ਕੰਨਿਆ ਸਕੂਲ ਰੋਪੜ ਵਿਖੇ ‘ਵੀਰ ਗਾਥਾ’ ਤੇ ‘ਮੇਰੀ ਮਿੱਟੀ, ਮੇਰਾ ਦੇਸ਼’ ਪ੍ਰਾਜੈਕਟਾਂ ਤਹਿਤ ‘ਅੰਮ੍ਰਿਤ ਵਾਟਿਕਾ’ ਬਣਾਈ 

ਰੋਪੜ, (ਗੁਰਬਿੰਦਰ ਸਿੰਘ ਰੋਮੀ): ਸਥਾਨਕ ਸ.ਸ.ਸ.ਸ. (ਕੁੜੀਆਂ) ਵਿਖੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ‘ਵੀਰ ਗਾਥਾ’ ਅਤੇ ‘ਮੇਰੀ ਮਿੱਟੀ ਮੇਰਾ ਦੇਸ਼’ ਪ੍ਰਾਜੈਕਟਾਂ ਤਹਿਤ ਪ੍ਰਿੰਸੀਪਲ ਸੰਦੀਪ ਕੌਰ ਅਗਵਾਈ ਵਿੱਚ ਗਤੀਵਿਧੀਆਂ ਕੀਤੀਆਂ ਗਈਆਂ। ਹਰਪ੍ਰੀਤ ਕੌਰ ਪੰਜਾਬੀ ਅਧਿਆਪਕਾ ਨੇ ਦੱਸਿਆ ਕਿ ਇਸ ਦਾ ਮੰਤਵ ਦੇਸ਼ ਲਈ ਕੁਰਬਾਨ ਹੋਏ ਮਹਾਨ ਯੋਧਿਆਂ ਅਤੇ ਸੂਰਬੀਰਾਂ ਨੂੰ ਸ਼ਰਧਾਂਜਲੀ ਦੇਣਾ ਅਤੇ ਯਾਦ ਕਰਨਾ ਹੈ।
ਇਸੇ ਦੇ ਚਲਦਿਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਸਹੁੰ ਚੁੱਕੀ, ਆਪਣੇ ਆਪਣੇ ਘਰਾਂ ਤੋਂ ਮਿੱਟੀ ਲਿਆ ਕੇ ਅੰਮ੍ਰਿਤ ਵਾਟਿਕਾ ਦੀ ਸਿਰਜਣਾ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਹਾਜਰੀਨਾਂ ਵੱਲੋਂ ਹੱਥਾਂ ਵਿੱਚ ਮਹਾਨ ਯੋਧਿਆਂ ਅਤੇ ਸੂਰਬੀਰਾਂ ਦੀਆਂ ਤਸਵੀਰਾਂ ਫੜ ਕੇ ਨਾਹਰੇ ਲਗਾਉਂਦੇ ਹੋਏ ਪ੍ਰਭਾਤ ਫੇਰੀ ਕੱਢੀ ਗਈ। ਅਧਿਆਪਕਾਵਾਂ ਪ੍ਰਭਜੋਤ ਕੌਰ, ਅਮਨਦੀਪ ਕੌਰ ਅਤੇ ਅਧਿਆਪਕ ਸੁਖਬੀਰ ਸਿੰਘ ਵੱਲੋਂ ਦੇਸ਼ ਭਗਤੀ ਦੇ ਵਿਸ਼ੇ ਨਾਲ ਸੰਬੰਧਿਤ ਲੇਖ ਲਿਖਣ, ਰੰਗੋਲੀਆਂ ਬਣਾਉਣ, ਗਾਇਨ, ਸਕਿੱਟਾਂ ਅਤੇ ਕਹਾਣੀਆਂ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਵੱਲੋਂ ਸਨਮਾਨਿਤ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਵਾਤਾਵਰਨ ਨੂੰ ਸਾਫ ਰੱਖਣ ਲਈ ਪਰਾਲੀ ਨਾ ਜਲਾਓ:
Next articleਚਿੰਤਾ ਨੁਕਸਾਨ ਹੀ ਕਰਦੀ ਹੈ