(ਸਮਾਜ ਵੀਕਲੀ)
ਕਦੇ ਕਦੇ ਮੇਰਾ ਸੋਚ ਰੂਪੀ ਪੰਛੀ
ਖੁੱਲੇ ਅਸਮਾਨ ਵਿੱਚ ਇਸ ਤਰਾਂ
ਉੱਡ ਜਾਦਾ ਹੈ ਕਿ..,….
ਮੈਨੂੰ ਲੱਗਦਾ ਹੈ ਮੈਂ ਹਰ
ਉਸ ਬੰਧਨ ਤੋਂ ਆਜ਼ਾਦ ਹਾਂ
ਜੋ ਇਹ ਸਮਾਜ ਲਾਉਂਦਾ
ਪਰ ਫਿਰ ਅਚਾਨਕ ,,,,,,
ਹਵਾ ਦਾ ਇੱਕ ਬੁੱਲਾ
ਸਰ ਸਰ ਕਰਦਾ ਹੋਇਆ
ਮੇਰੀਆਂ ਜ਼ੁਲਫ਼ਾਂ ਨਾਲ ਖੇਡਦਾ ਖੇਡਦਾ
ਮੈਨੂੰ ਉਸ ਸੁਫਨੇ ਤੋਂ ਮੁਕਤ ਕਰ ਦਿੰਦਾ
ਤੇ ਮੇਰਾ ਸੁਫ਼ਨ ਰੂਪੀ ਪੰਛੀ
ਇਸ ਤਰਾਂ ਆ ਕੇ ਥੱਲੇ ਡਿੱਗਦਾ
ਜਿਵੇਂ ਕਿਸੇ ਨੇ ਉਸ ਦਾ ਸ਼ਿਕਾਰ ਕਰ ਦਿੱਤਾ ਹੋਵੇ
ਤੇ ਅੱਖਾਂ ਵਿੱਚਲਾ ਨੀਰ
ਇੱਕੋ ਗੱਲ ਹੀ ਕਹਿੰਦਾ ਹੈ
ਤੂੰ ਆਜ਼ਾਦ ਨਹੀ ਹੈ
ਤੂੰ ਕੈਦ ਹੈ ਇਹਨਾਂ ਲੋਕਾਂ ਦੀ
ਮਾਨਸਿਕਤਾ ਵਿੱਚ।
ਰੀਤੀ ਰਿਵਾਜਾ ਵਿੱਚ
ਇਹਨਾਂ ਲੋਕਾਂ ਦੀ ਘੂਰ ਮੁਖੀ ਨਿਗ੍ਹਾ ਵਿੱਚ॥
ਰਾਜਵੀਰ ਫਤਿਹ ਢਿੱਲੋਂ