ਰੂਹ ਦੇ ਲੇਖ਼ਕ : ਰਮੇਸ਼ ਸ਼ੌਂਕੀ

ਅੱਜ ਜਨਮ ਦਿਨ ਤੇ ਵਿਸ਼ੇਸ਼

ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਆਪਣੇ ਸ਼ਬਦਾਂ ਅਤੇ ਆਪਣੀਆਂ ਭਾਵਨਾਵਾਂ ਰਾਹੀ ਲੇਖਕ ਸਾਨੂੰ ਜ਼ਿੰਦਗੀ ਬਾਰੇ ਅਜਿਹੀਆਂ ਗੱਲਾਂ ਦਸਦੇ ਹਨ, ਜੋ ਕਈ ਵਾਰ ਇੱਕ ਅਧਿਆਪਕ ਵੀ ਸਾਨੂੰ ਨਹੀਂ ਦੱਸ ਸਕਦਾ। ਲੇਖਕ ਆਪਣੀ ਕਲਮ ਦੀ ਤਾਕਤ ਨਾਲ ਕਹਾਣੀਆਂ ਅਤੇ ਕਿਤਾਬਾਂ ਲਿਖਦਾ ਹੈ। ਬਹੁਤ ਸਾਰੇ ਲੇਖਕ ਆਪਣੀ ਲੇਖਣੀ ਲਈ ਵਿਸ਼ਵ ਪ੍ਰਸਿੱਧ ਹਨ। ਇਸੇ ਤਰ੍ਹਾਂ ਹੀ ਮੇਰਾ ਇੱਕ ਚਹੇਤਾ ਲੇਖਕ ਹੈ ‘ਰਮੇਸ਼ ਸ਼ੌਂਕੀ’। ਜਿਸ ਨੇ ਆਪਣੀਆਂ ਲਿਖਤਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸੰਸਾਰ ਦੇ ਹਨੇਰੇ ਵਿੱਚੋਂ ਬਾਹਰ ਕੱਢ ਕੇ ਸਹੀ ਰਾਹ ਵਿਖਾਇਆ ਹੈ। ਮੇਰੀ ਰਮੇਸ਼ ਸ਼ੌਕੀ ਜੀ ਨਾਲ ਜਾਣ ਪਹਿਚਾਣ ਪਹਿਲੀ ਵਾਰ ਇੱਕ ਹਿੰਦੀ ਅਖਬਾਰ ‘ਵੀਰ ਪ੍ਰਤਾਪ’ ਰਾਹੀ  ਸੰਨ 1995 ‘ਚ ਹੋਈ ਸੀ। ਮਹੁੰਮਦ ਰਫ਼ੀ ਤੇ ਮੇਰੇ ਦੁਆਰਾ ਲਿਖੇ ਲੇਖ ਰਾਹੀਂ ਸਾਡੀ ਦੋਹਾਂ ਦੀ ਗਲਬਾਤ ਹੋਈ। ਅੱਜ ਵੀ ਜਦੋਂ ਸਮਾਂ ਮਿਲਦਾ ਮੇਰੀ ਉਹਨਾਂ ਨਾਲ ਗਲਬਾਤ ਹੂੰਦੀ ਰਹਿੰਦੀ ਹੈ, ਉਮਰ ‘ਚ ਮੇਰੇ ਨਾਲੋਂ ਬਹੁਤ ਵੱਡੇ ਅਤੇ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ  ਸ਼ੌਂਕੀ ਜੀ ਨਾਲ ਜਾਣ-ਪਹਿਚਾਣ ਵਧੀ ਤਾਂ ਪਤਾ ਚੱਲਿਆ ਕਿ ਮੌਕੇ ਦੀ ਕਵਿਤਾ ਲਿਖਣ ਵਿਚ ਉਹਨਾਂ ਨੂੰ ਚੰਗੀ ਮੁਹਾਰਤ ਹਾਸਿਲ ਹੈ,ਖ਼ਬਰ, ਫੀਚਰ, ਕਵਿਤਾਵਾਂ ਆਦਿ ਬਹੁਤ ਸੋਹਣੇ ਤਰੀਕੇ ਨਾਲ ਲਿਖ  ਲੈਂਦੇ ਹਨ। ਜਦੋਂ ਓਹਨਾਂ ਨੇ ਮੈਨੂੰ ਆਪਣਾ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਸੰਬੰਧਾਂ ਦੀ ਖੁਸ਼ਬੂ’ ਪੜ੍ਹਣ ਨੂੰ ਦਿੱਤਾ ਤਾਂ ਪਤਾ ਚੱਲਿਆ ਕਿ ਉਹ ਕਹਾਣੀਕਾਰ ਵੀ ਹਨ ਅਤੇ ਉਹਨਾਂ ਦੀਆਂ ਕਹਾਣੀਆਂ 70 ਦੇ ਦਹਾਕਿਆਂ ਤੋਂ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆ ਰਹਿੰਦੀਆਂ ਸਨ ਇਸ ਤੋ ਇਲਵਾ ਓਹਨਾਂ ਵਲੋਂ ਲਿਖੀਆਂ ਕਹਾਣੀਆਂ ਅਕਸਰ ਆਕਸ਼ਵਾਣੀ ਜਲੰਧਰ ਤੋ ਵੀ ਪੜ੍ਹਿਆ ਜਾਂਦੀਆਂ ਸਨ।

ਉਹ ਲਗਭਗ 40 ਸਾਲਾਂ ਤੋਂ ਭੇਟਾਂ/ਭਜਨ ਆਦਿ ਵੀ ਲਿਖ ਰਹੇ ਹਨ ਅਤੇ ਉਹਨਾਂ ਦੀਆਂ 50 ਦੇ ਲਗਭਗ ਕੈਸਿਟਾਂ ਬਾਜ਼ਾਰ ਵਿਚ ਹਨ। ਪੰਜ ਕੈਸਿਟਾਂ ਪ੍ਰਸਿੱਧ ਕੰਪਨੀ ਸੁਪਰ ਕੈਸੇਟ ‘ਚੋਂ ਹਨ। ਸ਼ੌਕੀ ਜੀ ਨੇ ਦੱਸਿਆ ਕਿ ਨਰਿੰਦਰ ਚੰਚਲ, ਨੱਥੂ ਰਾਮ, ਸੁਰਿੰਦਰ ਸ਼ਿੰਦਾ,ਚਤੁਰਸੇਨ, ਅੰਮ੍ਰਿਤ ਮੰਡੇਰ, ਰਮੇਸ਼ ਜਲੰਧਰੀ, ਸੌਦਾਗਰ ਮਲ ਕੋਮਲ, ਵਿਜੇ ਰਾਜਨ, ਰਿਹਾਨ, ਅਜੇ ਮੈਣੀ ਅਤੇ ਬਿਕ੍ਰਮ ਰਾਪਜਾ ਆਦਿ ਸਮੇਤ ਕਈ ਸਥਾਪਿਤ ਗਾਇਕਾਂ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਐਲਬਮਾਂ ਵਿਚ ਆਪਣੇ ਸੁਰ ਦਿੱਤੇ ਹਨ। ਵਿਸ਼ਵ ਪ੍ਰਸਿੱਧ ਸੰਗੀਤਕਾਰ ਉਸਤਾਦ ਚਰਨਜੀਤ ਆਹੂਜਾ ਨੇ ‘ ਜੈ ਬਾਬੇ ਦੀ’ ਕੈਸੇਟ ਵਿਚ ਉਹਨਾਂ ਦੇ ਭਜਨਾਂ ਨੂੰ ਬਾਖੂਬੀ ਸੰਗੀਤਬੱਧ ਕੀਤਾ ਅਤੇ ਨਰਿੰਦਰ ਚੰਚਲ ਵੱਲੋ ਗਾਇਆ ਗਿਆ ਸੀ। ਫ਼ਿਲਮਾਂ ਦੇ ਬਾਰੇ ਵਿਚ ਸ਼ੋਕੀ ਜੀ ਨੇ ਦੱਸਿਆ ਕਿ ਇਕ ਫ਼ਿਲਮ ਵਿਚ ਉਹਨਾਂ ਦੇ ਗੀਤ/ ਕਹਾਣੀ/ ਸੰਵਾਦ/ ਸੰਕ੍ਰੀਨ ਪਲੇਅ ਸੀ, ਲੇਕਿਨ ਉਹ ਫਿਲਮ ਨਾ ਬਣ ਸਕੀ ਅਤੇ ਉਹਨਾਂ ਦਾ ਇਹ ਸਫ਼ਰ ਅਧੂਰਾ ਹੀ ਰਹਿ ਗਿਆ। ਮੇਰੇ ਪੁੱਛਣ ‘ਤੇ ਕੀ ਉਹਨਾਂ ਦੀ ਕੋਈ ਪੁਸਤਕ ਵੀ ਮਾਰਕੀਟ ਵਿਚ ਆਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਵੱਡੀਆਂ-ਛੋਟੀਆਂ ਲਗਭਗ ਚਾਰ ਦਰਜਨ ਪੁਸਤਕਾਂ ਬਾਜ਼ਾਰ ਵਿਚ ਉਪਲਬੱਧ ਹਨ। ਉਹ ਲਗਭਗ 20 ਚਾਲੀਸੇ ਵੀ ਲਿਖ ਚੁੱਕੇ ਹਨ। ਜਦੋਂਕਿ ਸ੍ਰੀ ਦੇਵੀ ਤਾਲਾਬ ਚਾਲੀਸਾ ਲਿਖਣ ਦਾ ਵੀ ਉਹਨਾਂ ਨੂੰ ਸੁਭਾਗ ਪ੍ਰਾਪਤ ਹੈ । ਸ੍ਰੀ ਦੁਰਗਾ ਸਤੁਤੀ, ਵਿਆਹ ਦੇ ਰੀਤੀ-ਰਿਵਾਜ਼, ਲੇਡੀਜ਼ ਸੰਗੀਤ ਪੁਸਤਕਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਬੁੱਲ੍ਹੇ ਸ਼ਾਹ ਦੇ ਬਾਅਦ ਵਾਰਿਸ ਸ਼ਾਹ ਦਾ ਪ੍ਰਕਾਸ਼ਨ ਹੋਇਆ। ਇਸ ਤੋ ਇਲਾਵਾ ਸ਼ੌਕੀ ਜੀ ਦੇ ਦੋ ਪੰਜਾਬੀ ਨਾਵਲ ਵੀ ਛਪ ਚੁੱਕੇ ਹਨ। ਓਹ ਜਲੰਧਰ ਦੀਆਂ ਵੱਖ ਵੱਖ ਨਾਮੀ ਅਖਬਾਰਾਂ ‘ਚ ਬਤੌਰ ਸਬ ਐਡੀਟਰ ਵੀ ਰਹਿ ਚੁੱਕੇ ਹਨ। ਹੁਣ ਵੀ ਸ਼ੌਕੀ ਜੀ ਬਹੁਤ ਸਾਰੇ ਪ੍ਰੋਗਰਾਮਾਂ ‘ਚ ਸਟੇਜ ਸੈਕਟਰੀ ਦੀ ਸੇਵਾ ਦੇ ਰਹੇ ਹਨ। ਸ੍ਰੀ ਸ਼ੱਕੀ ਜੀ ਨੇ ਦੱਸਿਆ ਕਿ ਲਿਖਣਾ ਤਾਂ ਉਸਦੀ ਰੂਹ ਦੀ ਖੁਰਾਕ ਹੈ, ਅਤੇ ਇਹ ਸਫ਼ਰ ਸੰਨ 1967 ਤੋ ਪੰਜਾਬ ਕੇਸਰੀ ‘ਚ ਲਿੱਖੀ ਕਹਾਣੀ ” ਅੰਤਿਮ ਇੱਛਾ ” ਤੋਂ ਸ਼ੁਰੂ ਹੋਇਆ ਅਤੇ ਅੱਜ ਤੱਕ ਵੀ ਜਾਰੀ ਹੈ। ਕਲਮ ਦਾ ਇਹ ਯੋਧਾ ਸਾਹਿਤ ਨੂੰ ਹੋਰ ਵੀ ਉੱਚਾ ਕਰੇ, ਇਹੀ ਉਮੀਦ ਹੈ ਸਾਡੀ ਅਤੇ ਇਹੀ ਕਾਮਨਾ ਹੈ ਸਾਡੀ।

ਬਲਦੇਵ ਸਿੰਘ ਬੇਦੀ ਜਲੰਧਰ

9041925181

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇੰਜ: ਮੁਖਤਿਆਰ ਸਿੰਘ ਐਸ. ਡੀ. ਓ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ
Next articleਨਵੋਦਿਆ ਵਿਦਿਆਲਾ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 8 ਫਰਵਰੀ ਨੂੰ