ਜਗਤ ਤਮਾਸ਼ਾ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਆਪੋ-ਧਾਪੀ ਵਾਲੀ ਨੀਅਤੀ, ਭਾਈਚਾਰਾ ਪਾੜ ਰਹੀ
ਗੱਲੀਂ -ਬਾਤੀਂ ਦੁੱਧ ਬਣਾ ਕੇ, ਖਾਲੀ ਕਾੜਨੀ ਚਾੜ ਰਹੀ

ਜਾਤਾਂ ਦੇ ਨਾਂਅ ਪਾਵਣ ਵੰਡਾਂ, ਸਾਡੀਆਂ ਹੀ ਸਰਕਾਰਾਂ
ਇੱਲਾਂ ਵਾਂਗੂੰ ਅੱਖ ਕੁਲਿਹਣੀ, ਦਮ ਸਾਡੇ ਕਿਉਂ ਤਾੜ ਰਹੀ

ਟੈਕਸ ਦੇ ਦੇ ਮੰਗਣ ਭੀਖਾਂ, ਯਾਰ ਬਸ਼ਿੰਦੇ ਦੱਸੋ ਕਿਉਂ ?
ਬਾਸੀ ਲੱਸੀ ਜੂਠੀ ਦਿੱਤੀ, ਜਾਨ-ਜੁਬਾਨਾਂ ਸਾੜ ਰਹੀ

ਰਾਖਸ਼ ਕਰਨ ਹਕੂਮਤ “ਬਾਲੀ”, ਆਦਮ ਚੜਦੈ ਰੋਜ਼ ਬਲੀ
“ਰੇਤਗੜੵ”ਧਰਮ ਦੀ ਮਰਿਯਾਦਾ, ਹੀ ਕਿਉਂ ਲੋਕ ਉਜਾੜ ਰਹੀ

ਬਾਲੀ ਰੇਤਗੜੵ
+919465129168

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਖਿਆ ਜਾਂਦਾ ਨਹੀਂ
Next article“ਬਲਿਊ ਫਲੈਗ” ਟਰੈਕ ਨਾਲ ਹਾਜ਼ਰ ਹੋਇਆ ਗਾਇਕ ਮਲਕੀਤ ਬੰਬੇਲੀ