(ਸਮਾਜ ਵੀਕਲੀ)
ਧਰਮਸਥਾਨ ਦੀਆਂ ਕੰਧਾਂ ਉੱਪਰ ਨਾ ਕਿਸੇ ਮਸ਼ਹੂਰੀ ਦਾ ਚਿੱਤਰ ਬਣਾਉਣਾ,ਨਾ ਕੋਈ ਸ਼ਬਦ ਕਤਾਰ ਲਿਖੋ ।
ਸਾਧ ਸੰਗਤ ਨੂੰ ਕੰਧਾਂ ਅੰਦਰ ਵਕਤਾ ਕੀ ਕੀ ਮਨਾਈ ਜਾਵੇ,ਉਸਨੂੰ ਭੁੱਲਕੇ ਵੀ ਨਾ ਸਮਾਜੀ ਸਰੋਕਾਰ ਲਿਖੋ!
ਜਾਂ ਤਾਂ ਸਰੋਤੇ ਦਿਸ਼ਾਹੀਣੇ ਜਾਂ ਸਵਾਲ ਕਰਨ ਤੋਂ ਹੀ ਡਰਦੇ ਨੇ,ਹਰ ਬੁਲਾਰੇ ਦੀ ਇਹ ਤੇਜ ਸਮਝ ਭਾਰੂ ਰਹੇ
ਕਿਵੇਂ ਬੰਦੇ ਨੂੰ ਉਂਗਲ ਲਾਵੇ,ਘੇਰੇ ਦੇ ਵਿੱਚ ਲਿਆਵੇ,ਹਾਂ ਨੂੰ ਹਾਂ ਮਿਲੇ,ਐਂਵੇਂ ਨਾ ਇਤਿਹਾਸਕ-ਪ੍ਰਚਾਰ ਲਿਖੋ।
ਤੋਰੀਏ ਜੇ ਤੋਰ ਸਕੀਏ ਭੋਲ਼ੇ ਜਾਂ ਲਾਈਲੱਗ ਨੂੰ,ਵਿਗਿਆਨ ਤਰਕ ਗਣਿਤ ਕੁਦਰਤ ਦੇ ਸਨਮੁੱਖ ਕਰਦਿਆਂ,
ਅਵਿਗਿਆਨਕ ਤੇ ਫ਼ਰਜ਼ੀ ਵਿਆਖਿਆਵਾਂ ਫੈਲਾਉਦੇ ਮਨਸੂਬਿਆਂ ਨੂੰ ਨਾ ਧਰਮ ਦਾ ਸੱਚਾ ਵਪਾਰ ਲਿਖੋ।
ਵੱਡੇ ਉਸਤੋਂ ਵੱਡੇ ਨੂੰ,ਵੱਡੇ ਛੋਟੇ ਨੂੰ ਦੱਬ ਲੈਂਦੇ,ਭੁੱਖੇ ਰਹਿਣ ਦੀ ਕਥਾ,ਡਾਰਵਿਨ ਨੂੰ ਗਹਿਰਾਈ ਨਾਲ ਲਈਏ,
ਪੱਥਰ ਲੱਕੜ ਪਹੀਆ ਧਾਤ ਯੁੱਗ ਤੋਂ ਹੁਣ ਬੰਦਾ ਕਿਸ ਸੰਕਟ ਵਿੱਚ ਪਿਆ,ਕਦੇ ਨਾ ਕਰਮਾਂ ਦਾ ਸਾਰ ਲਿਖੋ!
ਮੈਂ ਤੂੰ ਤੇ ਉਹ,ਤਿੰਨੇ ਵਿਆਕਰਣੀ-ਪੁਰਖ ਬੋਲੀਏ,ਮਸਤ ਹੋਈਏ,ਚੇਤਨ ਹੋਈਏ ਨਵਾਂ ਤਾਂ ਕੁੱਝ ਸਾਜਣ ਲਈ,
ਆਓ ਲੁਟੇਰਿਆਂ ਦੀ ਭਾਸ਼ਾ ‘ਚੋਂ ਕਿਰਤ ਦੀ ਪ੍ਰੀਭਾਸ਼ਾ ਲੱਭੀਏ,ਆਪਸ ਵਿੱਚ ਨਾ ਕਦੇ ਭੱਦੇ ਤਕਰਾਰ ਲਿਖੋ।
ਧਰਮੀ ਲੀਰਾਂ,ਧਰਮੀ ਸੌਦੇ,ਧਰਮੀ ਕਲਾਬਾਜ਼ੀਆਂ,ਮਾਨਵੀ ਇਤਿਹਾਸਕ-ਧਰਮ ਨੂੰ ਪ੍ਰਵਾਨ ਨਹੀ ਹੋਣੇ ਕਦੇ,
ਅੰਧਕਾਰੀ ਨੇ ਪ੍ਰਾਣ-ਪ੍ਰਤਿਸ਼ਠਾ ਸੰਦ ਰਾਸ਼ਟਰ ਵਿੱਚ ਬਿਰਾਜਿਆ ਗਿਆ ਅਜੇਹਾ ਵੀ ਨਾ ਉਪਹਾਰ ਲਿਖੋ।
ਅਗਸਤ ਪੰਦਰਾਂ ਤੇ ਜਨਵਰੀ ਛੱਬੀ,ਹਾਕਮਾਂ ਸੰਗ ਤਾਂਡਵ-ਨਾਚਾਰੂ ਰਲੇ ਹੋਏ,ਦੇਸ਼ ਦਾ ਬੇੜਾ ਡੋਬੀ ਜਾਂ ਰਹੇ,
ਪਝੰਤਰ ਸਾਲਾਂ ਤੋਂ ਲੋਕਾਂ ਨੂੰ ਭੁੱਖਮਰੀ ਵੱਲ ਧੱਕਦਿਆਂ ਨੂੰ,ਇਨ੍ਹਾਂ ਨੂੰ ਐਂਵੇਂ ਘੈਂਵੇਂ ਨਾ ਲੋਕ-ਸੇਵਾਦਾਰ ਲਿਖੋ।
ਉਹ ਇੱਕ ਭੱਖਵੀਂ ਮੁਟਿਆਰ ਜੋ ਰੂਹੇ-ਜ਼ਜਬਿਆਂ ਥਾਣੀ,ਮੁਹੱਬਤੀ ਸਿਖਰਤਾਂ ਵਾਲੀ ਜਿੰਦਗੀ ਲੋਚਦੀ ਸੀ,
ਖਿਲਾਫ਼,ਦੋਮੂੰਹਿਆਂ ਹੱਥਾਂ ਦੇ ਕਾਤਲਾਂ ਬਾਰੇ ਫਰਜ਼ਾਂ ਦਾ ਨਾ ਹੀਂ ਵਾਰ ਲਿਖੋ,ਨਾਂ ਹੀ ਸਭਿਅਕ ਸਾਰ ਲਿਖੋ।
ਉਸ ਅਗਲੇ ਜੋੜੇ ਨੇ ਜਾਤ ਭੰਨਦਿਆਂ ਵਿਆਹ ਧਾਰਾ ਲਈ ਖੁਦ ਭਵਿੱਖਤਾ ਦਾ ਤਾਣਾ ਬਾਣਾ ਬੁਣਿਆ ਸੀ,
ਜਾਗੀਰੂ ਖੇਮੇਂ ਵੱਲੋਂ ਧਮਕੀਆਂ ਤੋਂ ਡਰਦਿਆਂ ਖੁਦਕੁਸ਼ੀ ਹੋ ਗਏ,ਜ਼ਾਲਮ ਧਾਕੜਾਂ ਦਾ ਨਾ ਜੇਤੂ-ਅਧਾਰ ਲਿਖੋ !
ਸੁਖਦੇਵ ਸਿੱਧੂ
98886333481
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly