ਜਗਤ ਤਮਾਸ਼ਾ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਅਣਖ ਅੰਦਰ ਖੂਨ ਦੇ ਹੈ, ਐ ਮੇਰੇ ਪੰਜਾਬ ਤੇਰੇ
ਮਸਤ ਹਾਥੀ ਗੇਰ ਲੈਂਦੇ, ਮਾਰ ਤਾੜਾਂ ਬਾਜ਼ ਤੇਰੇ

ਮੋੜ ਭਾਜੀਆਂ ਲਾਹੁਣ ਉਲਾਂਭੇ, ਗੱਡ ਝੰਡੇ ਹਿੱਕ ਉੱਤੇ
ਕੱਖ ਵੈਰੀ ਦਾ ਰਹੇ ਨਾ, ਹੋਣ ਪੂਰੇ ਖੁਆਬ ਤੇਰੇ

ਦੇਗ਼ ਤੇਗ਼ਾਂ ਏ ਜੈਕਾਰੇ, ਹੋਰ ਗੂੰਜਣ ਹੋਰ ਗੂੰਜਣ
ਵਗਣ ਬੇ-ਖੌਫ਼ ਹੋ ਕੇ, ਅੰਮ੍ਰਿਤਾਂ ਦੇ ਆਬ ਤੇਰੇ

“ਰੇਤਗ” ਵੱਲੋਂ ਮੁਬਾਰਕਾਂ,, ਐ ਕਿਸਾਨੋਂ ਨੌਜਵਾਨੋਂ
ਰਹਿਣ ਦਗਦੇ ਚਿਹਰਿਆਂ ‘ਤੇ, ਸੁਰਖ ਗੁਲਾਬ ਤੇਰੇ

ਬਾਲੀ ਰੇਤਗ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में गार्डन लॉन कंपटीशन का आयोजन
Next articleGerman Open: Sindhu, Saina make early exits; Srikanth, Prannoy reach quarters