ਜਗਤ ਤਮਾਸ਼ਾ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਚੇਤਨ ਹੈ ਮਜ਼ਦੂਰ ਕਿਸਾਨੀ , ਅੱਖ ਸ਼ਿਕਾਰੀ ਲੋਕਾਂ ਦੀ
ਜਬਰ-ਜ਼ੁਲਮ ਦੀ ਲਾਠੀ ਹੁਣ, ਚੱਲਣੀ ਚਾਲ ਨਾ ਰੋਕਾਂ ਦੀ

ਲੋਕਾਂ ਦੇ ਸਿਰ ਗੰਜੇ ਹੋਏ, ਕਰਦੇ ਐਸ਼ ਹਕੂਮਤ ਵਾਲੇ
ਲਾਹ ਲਾਹ ਚਿੱਚੜ ਸੁੱਟੇ, ਹੁਣ ਵਾਰੀ ਹੈ ਜੋਕਾਂ ਦੀ

ਹਰਕਤ ਵਿੱਚ ਨਜ਼ਾਮ ਸਭੀ ਹੈ, ਇਹ ਲੈ ਕਰਵਟ ਵਕਤ ਰਿਹੈ
ਬਹਿ ਨਾ ਜਾਇਓ ਕਲਮਾਂ ਧਰ ਕੇ, ਲੋੜ ਤਿੱਖੀਆਂ ਨੋਕਾਂ ਦੀ

ਰੁਜ਼ਗਾਰ ਜਵਾਨੀ ਮੰਗ ਰਹੀ, ਐ ..ਮਾਂ ਵਰਗੀ ਸਰਕਾਰੇ
ਸਾਂਭ ਜਵਾਨੀ ਭਟਕ ਰਹੀ ਇਹ, ਖੋਲ ਦੇ ਬਾਰੀ ਥੋਕਾਂ ਦੀ

ਬਾਲੀ ਰੇਤਗੜੵ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next article‘ਕੁਲਰਾਜ ਸਿੰਘ ਫਤਿਹ’ ਬਣਿਆ ਭੰਗੜੇ ਦਾ ਜੂਨੀਅਰ ਸਟਾਰ ਅਦਾਕਾਰ ਦਿਲਜੀਤ ਦੋਸਾਂਝ ਪ੍ਰਫਾਰਮੈਂਸ ਦੇਖਕੇ ਕਰ ਉੱਠਿਆ ਅਸ਼ ਅਸ਼