ਤਕਸ਼ਿਲਾ ਮਹਾਂਬੁਧ ਵਿਹਾਰ ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀਨਿਰਵਾਣ 6 ਦਸੰਬਰ ਨੂੰ
ਸਮਾਜ ਵੀਕਲੀ ਯੂ ਕੇ
ਜਲੰਧਰ – (ਜੱਸਲ)- ਪੰਜਾਬ ਬੁਧਿਸ਼ਟ ਸੁਸਾਇਟੀ (ਰਜਿ) ਪੰਜਾਬ ਦੀ ਇੱਕ ਮੀਟਿੰਗ ਤਕਸ਼ਿਲਾ ਮਹਾਂ ਬੁੱਧ ਵਿਹਾਰ, ਕਾਦੀਆਂ ਲੁਧਿਆਣਾ ਵਿਖੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਹਰਭਜਨ ਸਾਂਪਲਾ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ 2024 ਨੂੰ ਸਵੇਰੇ 9 ਵਜੇ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਵਿਖੇ ਮਨਾਇਆ ਜਾਵੇਗਾ। ਭੰਤੇ ਪ੍ਰਗਿਆ ਬੋਧੀ ਨੇ ਦੱਸਿਆ ਕਿ 15 ਦਸੰਬਰ 2024 ਨੂੰ ਥਾਈਲੈਂਡ ਤੋਂ ਬੁੱਧਿਸਟਾਂ ਦਾ ਇੱਕ ਵਫਦ ਤਕਸ਼ਿਲਾ ਵਿਖੇ ਪਹੁੰਚ ਰਿਹਾ ਹੈ, ਜਿਸ ਦਾ ਬੋਧ ਰੀਤੀ ਅਨੁਸਾਰ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਪਹੁੰਚੇ ਜਸਵੰਤ ਸੁੰਡਾ ਯੂ.ਕੇ. ਦਾ ਵੀ ਸਵਾਗਤ ਕੀਤਾ ਗਿਆ। ਅੰਬੇਡਕਰੀ ਅਤੇ ਬੁੱਧਿਸਟ ਉਪਾਸਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



