ਜਗਤ ਤਮਾਸ਼ਾ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਰਿਸ਼ਵਤ ਖ਼ੋਰ ਡਰਾਵਣ ਲੱਗੇ, ਘੂਰਨ ਕਰ ਕਰ ਅੱਖਾਂ ਲਾਲ
ਸਾਨੵ ਨਹੀਂ ਵੱਸ ਹੋਣੇ ਵਿਗੜੇ, ਲੱਗੀ ਮੂੰਹ ਜਿਨਾਂ ਦੇ ਲ਼ਾਲ

ਸੁਰ ਨਾਲ਼ ਸੁਰ ਮਿਲਾ ਕੇ ਸਭ ਨੇ, ਪਾਸ ਮਤੇ ਨੇ ਕੀਤੇ ਬੈਠ
ਰਿਸ਼ਵਤ ਹੱਕ ਅਸਾਡਾ ਧੁਰ ਤੋਂ, ਜਾਦਾਂ ਉੱਪਰ ਥਾਂਈ ਖਾਲ਼

ਮਾਲ ਮਹਿਕਮਾ,ਖਾਕੀ ਵਰਦੀ,ਕਿਸ ਕਿਸ ਤੇ ਉਂਗਲ ਦਿਆਂ ਰੱਖ
ਚਿੰਬੜ ਜਾਣਾ ਬਣ ਕੇ ਡੂੰਮਣਾ, “ਬਾਲੀ” ਕਰ ਦੇਣੀ ਹੜਤਾਲ਼

ਲੋਕ ਜਮੂਰੇ ਤੰਤਰ ਦੇ ਨੇ, ਬਦਲ ਮਦਾਰੀ ਆਞਣ ਜਿੱਤ
ਓਹ ਹੀ ਡਮਰੂ ਓਹ ਹੀ ਬੰਸਰੀ,ਉਹ ਹੀ ਅਫ਼ਸਰ ਸ਼ਾਹੀ ਚਾਲ

ਬਾਲੀ ਰੇਤਗੜੵ
+919465129168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਰੁਲਦੂ ਸਿੰਘ ਵਾਲਾ ਵਿਖੇ ਕਰਵਾਇਆ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਸੈਮੀਨਾਰ
Next articleਪਟਵਾਰੀਆਂ ਦੀ ਦਾਸਤਾਨ