ਵਿਸ਼ਵ ਪੰਜਾਬੀ ਸਭਾ ਕਨੇਡਾ ਨੇ ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਐਵਾਰਡ 2024 ਨਾਲ਼ ਕੀਤਾ ਸਨਮਾਨਿਤ

ਸਮਾਜ ਵੀਕਲੀ ਯੂ ਕੇ        

ਜਲੰਧਰ :- ਵਿਸ਼ਵ ਪੰਜਾਬੀ ਸਭਾ ਕਨੇਡਾ ਵਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਦੇ ਸਹਿਯੋਗ ਨਾਲ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਤੇ ਪ੍ਰਭਾਵਸ਼ੀਲ ਸਾਹਤਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਕਨੇਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੰਧੂ ਵਰਿਆਣਵੀ (ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਡਾ.ਬਲਦੇਵ ਸਿੰਘ ਬੱਦਨ (ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਇੰਡੀਆ), ਡਾ.ਕੰਵਲ ਭੱਲਾ ਪ੍ਰਧਾਨ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ), ਅਤੇ ਲੋਕ ਸ਼ਾਇਰ ਸੰਤ ਰਾਮ ਉਦਾਸੀ ਦੀ ਸਪੁੱਤਰੀ ਡਾ. ਇਕਬਾਲ ਕੌਰ ਉਦਾਸੀ ਅਤੇ ਹਰਬੰਸ ਸਿੰਘ ਅਕਸ ਦੇ ਨਾਲ਼ ਬਿਰਾਜਮਾਨ ਹੋਏ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਵਲੋਂ ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਐਵਾਰਡ 2024, ਜਿਸ ਵਿੱਚ ਗਿਆਰਾਂ ਹਜ਼ਾਰ ਰੁਪਏ ਨਕਦ, ਸ਼ਾਨਦਾਰ ਲੋਈ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਗਦੀਸ਼ ਰਾਣਾ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਲੋਕ ਸ਼ਾਇਰ ਸੰਤ ਰਾਮ ਉਦਾਸੀ ਦੇ ਨਾਮ ਤੇ ਯਾਦਗਾਰੀ ਪੁਰਸਕਾਰ ਮਿਲਣਾ ਮੇਰੇ ਲਈ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ।ਇਸ ਨਾਲ਼ ਸਮਾਜ ਅਤੇ ਸਾਹਿਤ ਪ੍ਰਤੀ ਮੇਰੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ।ਸਭਾ ਵਲੋਂ ਇਸ ਮੌਕੇ ਬਠਿੰਡਾ ਤੋਂ ਕਵਿੱਤਰੀ ਮਨਦੀਪ ਸਿੱਧੂ ਸਹਿਜ ਦਾ ਪਲੇਠਾ ਕਾਵਿ ਸੰਗ੍ਰਹਿ ਧੀਆਂ ਦੀ ਦਾਸਤਾਨ ਵੀ ਲੋਕ ਅਰਪਣ ਕੀਤਾ ਗਿਆ।ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਲੈਕ.ਬਲਬੀਰ ਕੌਰ ਰਾਏਕੋਟੀ ਨੇ ਸਭਾ ਦੀਆਂ ਗਤਿਵਧਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।

ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਹਰ ਤਰ੍ਹਾਂ ਨਾਲ ਹੀਲੇ ਵਸੀਲੇ ਕਰਦੇ ਰਹਿਣਗੇ। ਉਹਨਾਂ ਵਿਸ਼ੇਸ਼ ਜ਼ਿਕਰ ਕੀਤਾ ਕਿ ਪਾਕਿਸਤਾਨ ਦੀ ਫੇਰੀ ਦੌਰਾਨ ਪਾਕਿ ਪੰਜਾਬ ਦੇ ਮੁੱਖ ਮੰਤਰੀ ਬੀਬੀ ਮਰੀਅਮ ਸ਼ਰੀਫ਼ ਨਾਲ਼ ਮਿਲ ਕੇ ਉਹਨਾਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਯਤਨ ਕੀਤੇ ਸੀ ਜਿਸ ਵਿੱਚ ਉਹ ਕਾਮਯਾਬ ਹੋਏ ਹਨ। ਪ੍ਰੋ.ਸੰਧੂ ਵਰਿਆਣਵੀ ਅਤੇ ਡਾ. ਬਲਦੇਵ ਸਿੰਘ ਬੱਦਨ ਨੇ ਜਗਦੀਸ਼ ਰਾਣਾ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੀ ਚੋਣ ਬੜੀ ਢੁੱਕਵੀਂ ਹੈ ਕਿਉਂਕਿ ਜਗਦੀਸ਼ ਰਾਣਾ ਵੀ ਸੰਤ ਰਾਮ ਉਦਾਸੀ ਵਾਂਗ ਆਪਣੀ ਸ਼ਾਇਰੀ ਰਾਹੀਂ ਪੀੜਤ ਧਿਰ ਦੀ ਆਵਾਜ਼ ਬੁਲੰਦ ਹੀ ਨਹੀਂ ਕਰਦਾ ਸਗੋਂ ਲਾਚਾਰ ਤੇ ਮਜ਼ਲੂਮ ਲੋਕਾਂ ਦੇ ਹੱਕਾਂ ਲਈ ਮੋਹਰੇ ਹੋ ਸੰਘਰਸ਼ ਵੀ ਕਰਦਾ ਹੈ।

ਇਸ ਮੌਕੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ,ਸਵਿੰਦਰ ਸੰਧੂ ਦੁਆਰਾ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ, ਭਾਰਤ ਦੇ ਪ੍ਰਧਾਨ ਲੈਕ. ਬਲਬੀਰ ਕੌਰ ਰਾਏਕੋਟੀ ਅਤੇ ਮਨਦੀਪ ਸਿੱਧੂ ਸਹਿਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਵਿਸ਼ਵ ਪੰਜਾਬੀ ਸਭਾ ਕਨੇਡਾ ਵਲੋਂ ਪ੍ਰੋ ਸੰਧੂ ਵਰਿਆਣਵੀ, ਡਾ.ਬਲਦੇਵ ਸਿੰਘ ਬੱਦਨ, ਡਾ.ਕੰਵਲ ਭੱਲਾ, ਮਨਜੀਤ ਕੌਰ ਮੀਸ਼ਾ, ਡਾ.ਇਕਬਾਲ ਕੌਰ ਉਦਾਸੀ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਮਰਹੂਮ ਉਸਤਾਦ ਸ਼ਾਇਰ ਹਰਜਿੰਦਰ ਬੱਲ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਹਰਦਿਆਲ ਹੁਸ਼ਿਆਰਪੁਰੀ, ਗੁਰਦੀਪ ਸਿੰਘ ਸੈਣੀ, ਜਰਨੈਲ ਸਾਖ਼ੀ, ਸਵਿੰਦਰ ਸੰਧੂ, ਮਨਦੀਪ ਸਿੱਧੂ ਸਹਿਜ, ਸੁਰਜੀਤ ਕੌਰ, ਸੁਰਜੀਤ ਸਾਜਨ, ਸੰਤ ਸੰਧੂ, ਕੀਮਤੀ ਕੈਸਰ, ਸੁਦੇਸ਼ ਕਲਿਆਣ, ਸੋਹਣ ਸਹਿਜਲ, ਸੁਖਦੇਵ ਗੰਢਵਾਂ, ਨਵਤੇਜ਼ ਗੜ੍ਹਦੀਵਾਲਾ, ਕੇ ਸਾਧੂ ਸਿੰਘ, ਸੁਖਦੇਵ ਭੱਟੀ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਹਰਜਿੰਦਰ ਜਿੰਦੀ, ਦਿਲਬਹਾਰ ਸ਼ੌਕਤ, ਬਲਵਿੰਦਰ ਦਿਲਦਾਰ, ਆਸ਼ੀ ਈਸਪੁਰੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਓਥੇ ਹੀ ਮੰਗਲ ਸਿੰਘ ਭੰਡਾਲ, ਗਿਆਨ ਸਿੰਘ ਕੰਗ, ਮੇਹਰ ਮਲਿਕ, ਡਾ. ਸੁੱਚਾ ਸਿੰਘ ਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਗਦੀਸ਼ ਡਾਲੀਆ, ਮਾਧਵੀ ਅੱਗਰਵਾਲ, ਮਨਜੀਤ ਸਿੰਘ, ਤਰਸੇਮ ਜਲੰਧਰੀ, ਗੁਰਦੀਪ ਸਿੰਘ ਉਜਾਲਾ, ਕਰਨਲ ਜਗਬੀਰ ਸਿੰਘ ਸੰਧੂ, ਨਛੱਤਰ ਭੋਗਲ, ਗੁਰਲਾਲ ਸਿੰਘ ਸਿੱਧੂ, ਹਰਭਜਨ ਨਾਹਲ, ਅਮਰ ਸਿੰਘ ਅਮਰ, ਗੀਤਕਾਰ ਐਸ ਐਸ ਸੰਧੂ, ਗੀਤਾ ਵਰਮਾ, ਡਾ.ਰਾਮ ਮੂਰਤੀ, ਗੁਰਚਰਨ ਸਿੰਘ ਚੀਮਾ, ਸਾਹਿਬਾ ਜੀਟਨ ਕੌਰ, ਸੰਦੀਪ ਕੌਰ ਚੀਮਾ, ਵਰਿੰਦਰ ਸਿੰਘ ਵਿਰਦੀ, ਕੁਲਭੂਸ਼ਨ, ਨਗੀਨਾ ਸਿੰਘ ਬਲੱਗਣ, ਰਾਜੇਸ਼ ਥਾਪਾ, ਜਸਪਾਲ ਜ਼ੀਰਵੀ, ਰੋਹਿਤ ਸਿੱਧੂ ਅਤੇ ਹੋਰ ਹਾਜ਼ਿਰ ਸਨ।

Previous articleਤਕਸ਼ਿਲਾ ਮਹਾਂਬੁਧ ਵਿਹਾਰ ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀਨਿਰਵਾਣ 6 ਦਸੰਬਰ ਨੂੰ
Next articleSAMAJ WEEKLY = 03/12/2024