ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਵਿਸ਼ਵ ਪੰਜਾਬੀ ਸਾਹਿਤ ਕਲਾ ਕੇਂਦਰ ਬਟਾਲਾ ਵੱਲੋਂ ਆਰ ਆਰ ਡੀ ਏ ਵੀ ਕਾਲਜ ਫਾਰ ਗਰਲਜ ਦੇ ਸਹਿਯੋਗ ਨਾਲ ਕਵੀ ਦਰਬਾਰ ਤੇ ਪੁਸਤਕ ਰੀਲੀਜ਼ ਸਮਾਗਮ 29 ਜਨਵਰੀ ਨੂੰ ਸਵੇਰੇ 11:00 ਵਜੇ ਆਰ ਆਰ ਡੀ ਏ ਵੀ ਕਾਲਜ ਫਾਰ ਗਰਲਜ ਬਟਾਲਾ ਵਿਖੇ ਕੀਤਾ ਜਾ ਰਿਹਾ।ਇਸ ਮੌਕੇ ਬਹੁਭਾਸ਼ਾਈ ਉੱਘੀ ਪ੍ਰਵਾਸੀ ਸ਼ਾਇਰਾ ਤੇ ਲੇਖਿਕਾ ਰੂਪੀ ਕਵਿਸ਼ਾ ਦਾ ਪੰਜਾਬੀ ਨਾਟਕ ‘ਭਾਵਗੁਰੂ’ ਲੋਕ ਅਰਪਣ ਕੀਤਾ ਜਾਵੇਗਾ ।ਸਮਾਗਮ ਦੇ ਦੂਜੇ ਦੌਰ ਵਿੱਚ ਹਾਜ਼ਰ ਕਵੀਆਂ ਦਾ ਕਵਿਤਾ ਪਾਠ ਹੋਵੇਗਾ। ਪ੍ਰਿੰਸੀਪਲ ਸਤਿੰਦਰ ਪੰਨੂ ਦੀ ਪ੍ਰਧਾਨਗੀ ‘ਚ ਹੋਣ ਜਾ ਰਹੇ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਵਾਸੀ ਸ਼ਾਇਰ ਹਰਜਿੰਦਰ ਸਿੰਘ ਪੱਤੜ ਕਨੇਡਾ ਅਤੇ ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਜੀਤ ਗ਼ਜ਼ਲਗੋ ਹੋਣਗੇ। ਡਾ. ਰਵਿੰਦਰ, ਡਾ.ਅਨੂਪ ਸਿੰਘ, ਡਾ.ਸਤਨਾਮ ਸਿੰਘ ਨਿੱਝਰ, ਸ. ਗੁਰਮੀਤ ਸਿੰਘ ਸੇਵਾਮੁਕਤ ਡੀ ਈ ਓ,ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਪ੍ਰਿੰਸੀਪਲ ਅਸ਼ਵਨੀ ਕਾਂਸਰਾ ਉਚੇਚੇ ਤੌਰ ਤੇ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਰਹਿਣਗੇ। ਸ਼੍ਰੀਮਤੀ ਕਵਿਤਾ ਖੋਸਲਾ ਪ੍ਰਿੰਸੀਪਲ ਆਰ ਆਰ ਡੀ ਏ ਵੀ ਕਾਲਜ ਫਾਰ ਗਰਲਜ ਬਟਾਲਾ,ਡਾਕਟਰ ਪੰਕਜ ਮਹਾਜਨ,ਪ੍ਰਿੰ. ਸ਼ਾਲਿਨੀ ਦੱਤਾ ਅਤੇ ਪ੍ਰਿੰ. ਜਸਪ੍ਰੀਤ ਛੀਨਾ ਜੀ ਦਾ ਸਮਾਗਮ ਦੇ ਪ੍ਰਬੰਧਾਂ ਵਿਚ ਅਹਿਮ ਯੋਗਦਾਨ ਰਹੇਗਾ। ਇਹ ਜਾਣਕਾਰੀ ਡਾਕਟਰ ਸਿਮਰਤ ਸੁਮੈਰਾ ਹੁਰਾਂ ਵੱਲੋਂ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj