(ਸਮਾਜ ਵੀਕਲੀ)
ਜਗਤ ਤਮਾਸ਼ਾ ਬਣ ਨਾ ਜਾਵਣ, ਸਿੰਘੋ ਪੰਜ ਕਕਾਰ ਪਿਆਰੇ
ਉੱਚੀ ਸੋਚ ਨਿਆਰੀ ਰੱਖੋ, ਸੀਸ ਸਜਾ ਦਸਤਾਰ ਪਿਆਰੇ
ਸਾਬਿਤ ਸੂਰਤ ਰਹਿਣ ਸਦਾ ਹੀ, ਇਹ ਪੰਜ ਦਰਿਆਵਾ ਦੇ ਜਾਏ
ਜੂਝਣ ਨਾਲ਼ ਜੁਲਮ ਦੇ ਰਣ ਵਿੱਚ, ਸਾਜੇ ਇਹ ਕਿਰਦਾਰ ਪਿਆਰੇ
ਗ਼ੈਰਤ ਖਾਤਿਰ ਜਾਨ ਤਲੀ ਤੇ, ਧਰ ਕੇ ਤੁਰਨਾ ਫਰਜ਼ ਅਸਾਂ ਦਾ
ਕਿਰਪਾ ਲਈ ਕਿਰਪਾਨ ਸਜਾਓ, ਦੁਸ਼ਮਣ ਲਈ ਤਲਵਾਰ ਪਿਆਰੇ
ਸਾਜਿਸ਼ ਦੇਖਾਂ ਕਰਵਟ ਲੈਂਦੀ, ਰੇਤਗੜੵ ਨਜ਼ਰ ਕਲਿਹਣੀ ਦੀ
ਰੜਕ ਰਹੇ ਨੇ ਨਾਗਪੁਰੀ ਨੂੰ, ਸਿੰਘ ਸਜੇ ਸਰਦਾਰ ਪਿਆਰੇ
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly