ਕੀ ਮਰਦ ਔਰਤ ਨਾਲੋਂ ਤਾਕਤਵਰ ਹੁੰਦਾ????

ਰਮਨਦੀਪ ਕੌਰ

(ਸਮਾਜ ਵੀਕਲੀ)-ਅਕਸਰ ਉਹ ਭੁੱਲ ਜਾਂਦੇ ਸੀ ਕੇ ਮੈ ਇੱਕ ਕੁੜੀ ਹਾਂ,, ਜਦੋਂ ਵੀ ਗੱਲਬਾਤ ਕਰਨੀ ਤਾ ਆਖਣਾ ਤੁਸੀਂ ਮਰਦਾਂ ਵਾਂਗ ਰਹਿੰਦੇ ਹੋ, ਬੋਲਚਾਲ ਵੀ ਮਰਦਾਂ ਵਰਗਾ, ਤੁਸੀਂ ਹਰ ਇੱਕ ਦੇ ਸਾਹਮਣੇ ਹਰ ਗੱਲ ਦਾ ਜਵਾਬ ਹਾਜ਼ਰ ਜਵਾਬ ਹੋ ਕੇ ਦਿੰਦੇ ਹੋ, ਪਰ ਮੈਨੂੰ ਇੰਜ ਲੱਗਣਾ ਕੇ ਉਹ ਮੇਰੀ ਜ਼ਿਆਦਾ ਹੀ ਝੂਠੀ ਤਾਰੀਫ ਕਰਦੇ ਹਨ,, ਪਰ ਜਿੰਦਗੀ ਦੇ ਬੀਤਣ ਨਾਲ ਮਰਦ ਦੀ ਉਦਾਹਰਣ ਸਮਝ ਆਉਂਦੀ ਗਈ,,,

ਕੇ ਮਰਦ ਕਿਸਨੂੰ ਕਹਿੰਦੇ
ਕੇ ਪੈਸਾ ਕਮਾਉਣ ਵਾਲਾ ਮਰਦ ਹੁੰਦਾ
ਘਰ ਤੋਂ ਬਾਹਰ ਕਮਾਈ ਸਿਰਫ ਮਰਦ ਹੀ ਕਰ ਸਕਦਾ
ਦਫਤਰਾ ਵਿਚ ਕੇਵਲ ਮਰਦ ਹੀ ਨੌਕਰੀ ਕਰਦੇ
ਔਰਤ ਨਾਲੋਂ ਮਰਦ ਜ਼ਿਆਦਾ ਤਾਕਤਵਰ ਹੁੰਦਾ
ਮਰਦ ਅੱਗੇ ਔਰਤ ਬੋਲ ਨਹੀਂ ਸਕਦੀ
ਮਰਦ ਤੋਂ ਬਿਨਾਂ ਔਰਤ ਦਾ ਘਰੋਂ ਨਿਕਲਣਾ ਸੁਰੱਖਿਅਤ ਨਹੀਂ
ਘਰ ਦੀਆਂ ਜਿੰਮੇਵਾਰੀਆ ਮਰਦ ਹੀ ਨਿਭਾ ਸਕਦਾ
ਹੋਰ ਬਹੁਤ ਕੁੱਝ
ਅਸਲ ਵਿਚ ਤੁਹਾਡਾ ਜਮੀਰ, ਤੁਹਾਡਾ ਹੌਸਲਾ, ਤੁਹਾਡੇ ਅੰਦਰ ਇਨਸਾਨੀਅਤ ਹੀ ਸਭ ਤੋਂ ਵੱਡਾ ਹੁੰਦਾ
ਫਿਰ ਭਾਵੇਂ ਤੁਸੀਂ ਮਰਦ ਹੋ, ਜਾਂ ਔਰਤ
ਰੋਜਾਨਾ ਸਮਾਜ ਵਿਚ ਰਹਿੰਦਿਆ ਇਹ ਅਹਿਸਾਸ ਹੋ ਗਿਆ ਕੇ ਜ਼ੇਕਰ ਆਪਣੇ ਵਿਚ ਦਮ ਹੈ ਫਿਰ ਤੁਹਾਨੂੰ ਪਤੀ, ਪੁੱਤਰ, ਪਿਤਾ ਦੀ ਇੱਜਤ ਹੈ, ਨਹੀਂ ਤੇ ਸਭ ਕੁੱਝ ਰੁਲਿਆ ਫਿਰਦਾ,,, ਬਹੁਤ ਸਾਰੀਆਂ ਔਰਤਾਂ ਨਾਲ ਵਾਹ ਵਾਸਤਾ ਪੈਂਦਾ ਰਹਿੰਦਾ, ਜਿਸ ਤੋਂ ਪਤਾ ਲੱਗਦਾ ਕੇ ਇਹ ਆਪਣੀ ਸੁਰੱਖਿਆ ਆਪਣੇ ਪਤੀ, ਪਿਤਾ ਦੀ ਜਿੰਮੇਵਾਰੀ ਸਮਝਦੀਆਂ,,,
@ਮਣੀਪੁਰ ਵਾਲੀ ਘਟਨਾ ਵਿਚ ਜਦੋਂ ਉਸ ਔਰਤ ਦੇ ਪਤੀ ਦਾ ਬਿਆਨ ਆਇਆ ਕੇ ਮੈ ਦੇਸ਼ ਦੀ ਰੱਖਿਆ ਕੀਤੀ ਪਰ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ,,, ਬਹੁਤ ਦੁੱਖ ਹੋਇਆ ਸੁਣਕੇ
ਪਰ ਮਹਿਸੂਸ ਹੋਇਆ ਕੇ ਜ਼ੇਕਰ ਉਸਦੀ ਪਤਨੀ ਸ਼ੁਰੂ ਤੋਂ ਆਪਣੇ ਵਿਚ ਹੌਸਲਾ,ਦਿਖਾ ਦਿੰਦੀ ਤਾਂ ਸਾਇਦ ਅੱਜ ਇਹ ਦਿਨ ਨਾ ਦੇਖਦੇ, ਅਸੀਂ ਬਹੁਤ ਵਾਰ ਛੋਟੀਆਂ ਮੋਟੀਆ ਘਟਨਾਵਾਂ ਨੂੰ ਆਪਣੇ ਪਤੀ, ਪਿਤਾ ਨੂੰ ਦੱਸਣ ਤੱਕ ਸੀਮਤ ਰਹਿਣ ਦਿੰਦੀਆਂ ਹਾਂ ਜੋ ਇੱਕ ਵੱਡੀ ਘਟਨਾ ਨੂੰ ਜਨਮ ਦਿੰਦੀ ਜਾ ਫਿਰ ਪਤੀ, ਪਿਤਾ ਦੇ ਡਰ ਤੋਂ ਘਰ ਦੱਸਦੀਆਂ ਹੀ ਨਹੀਂ ਜੋ ਗਲਤ ਹੈ,,,, ਪਾਣੀ ਸਿਰ ਤੋਂ ਟੱਪਣ ਨਾ ਦਿਓ
ਸਾਰੀਆਂ ਔਰਤਾਂ ਨੂੰ ਇੱਕ ਸੁਝਾਅ ਆਪਣਾ ਕਿਰਦਾਰ ਇੰਜ ਦਾ ਬਣਾ ਕੇ ਰੱਖਿਆ ਕਰੋ,,, ਕੋਈ ਘਟਨਾ ਤਾਂ ਦੂਰ ਦੀ ਗੱਲ
ਸੋਚੇ ਵੀ ਨਾ
ਮਣੀਪੁਰ ਵਿਚ ਕੋਈ ਸੱਚਮੁੱਚ ਮਰਦ ਹੈ ਹੀ ਨਹੀਂ ਸੀ
ਪਰ ਜੇਕਰ ਔਰਤਾਂ ਦਾ ਸਾਥ ਔਰਤਾਂ ਨੇ ਵੀ ਦਿੱਤਾ ਹੁੰਦਾ ਅੱਜ ਨਵਾ ਇਤਿਹਾਸ ਬਣ ਜਾਣਾ ਸੀ
ਸਾਇਦ ਔਰਤ ਵੀ ਨਹੀਂ ਮਣੀਪੁਰ ਵਿਚ
ਉੱਥੇ ਸਿਰਫ ਮਾਸ ਦੀਆਂ ਲੋਥਾ ਤੁਰੀਆ ਫਿਰਦੀਆ
ਔਰਤ ਤੂੰ ਮਹਾਨ ਹੈ
ਮਰਦ ਦੀ ਸ਼ਾਨ ਹੈ
ਮਾਰ ਸੁੱਟ ਉਨ੍ਹਾਂ ਦਰਿੰਦਿਆ ਨੂੰ
ਜੋ ਆਪਣੇ ਨਾਮ ਤੇ ਗੰਦਾ ਨਿਸ਼ਾਨ ਹੈ
ਰਮਨ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -350
Next articleਬੁੱਧ ਚਿੰਤਨ /  ਪੈਤੀਨਾਮਾ  :  ਅ ਐੜੇ ਕੀਆਂ ਕਿਆ ਬਾਤਾਂ ਨੇ …!