ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਸਾਲ 2023 ਲਈ ਮਾਤਾ ਸ੍ਰੀਮਤੀ ਮਨਜੀਤ ਕੌਰ ਅਤੇ ਪਿਤਾ ਸ. ਤਰਲੋਚਨ ਸਿੰਘ ਜੀ ਯਾਦਗਾਰੀ ਪਹਿਲਾ ਪਾਠਕ ਪੁਰਸਕਾਰ ਜਗਰਾਜ ਚੰਦ ਰਾਏਸਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਸਭਾ ਦੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਪ੍ਰੈਸ ਸਕੱਤਰ ਮਾਲਵਿੰਦਰ ਸ਼ਾਇਰ ਨੇ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭਾ ਲੇਖਕਾਂ ਅਤੇ ਪਾਠਕਾਂ ਦੀ ਸਭਾ ਹੈ ਇਸ ਲਈ ਇਸ ਸਾਲ ਸਭਾ ਵੱਲੋਂ ਬਣਾਈ ਚੋਣ ਕਮੇਟੀ ਦੀ ਸਿਫਾਰਸ਼ ਨੂੰ ਮੁੱਖ ਰੱਖਦੇ ਹੋਏ ਰਾਏਸਰ (ਬਰਨਾਲਾ) ਦੇ ਵਸਨੀਕ ਅਤੇ ਸੁਹਿਰਦ ਪਾਠਕ ਜਗਰਾਜ ਚੰਦ ਰਾਏਸਰ ਨੂੰ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ। ਚੰਡਿਹੋਕ ਪਰਿਵਾਰ ਵੱਲੋਂ ਜਗਰਾਜ ਚੰਦ ਰਾਏਸਰ ਨੂੰ ਇਹ ਪੁਰਸਕਾਰ 23 ਅਪ੍ਰੈਲ ਦਿਨ ਐਤਵਾਰ ਸਮਾਂ ਸਵੇਰੇ 9-30 ਵਜੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਭੇਟ ਕੀਤਾ ਜਾਵੇਗਾ ਜਿਸ ਵਿੱਚ ਲੋਈ ਸਨਮਾਨ ਪੱਤਰ ਨਗਦ ਰਾਸ਼ੀ ਅਤੇ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਇਸ ਪੁਰਸਕਾਰ ਤੋਂ ਪਹਿਲਾਂ ਪਿਛਲੇ ਸਾਲ ਪਹਿਲੇ ਲੇਖਕ ਚਰਨੀ ਬੇਦਿਲ ਦਾ ਸਨਮਾਨ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਰਾਮ ਸਰੂਪ ਸ਼ਰਮਾ ਵੱਲੋਂ ਅਨੁਵਾਦਿਤ ਪੁਸਤਕ ‘ਪ੍ਰਸਿੱਧ ਪਾਕਿਸਤਾਨੀ ਗ਼ਜ਼ਲਾਂ ਅਤੇ ਗ਼ਜ਼ਲਗੋ’ ਦਾ ਲੋਕ ਅਰਪਣ ਕਰਨ ਦੇ ਨਾਲ-ਨਾਲ ਕਵੀ ਦਰਬਾਰ ਵੀ ਕੀਤਾ ਜਾਵੇਗਾ। ਸਭਾ ਦੇ ਅਹੁਦੇਦਾਰਾਂ ਵੱਲੋਂ ਸਮੂਹ ਸਾਹਿਤਕ ਸਭਾਵਾਂ ਦੇ ਮੈਂਬਰਾਂ ਲੇਖਕਾਂ ਸਾਹਿਤਕਾਰਾਂ ਨੂੰ ਸਮੇਂ ਸਿਰ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਸਮਾਗਮ ਨੂੰ ਸਮੇਂ ਸਿਰ ਸ਼ੁਰੂ ਕਰਕੇ ਸਮੇਂ ਸਿਰ ਸਮਾਪਤ ਕੀਤਾ ਜਾ ਸਕੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly