(ਸਮਾਜ ਵੀਕਲੀ)– ਚਿੰਤਾ ਨੁਕਸਾਨ ਹੀ ਕਰਦੀ ਹੈ,ਮਸਲੇ ਹੱਲ ਨਹੀਂ ਕਰਦੀ ਚਿੰਤਾ ਕਰਨੀ ਮਨੁੱਖੀ ਸੁਭਾਅ ਹੈ।ਅਸੀਂ ਸੋਚਣ,ਸਮਝਣ ਅਤੇ ਵਿਚਾਰ ਕਰਨ ਦੀ ਸੋਝੀ ਰੱਖਦੇ ਹਾਂ। ਇਸ ਕਰਕੇ ਚੰਗੇ ਮਾੜੇ ਤੇ ਸੋਚਦੇ ਵਿਚਾਰ ਦੇ ਹਾਂ।ਪਰ ਚਿੰਤਾ ਹਮੇਸ਼ਾਂ ਨਾਂਹ ਪੱਖੀ ਸੋਚ ਪੈਦਾ ਕਰਦੀ ਹੈ,ਜਦੋਂ ਉਸ ਨੂੰ ਅਸੀਂ ਵਧੇਰੇ ਸੋਚਦੇ ਹਾਂ। ਜੇਕਰ ਕੋਈ ਘਰੋਂ ਬਾਹਰ ਗਿਆ ਤਾਂ ਉਸ ਬਾਰੇ ਅਸੀਂ ਸੋਚਦੇ ਰਹਿੰਦੇ ਹਾਂ।ਜਦੋਂ ਜਿਆਦਾ ਸੋਚਣ ਲੱਗ ਜਾਈਏ ਤਾਂ ਉਹ ਨਤੀਜੇ ਵੀ ਨਾਂਹ ਪੱਖੀ ਹੋ ਜਾਂਦੇ ਹਨ।ਸਿਆਣਿਆਂ ਨੇ ਸੱਚ ਸੀ ਕਿਹਾ ਹੈ ਕਿ ਚਿੰਤਾ ਚਿਖਾ ਸਮਾਨ ਹੈ।ਇਹ ਬੰਦੇ ਨੂੰ ਘੁਣ ਵਾਂਗ ਅੰਦਰੋਂ ਖਾ ਜਾਂਦੀ ਹੈ।ਚਿੰਤਾ ਮਨੁੱਖ ਦੀ ਅਸਾਧਾਰਨ ਬੇਚੈਨੀ ਹੈ ਜਿਸ ਵਿੱਚ ਉਹ ਹਮੇਸ਼ਾਂ ਅਤੇ ਲਗਾਤਾਰ ਫਿਕਰ ਦੀ ਸਥਿਤੀ ਵਿੱਚ ਰਹਿੰਦਾ ਹੈ। ਕੁੱਝ ਚਿੰਤਾਵਾਂ ਸਥਿਤੀ ਮੁਤਾਬਿਕ ਹੁੰਦੀਆਂ ਹਨ।ਜਿਵੇਂ ਟਰੇਨ ਤੇ ਚੜ੍ਹਨਾ ਹੋਵੇ ਪਰ ਰਸਤੇ ਵਿੱਚ ਟਰੈਫਿਕ ਜਾਮ ਵਿੱਚ ਫਸ ਜਾਈਏ।ਜਦੋਂ ਸਮੇਂ ਤੇ ਪਹੁੰਚ ਜਾਈਏ,ਟਰੇਨ ਵਿੱਚ ਬੈਠ ਜਾਈਏ ਤਾਂ ਚਿੰਤਾ ਖਤਮ ਹੋ ਜਾਂਦੀ ਹੈ।ਦੂਸਰੀ ਤਰ੍ਹਾਂ ਦੀ ਚਿੰਤਾ ਹਰ ਵੇਲੇ ਰਹਿੰਦੀ ਹੈ।ਇਸ ਚਿੰਤਾ ਦਾ ਕਾਰਨ ਵੀ ਕਈ ਵਾਰ ਪਤਾ ਨਹੀਂ ਹੁੰਦਾ।ਪਰ ਚਿੰਤਾ ਨਾਲ ਬੇਚੈਨੀ ਹਰ ਵੇਲੇ ਬਣੀ ਰਹਿੰਦੀ ਹੈ।ਕਈ ਵਾਰ ਅਸੀਂ ਚਿੰਤਾ ਕਰਦੇ ਹਾਂ ਕਿ ਲੋਕਾਂ ਦੀ ਮੇਰੇ ਬਾਰੇ ਸੋਚ ਕਿਵੇਂ ਦੀ ਹੈ।ਅਸੀਂ ਦੂਸਰਿਆਂ ਨੂੰ ਚੰਗਾ ਬਣੇ ਰਹਿਣ ਅਤੇ ਵਿਖਾਉਣ ਦੀ ਚਿੰਤਾ ਕਰਦੇ ਰਹਿੰਦੇ ਹਾਂ।ਲੋਕਾਂ ਦੇ ਬੋਲਾਂ ਬਾਰੇ ਸੋਚਦੇ ਹਾਂ ਅਤੇ ਉਸਦੀਆਂ ਕਹਾਣੀਆਂ ਬਣਾਕੇ ਆਪਣੇ ਆਪਨੂੰ ਚਿੰਤਾ ਵਿੱਚ ਪਾ ਲੈਂਦੇ ਹਾਂ। ਬੱਚਿਆਂ ਦੀ ਪੜ੍ਹਾਈ,ਉਨ੍ਹਾਂ ਦੀ ਨੌਕਰੀ ਦੀ ਚਿੰਤਾ ਲੱਗੀ ਰਹਿੰਦੀ ਹੈ।ਹਕੀਕਤ ਇਹ ਹੈ ਕਿ ਕੁਦਰਤ ਨੇ ਹਰ ਕਿਸੇ ਦਾ ਪ੍ਰਬੰਧ ਕੀਤਾ ਹੋਇਆ ਹੈ।ਸਾਡੀ ਚਿੰਤਾ ਕੋਈ ਵੀ ਮਸਲਾ ਹੱਲ ਨਹੀਂ ਕਰਦੀ।ਹਾਂ ਮਾਹੌਲ ਖਰਾਬ ਜ਼ਰੂਰ ਕਰ ਦਿੰਦੀ ਹੈ।
https://play.google.com/store/apps/details?id=in.yourhost.samajweekly