ਸਾਹਿਤਕਾਰਾਂ ਨੇ ਵਿਸ਼ਵ ਸਿਹਤ ਦਿਵਸ ਮਨਾਇਆ

ਧੂਰੀ, (ਰਮੇਸ਼ਵਰ ਸਿੰਘ) – ਪੰਜਾਬੀ ਸਾਹਿਤ ਸਭਾ  ਰਜਿ: ਦੀ ਮਾਸਿਕ ਇਕੱਤਰਤਾ ਸਭਾ ਦੇ ਸਰਪ੍ਰਸਤ ਮੈਨੇਜਰ ਜਗਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ। ਮੁੱਖ ਸਲਾਹਕਾਰ ਗੁਰਦਿਆਲ ਨਿਰਮਾਣ ਧੂਰੀ ਦੇ ਸੁਆਗਤੀ ਸ਼ਬਦਾਂ ਉਪਰੰਤ ਬੀਤੇ ਸਮੇਂ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ ਅਤੇ ਮੰਚ ਸੰਚਾਲਕ ਚਰਨਜੀਤ ਮੀਮਸਾ ਦੇ ਬੇਨਤੀ ਕਰਨ ‘ਤੇ ਮੀਟਿੰਗ ਵਿੱਚ ਸਮੇਂ ਦੇ ਪਾਬੰਦ ਹੋਣ ਦਾ ਅਹਿਦ ਵੀ ਲਿਆ ਗਿਆ ।
          ਦੂਸਰੇ ਦੌਰ ਵਿੱਚ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਨੇ ਵਿਸ਼ਵ ਸਿਹਤ ਦਿਵਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਮਨੁੱਖ ਦੀ ਨਿੱਜੀ ਸਿਹਤ ਨੂੰ ਹੀ ਉਸ ਦਾ ਸੱਚਾ ਸਾਥੀ ਦੱਸਿਆ , ਇਸ ਤੋਂ ਇਲਾਵਾ ਕਾਮਰੇਡ ਸੁਖਦੇਵ ਸ਼ਰਮਾ ਨੇ ਆਪਣੇ ਜੀਵਨ ਦੇ ਯਾਦਗਾਰੀ ਪਲ ਸਾਂਝੇ ਕਰਦਿਆਂ ਲੋਕ ਏਕਤਾ ਦੇ ਮਹੱਤਵ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ।
        ਅੰਤ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸ਼ੈਲੇਂਦਰ ਕੁਮਾਰ ਗਰਗ , ਹਰਜਿੰਦਰ ਸਿੰਘ ਢੀਂਡਸਾ , ਗੁਰੀ ਚੰਦੜ , ਰਜਿੰਦਰ ਸਿੰਘ ਰਾਜਨ , ਸੁਖਵਿੰਦਰ ਲੋਟੇ , ਪੇਂਟਰ ਸੁਖਦੇਵ ਸਿੰਘ , ਮਨਿੰਦਰ ਪ੍ਰੀਤ ਸਿੰਘ , ਜਗਤਾਰ ਸਿੰਘ ਸਿੱਧੂ , ਅਮਰ ਗਰਗ ਕਲਮਦਾਨ , ਬਲਵੰਤ ਕੌਰ ਘਨੌਰੀ , ਅਜਾਇਬ ਸਿੰਘ ਕੋਮਲ , ਕਰਨਜੀਤ ਸਿੰਘ , ਗੁਰਜੰਟ ਮੀਮਸਾ , ਸੁਮਨ ਦੀਪ ਕੌਰ , ਸੁੱਖੀ ਮੂਲੋਵਾਲ , ਲੀਲਾ ਖ਼ਾਨ , ਡਾ. ਪਰਮਜੀਤ ਦਰਦੀ , ਜਸਮੀਤ ਸਿੰਘ ਮੀਮਸਾ , ਖੁਸ਼ਪ੍ਰੀਤ ਕੌਰ ਘਨੌਰੀ ਅਤੇ ਗੁਰਦਿਆਲ ਨਿਰਮਾਣ ਨੇ ਆਪੋ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ ।ਅਗਲੀ ਇਕੱਤਰਤਾ ਮਈ ਦੇ ਪਹਿਲੇ ਐਤਵਾਰ ਹੋਵੇਗੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਸ਼ਾਖਾ ਧੀਣਾ, ਜਲੰਧਰ ਵਲੋਂ ਕਰਵਾਏ ਸਮਾਗਮ ਵਿੱਚ ਨਤਮਸਤਕ ਹੋਣ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ
Next articleਪਾਠਕ,ਲੇਖਕ ਤੇ ਲੇਖਕ ਦੀ ਰਚਨਾ ਦੀ ਮੌਲਿਕਤਾ !