ਵਰਗੀਆਂ ਸਟੇਟਾਂ ਵਿਖੇ ਹੁੰਦਾ ਹੈ. .. ਜਿਥੇ ਗੇਂਦ ਨੂੰ ਹੱਥ ਲਗਾਉਣ ਤੇ ਦਲਿਤ ਦਾ ਅੰਗੂਠਾ ਵੱਢ ਦਿਤਾ ਜਾਂਦਾ ਹੈ, ਰਾਜਪੂਤਾਂ ਦੇ ਖੇਤਾਂ ਚੋਂ ਗੁਜ਼ਰਨ ਦੇ ਗੁਨਾਹ ਚ ਦਲਿਤਾਂ ਦੇ ਘਰਾਂ ਨੂੰ ਅੱਗ ਲਗਾ ਦਿਤੀ ਜਾਂਦੀ ਹੈ , ਘਰ ਚ ਵਿਆਹ ਦਾ ਮਹੌਲ ਹੋਣ ਤੇ ਦਬੰਗਾ ਵਲੋਂ ਡੀ. ਜੇ ਬੰਦ ਕਰਵਾ ਦਿਤੇ ਜਾਂਦੇ ਹਨ ਏਨਾ ਹੀ ਨਹੀਂ ਦਲਿਤਾਂ ਦਾ ਹੁੱਕਾ ਪਾਣੀ ਬੰਦ ਕਰ ਦਿਤਾ ਜਾਂਦਾ ਨਾਲ ਦੀ ਨਾਲ ਦੁਕਾਨਦਾਰ ਦਲਿਤਾਂ ਨੂੰ ਰਾਸ਼ਨ ਤੱਕ ਨਹੀਂ ਦਿੰਦਾ ਤੇ ਜ਼ਿਲ੍ਹੇ ਦਾ ਕੋਈ ਬੰਦਾ ਦਲਿਤ ਨੂੰ ਪਾਣੀ ਦਾ ਘੁੱਟ ਤੱਕ ਨਹੀਂ ਦਿੰਦਾ, ਦਲਿਤ ਦੂਲ੍ਹੇ ਨੂੰ ਘੋੜੀ ਨਹੀਂ ਚੜਨ ਦਿਤਾ ਜਾਂਦਾ, ਦਲਿਤ ਉਤੇ ਪਿਸ਼ਾਬ ਕੀਤਾ ਜਾਂਦਾ , ਦਲਿਤ ਨੂੰ ਮੁੱਛ ਨਹੀਂ ਰੱਖਣ ਦਿਤੀ ਜਾਂਦੀ , ਦਲਿਤ ਦੇ ਬੱਚੇ ਸਕੂਲ ਚ ਮਿਡ ਦੇ ਮਿਲ ਬਾਕੀ ਬੱਚਿਆਂ ਨਾਲ ਬੈਠ ਕੇ ਨਹੀਂ ਖਾ ਸਕਦੇ ,,, ਸਕੂਲ ਚ ਪਾਣੀ ਦੀ ਟੂਟੀ ਘੜੇ ਨੂੰ ਹੱਥ ਨਹੀਂ ਲਗਾ ਸਕਦੇ …! ਇਹੋ ਜਹੇ ਬਹੁਤ ਜ਼ੁਲਮ ਹੋ ਰਹੇ ਹਨ ਪਰ ਕੀ ਇਸ ਨਾਲ ਸਾਡੀ ਮਾਨਸਿਕਤਾ ਤੇ ਕੋਈ ਅਸਰ ਹੋਇਆ .. ਮੈਨੂੰ ਨਹੀਂ ਲੱਗਦਾ ਕੋਈ ਅਸਰ ਹੋ ਰਿਹਾ ਤੁਹਾਡੇ ਉਤੇ ਕਿਉਕਿ ਤੁਸੀਂ ਲੋਕ ਵੀ ਇਹਨਾਂ ਲੋਕਾਂ ਤੋ ਨਫਰਤ ਕਰਦੇ ਪਏ ਹੋ l ਜਦੋ ਇਹ ਲੋਕ ਯੂ ਪੀ , ਬਿਹਾਰ ਤੋ ਉੱਚੀਆਂ ਜਾਤੀਆਂ ਦੇ ਲੋਕਾਂ ਦੇ ਜ਼ੁਲਮਾਂ ਤੋ ਅੱਕ ਕੇ ਪੰਜਾਬ ਵੱਲ ਤੁਰ ਪੈਂਦੇ ਹਨ ਤਾਂ ਸਭ ਤੋ ਜ਼ਿਆਦਾ ਇਹਨਾਂ ਦਾ ਵਿਰੋਧ ਸਾਡੇ ਹੀ ਲੋਕ ਕਰਦੇ ਹਨ. ..ਭਇਆ ਸ਼ਬਦ ਵਰਤ ਕੇ l ਕੀ ਇਹ ਲੋਕ ਚੰਗਾ ਜੀਵਨ ਨਹੀਂ ਡੀਜ਼ਰਵ ਕਰ ਸਕਦੇ? ਕੀ ਇਹਨਾਂ ਦੇ ਬੱਚੇ ਚੰਗੀ ਸ਼ਿਕ੍ਸ਼ਾ ਨਹੀਂ ਹਾਸਿਲ ਕਰਨ ਜੋਗੇ ? ਸਭ ਤੋ ਵੱਡਾ ਸਵਾਲ ਕੀ ਤੁਸੀਂ ਇਹਨਾਂ ਯੂ.ਪੀ . ,ਬਿਹਾਰ ਤੋ ਆਏ ਲੋਕਾਂ ਨੂੰ SC ,ST ,OBC ਦਾ ਹਿੱਸਾ ਭਾਵ ਅਪਨਾ ਭਾਈਚਾਰਾ ਆਪਣੇ ਲੋਕ ਨਹੀਂ ਸਮਝਦੇ l ਅਰੇ ਅੰਬੇਡਕਰ ਨੇ ਇਹਨਾਂ ਲੋਕਾਂ ਲਈ ਵੀ ਬਰਾਬਰ ਲੜਾਈ ਲੜੀ ਹੈ ਇਹਨਾਂ ਨੂੰ ਵੀ ਭਾਰਤ ਦੇ ਕਿਸੇ ਵੀ ਕੋਨੇ,. ਜ਼ਿਲ੍ਹੇ ਚ ਜਾ ਕੇ ਵੱਸਣ ਤੇ ਕਮਾਈ ਕਰਨ ਦਾ ਅਧਿਕਾਰ ਪ੍ਰਾਪਤ ਹੈ , ਫਿਰ ਤੁਸੀਂ ਕੌਣ ਹੁੰਦੇ ਹੋ ਓਹਨਾ ਦਾ ਵਿਰੋਧ ਕਰਨ ਵਾਲੇ ਕੇ ਭਈਏ ਭਜਾਓ ਦਾ ਨਾਹਰਾ ਲਗਾਉਣ ਵਾਲੇ l ਜੇਕਰ ਤੁਸੀਂ ਇਹਨਾਂ ਗਰੀਬ ਮਜਬੂਰ ਲੋਕਾਂ ਦਾ ਵਿਰੋਧ ਕਰਦੇ ਹੋ ਤਾਂ ਸਮਝੋ ਤੁਸੀਂ ਸੰਵਿਧਾਨ ਦਾ ਵਿਰੋਧ ਕਰ ਰਹੇ ਹੋ l ਸਭ ਤੋ ਜ਼ਿਆਦਾ ਧੱਕਾ ਤੁਸੀਂ ਹੀ ਕਰ ਰਹੇ ਹੋ ਗੁਰਬਤ ਦੀ ਆੜ੍ਹ ਚ ਆਏ ਲੋਕਾਂ ਨਾਲ l ਸੱਚ ਤਾਂ ਇਹ ਹੈ ਕੇ ਸਾਡੇ ਲੋਕ ਕੰਮਚੋਰ ਹਨ ਤੇ ਯੂ.ਪੀ , ਬਿਹਾਰ ਦੇ ਲੋਕ ਮਿਹਨਤਕਸ਼ੀ ਹਨ l ਇਹ ਹਰ ਕੰਮ ਨੂੰ ਕਰਦੇ ਹਨ. ..ਸਾਡੇ ਵਾਲਿਆਂ ਵਾਂਗੂ ਕੰਮ ਨੂੰ ਦੇਖ ਕੇ ਝੂਰਦੇ ਜਾ ਕੰਮਚੋਰੀ ਨਹੀਂ ਕਰਦੇ l ਸਾਡੀਆਂ ਜਨਾਨੀਆਂ ਇਹਨਾਂ ਦੀਆ ਜਨਾਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ. .. ਤੁਸੀਂ ਸਭ ਨੇ ਦੇਖਿਆ ਹੋਣਾ ਕੇ ਕਿਵੇਂ ਬੱਚੇ ਨੂੰ ਛਾਤੀ ਨਾਲ ਲਗਾ ਕੇ ਤੇ ਸਿਰਾਂ ਤੇ ਇੱਟਾਂ ਦਾ ਪਹਾੜ ਬਣਾ ਕੇ ਤਾਂ ਮਿਹਨਤ ਮਜ਼ਦੂਰੀ ਕਰਦੀਆਂ ਤਾਂ ਜੋ ਇਹਨਾਂ ਤੇ ਵਧੀਆ ਦਿਨ ਆ ਸਕਣ l ਹੋਰ ਤੇ ਹੋਰ ਇਹਨਾਂ ਦੇ ਨਿਆਣੇ ਪੜ੍ਹਾਈਆਂ ਚ ਅਵਲ ਆਉਂਦੇ ਹਨ l ਅਸੀ ਅਕਸਰ ਰੌਲਾ ਪਾਉਂਦੇ ਹਣਾ ਕੇ ਭਇਆ ਨੇ ਪੰਜਾਬ ਚ ਆ ਕੇ ਅਪਨਾ ਰਾਜ ਕਰ ਲਿਆ ਤਾਂ ਇਕ ਗੱਲ ਦੱਸੋ. ..ਜਿਹੜੇ ਸਾਡੇ ਪੰਜਾਬੀ ਲੋਕ ਭਾਰਤ ਤੋ ਆ ਕੇ ਵਿਦੇਸ਼ਾਂ ਚ ਗੋਰਿਆਂ ਦੀਆ ਫੈਕਟਰੀਆ ਵਿੱਚ ਮੈਨੇਜਰ ਚੀਫ ਬਣ ਕੇ ਗੋਰਿਆਂ ਤੇ ਰੋਅਬ ਪਾਉਂਦੇ ਹਨ ਓਹਨਾ ਬਾਰੇ ਕੀ ਕਹੁਗੇ ?ਦੇਸ਼ ਤਾਂ ਗੋਰਿਆਂ ਦਾ ਹੀ ਹੈ ਤਾਂ ਗੋਰੇ ਤੁਹਾਡੇ ਹੇਠਾਂ ਕੰਮ ਕਿਉ ਕਰਨ ਫਿਰ ? ਤਾਹੀ ਪਿੱਛੇ ਜਹੇ ਮਨਚੀਸਟਰ ਨਾਮਕ ਜਗ੍ਹਾ ਤੇ ਗੋਰਿਆਂ ਨੇ ਕਿਹਾ ਸੀ ਕੇ ਭਾਰਤੀਆਂ ਨੂੰ ਬਾਹਰ ਕੱਢੋ, ਅਸੀਂ ਇਥੇ ਰਹਿਣ ਨਹੀਂ ਦੇਣੇ l ਮੈ ਵੀ ਇਹੀ ਕਹਿੰਦੀ ਹਾਂ ਕੇ ਜੇਕਰ ਤੁਸੀਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕਢਣ ਦੀ ਹਮਾਇਤੀ ਕਰਦੇ ਹੋ , ਪ੍ਰਵਾਸੀਆਂ ਦਾ ਵਿਰੋਧ ਕਰਦੇ ਹੋ ਤਾਂ ਫਿਰ ਮੈ ਵੀ ਗੋਰਿਆਂ ਨਾਲ ਰਲ ਕੇ ਪੰਜਾਬੀਆਂ ਨੂੰ ਇੰਗਲੈਂਡ , ਕਨੈਡਾ ਚੋਂ ਬਾਹਰ ਕਢਣ ਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦੀ ਹਾਂ ਕਿਉਕਿ ਅਸੀ ਵੀ ਇਹਨਾਂ ਦੇ ਦੇਸ਼ ਚ ਪ੍ਰਵਾਸੀ ਭਈਆਂ ਸਮਾਨ ਹੀ ਹਾਂ l
ਜੈ ਭੀਮ ਨਮੋ ਬੁਧਾਏ 🙏
(ਨੀਚਤਾ ਦੀ ਜੜ੍ਹ ਕਿਤਾਬ ਵਿੱਚੋ )
(Author-ਪ੍ਰਿਆ ਅੰਬੇਡਕਰ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੁਸ਼ੀਲ ਦੁਸਾਂਝ ਦੀ ਮਾਤਾ ਦਾ ਸੇਜਲ ਅੱਖਾਂ ਨਾਲ ਕੀਤੀ ਅੰਤਮ ਸੰਸਕਾਰ ਰਾਮ ਪ੍ਰਕਾਸ਼ ਟੋਨੀ
Next articleਸੰਸਦ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਅਪਮਾਨ ਕਰਨ ਲਈ ਗ੍ਰਿਹ ਮੰਤਰੀ ਅਮਿਤ ਸ਼ਾਹ ਮਾਫ਼ੀ ਮੰਗੇ :- ਸਮਾਜ ਭਲਾਈ ਸੰਸਥਾ ਮਹਾਲੋਂ।