ਯਾਦਗਾਰੀ ਹੋ ਨਿੱਬੜੀ ਗਲੋਬਲ ਸਿੱਖ ਵਿਚਾਰ ਮੰਚ ਵੱਲੋਂ ਆਯੋਜਿਤ ਵਿਸ਼ਵ ਸਿੱਖ ਕਾਨਫਰੰਸ

ਵੱਖ ਵੱਖ ਸਿੱਖ ਵਿਦਵਾਨਾਂ ਨੇ ਆਪਣੇ ਖੋਜ ਭਰਪੂਰ ਪਰਚੇ ਪੜ੍ਹ ਕੇ ਰਚਾਇਆ ਇਤਿਹਾਸਿਕ ਸੰਵਾਦ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ):  ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਵੱਲੋਂ ਮੁੱਖ ਪ੍ਰਬੰਧਕਾਂ ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਦੀ ਦੇਖ ਰੇਖ ‘ਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਕਿਨਾਰੇ ਕਰਵਾਈ ਗਈ ਦੂਜ਼ੀ ਵਿਸ਼ਵ ਸਿੱਖ ਕਾਨਫਰੰਸ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਪੁੱਜੇ ਸਿੱਖ ਵਿਦਵਾਨਾਂ ਵੱਲੋਂ “ਗੁਰੂ ਨਾਨਕ ਜੀਵਨ , ਬਾਣੀ , ਫਲਸਫਾ ਤੇ ਇਤਿਹਾਸ ” ਬਾਰੇ ਦਿੱਤੀ ਖੋਜ ਭਰਪੂਰ ਜਾਣਕਾਰੀ ਸੱਦਕਾ ਯਾਦਗਾਰੀ ਹੋ ਨਿੱਬੜੀ ।

ਇਸ ਕਾਨਫਰੰਸ ਦੀ ਸ਼ੁਰੂਆਤ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਗਈ ਤੇ ਅੰਤ ‘ਚ ਸ਼ਾਮ ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਤੇ ਨਿਰਮਲੇ ਸੰਤ ਬਾਬਾ ਤੇਜਾ ਸਿੰਘ ਜੀ ਐਮ.ਏ. ਸਮੂਹ ਵਿਦਵਾਨਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ । ਇਸ ਸਮੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਸਿੱਖ ਕਾਨਫਰੰਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸੰਵਾਦ ਸਤਿਗੁਰੂ ਪਾਤਸ਼ਾਹ ਜੀ ਦੀ ਧਰਤੀ ਤੇ ਕਰਵਾਉਣਾ ਬਹੁਤ ਹੀ ਵਧੀਆ ਉਪਰਾਲਾ ਹੈ , ਜਿਸ ਲਈ ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਤੇ ਹੋਰ ਸਹਿਯੋਗੀ ਵਧਾਈ ਦੇ ਪਾਤਰ ਹਨ।

ਕਾਨਫਰੰਸ ਨੂੰ ਸਫਲ ਬਣਾਉਣ ‘ਚ ਅਕਾਲ ਗਰੁੱਪ ਆਫ ਇੰਸਟੀਚਿਊਟ ਦੇ ਪ੍ਰਧਾਨ ਜਥੇ ਗੁਰਦੀਪ ਸਿੰਘ ਜੱਜ ਤੇ ਐਮ.ਡੀ. ਸੁਖਦੇਵ ਸਿੰਘ ਜੱਜ ਤੇ ਸਕੂਲਾਂ ਦੇ ਬੱਚਿਆਂ ਵੱਲੋਂ ਜਿੱਥੇ ਵਿਸ਼ੇਸ਼ ਸਹਿਯੋਗ ਕੀਤਾ ਗਿਆ , ਉੱਥੇ ਰਿਮਝਿਮ ਦੇ ਐਮ.ਡੀ. ਮਨਦੀਪ ਸਿੰਘ ਖਿੰਡਾ ਮਾਛੀਜੋਆ, ਸੁਰਿੰਦਰਪਾਲ ਸੋਢੀ ਨੰਬਰਦਾਰ, ਮੁਖਤਿਆਰ ਸਿੰਘ ਚੰਦੀ , ਗੁਰਪਾਲ ਸਿੰਘ ਸ਼ਤਾਬਗੜ੍ਹ ਆਦਿ ਹੋਰਨਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।

ਇਸ ਸਮੇਂ ਬੀਬੀ ਗੁਰਪ੍ਰੀਤ ਕੌਰ ਰੂਹੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ , ਪ੍ਰਿੰਸੀਪਲ ਸੁਰਜੀਤ ਸਿੰਘ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ,ਡਾ. ਸੁਖਦਿਆਲ ਸਿੰਘ ਪਟਿਆਲਾ, ਸਰਦਾਰ ਮੋਤਾ ਸਿੰਘ ਸਰਾਏ, ਅਜੈਬ ਸਿੰਘ ਚੱਠਾ ਕੈਨੇਡਾ, ‘ਦਲਜਿੰਦਰ ਸਿੰਘ ਰੀਹਲ , ਭਾਈ ਹਰਵਿੰਦਰ ਸਿੰਘ ਖਾਲਸਾ ਬਠਿੰਡਾ,ਹਰਜੀਤ ਸਿੰਘ ਅਸ਼ਕ, ਡਾ. ਗੁਰਦੀਪ ਕੌਰ ਲੁਧਿਆਣਾ , ਡਾ. ਪਰਮਜੀਤ ਕੌਰ ਆਨੰਦਪੁਰ ਸਾਹਿਬ, ਗੁਰਦੀਪ ਸਿੰਘ ਜੱਜ ਸੁਲਤਾਨਪੁਰ ਲੋਧੀ, ਸੁਖਦੇਵ ਸਿੰਘ ਜੱਜ , ਗੁਰਵਿੰਦਰ ਸਿੰਘ ਸੈਣੀ, ਡਾ. ਜਸਵੰਤ ਸਿੰਘ ਬੁਗਰਾ, ਡਾ. ਹਰਜੀਤ ਸਿੰਘ ਗੁਰਮਤਿ ਕਾਲਜ ਪਟਿਆਲਾ, ਪ੍ਰੋ. ਬਲਵਿੰਦਰਪਾਲ ਸਿੰਘ ਜਲੰਧਰ, ਗੁਰਬਚਨ ਸਿੰਘ ਜਲੰਧਰ, ਚੇਤਨ ਸਿੰਘ ਸਾਬਕਾ ਡਿਪਟੀ ਕਮਿਸ਼ਨਰ ਲੁਧਿਆਣਾ,ਡਾ. ਮੁਹੱਬਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ , ਗਿਆਨੀ ਕੌਰ ਸਿੰਘ ਕੋਠਾ ਗੁਰੂ , ਡਾ. ਪ੍ਰਭਜੋਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਜੀਤਪਾਲ ਸਿੰਘ ਕਾਲੜਾ, ਮੁਖਤਿਆਰ ਸਿੰਘ ਚੰਦੀ, ਪ੍ਰੋ. ਅਮਰਜੀਤ ਸਿੰਘ ਖੈੜਾ ਕੈਨੇਡਾ , ਡਾ ਬਲਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਪ੍ਰਿੰਸੀਪਲ ਜਸਬੀਰ ਕੌਰ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ,ਸੰਤ ਸੁਖਜੀਤ ਸਿੰਘ ਨਿਰਮਲ ਕੁਟੀਆ ਸੁਲਤਾਨਪੁਰ, ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ,ਬਾਬਾ ਸੁਰਜੀਤ ਸਿੰਘ ਸ਼ੈਟੀ, ਡਾ. ਪਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ , ਪ੍ਰੋ. ਸੂਬਾ ਸਿੰਘ , ਡਾ ਨਵਜੋਤ ਸਿੰਘ ਡੇਰਾ ਬਾਬਾ ਨਾਨਕ ,ਪ੍ਰਿੰਸੀਪਲ ਰਾਜਿੰਦਰ ਸਿੰਘ ਖ਼ਾਲਸਾ ਦਮਦਮਾ ਸਾਹਿਬ, ਜਤਿੰਦਰ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਖ਼ਾਲਸਾ ਸਿੱਖ ਮਿਸ਼ਨ ਅਕੈਡਮੀ ਸੁਲਤਾਨਪੁਰ ਲੋਧੀ , ਗਗਨਦੀਪ ਸਿੰਘ ਵਾਹਿਗੁਰੂ ਅਕੈਡਮੀ , ਜਗਜੀਤ ਸਿੰਘ ਅਹਿਮਦਪੁਰ , ਹਰਪ੍ਰੀਤ ਸਿੰਘ ਨਾਜ , ਚਿਤਰਕਾਰ ਰਣਜੀਤ ਸਿੰਘ ਪਦਮ , ਸਰਵਣ ਸਿੰਘ ਬਟਾਲਾ , ਪ੍ਰੋ. ਬਲਵਿੰਦਰ ਪਾਲ ਸਿੰਘ ਜਲੰਧਰ , ਗੁਰਬਚਨ ਸਿੰਘ ਜਲੰਧਰ ਆਦਿ ਹੋਰ ਸਿੱਖ ਸ਼ਖਸ਼ੀਅਤਾਂ ਨੇ ਹਾਜਰੀ ਭਰੀ ਤੇ ਵਿਚਾਰ ਸਾਂਝੇ ਕੀਤੇ ।

ਡਾ. ਆਸਾ ਸਿੰਘ ਘੁੰਮਣ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਸਮੂਹ ਸੰਤਾਂ ਮਹਾਂਪੁਰਸ਼ਾਂ ,ਸਿੱਖ ਬੁੱਧੀਜੀਵੀਆਂ ,ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸੁਲਤਾਨਪੁਰ ਲੋਧੀ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਤੇ ਸਨਮਾਨ ਕੀਤਾ । ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਅਗਲੇ ਸਾਲ ਤੀਸਰੀ ਵਿਸ਼ਵ ਸਿੱਖ ਕਾਨਫਰੰਸ ਵਿਸ਼ਾਲ ਹੋਵੇਗੀ , ਜੋ ਕਿ ਦੋ ਜਾਂ 3 ਦਿਨ ਦੀ ਰੱਖੀ ਜਾਵੇਗੀ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia’s new visa centre opens in London to address delays
Next articleਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ 4 ਦਸੰਬਰ ਨੁੰ ਸ਼ੁਰੂ- ਵਿਰਕ,ਅੰਗਰੇਜ਼. ਸੈਣੀ