ਵਿਸ਼ਵ ਓਜ਼ੋਨ ਦਿਵਸ

ਮਾਸਟਰ ਜਸਵਿੰਦਰ ਸਿੰਘ
16 ਸਤੰਬਰ ਨੂੰ ਵਿਸ਼ਵ ਵਿੱਚ ਅੰਤਰ ਰਾਸ਼ਟਰੀ ਓਜ਼ੋਨ ਦਿਵਸ ਮਨਾਇਆ ਜਾ ਰਿਹਾ ਹੈ ਦਿਵਸ ਮਨਾਉਣ ਦਾ ਉਦੇਸ਼ ਆਪਣੇ ਨਾਗਰਿਕਾਂ ਵਿੱਚ ਓਜ਼ੋਨ ਪਰਤ ਬਾਰੇ ਜਾਗ੍ਰਿਤੀ ਪੈਦਾ ਕਰਦਾ ਹੁੰਦਾ ਹੈ। ਓਜੋਨ ਪਰਤ ਧਰਤੀ ਦੇ ਵਾਯੂ ਮੰਡਲ ਵਿੱਚ ਓਜੋਨ ਪ੍ਰਮਾਣੂ ਕਣਾਂ ਦਾ ਇਕੱਠ ਹੁੰਦਾ ਹੈ। ਧਰਤੀ ਤੋਂ 16 ਸੈਮੀਮੀਟਰ ਦੀ ਉਚਾਈ ਤੇ ਸੂਰਜੀ ਕਿਰਣਾ ਉਥੇ ਮੌਜੂਦ ਆਕਸੀਜਨ ਨੂੰ ਓਜੋਨ ਵਿੱਚ ਤਬਦੀਲ ਕਰ ਦਿੰਦੀਆ ਹਨ। ਇਸ ਦੀ ਘਣਤਾ 23 ਸੈਟੀਮੀਟਰ ਤੱਕ ਵਧੇਰੇ ਹੁੰਦੀ ਹੈ ਇਹ ਪਰਤ ਧਰਤੀ ਦੇ ਸਾਰੇ ਜੀਵਾ ਲਈ ਸਰੁੱਖਿਆ ਛਤਰੀ ਕੰਮ ਕਰਦੀ ਹੈ। ਇਹ ਪਰਤ ਸੂਰਜ ਤੋਂ ਆ ਰਹੀਆਂ ਪਰਾਵੈਗਣੀ ਕਿਰਨਾ ਨੂੰ ਸੋਖ ਲੈਂਦੀ ਹੈ ਜਿਸ ਨਾਲ ਇਹ ਪਰਾਵੈਗਣੀ ਕਿਰਨਾਂ ਧਰਤੀ ਤੇ ਨਹੀਂ ਪਹੁੰਚ ਸਕਦੀਆਂ ਇਹਨਾ ਕਿਰਣਾਂ ਦੀ ਤਰ੍ਹਾਂ ਲੰਬਾਈ ਘਟ ਹੋਣ ਕਰਕੇ ਮਨੁੱਖ ਸਰੀਰ ਵਿਚਲੇ ਐਸਿਡ ਨੂੰ ਨਸ਼ਟ ਕਰ ਦਿੰਦੀਆ ਹਨ ਤੇ ਚਮੜੀ ਦੇ ਕੈਂਸਰ ਦਾ ਕਾਰਣ ਬਣਦੀਆਂ ਹਨ। ਵੱਡੀ ਗਿਣਤੀ ਵਿੱਚ ਅੱਖਾਂ ਦੇ ਮੋਤੀਏ ਅਤੇ ਚਮੜੀ ਦੇ ਝੁਲਮ ਰੋਗ ਵਿੱਚ ਵਾਧਾ ਹੁੰਦਾ ਹੈ। ਮਨੁੱਖ ਸਰੀਰ ਦੀ ਸਰੁੱਖਿਆਤਮਕ ਪ੍ਰਣਾਲੀ ਨਸ਼ਟ ਹੁੰਦੀ ਹੈ ਫਸਲਾਂ ਤੇ ਜਾਨਵਰਾਂ ਤੇ ਪ੍ਰਤੀ ਪ੍ਰਭਾਵ ਪੈਦਾ ਹੈ। ਧਰਤੀ ਤੇ ਸਮੁੰਦਰੀ ਕਾਈ ਦੇ ਵਾਧੇ ਵਿੱਚ ਕਮੀ ਹੁੰਦੀ ਹੈ।
ਸਾਡੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਤਾਵਰਨ ਗਰਮ ਹੋਣ ਨਾਲ ਓਜ਼ੋਨ ਪਰਤ ਕਮਜ਼ੋਰ ਹੋ ਜਾਵੇਗੀ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰਾਂ ਤੋਂ ਨਿਕਲਣ ਵਾਲੇ ਕਲੋਰੋ ਫਲੋਰੋ ਕਾਰਬਨ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹਨਾਂ ਦਾ ਢੁੱਕਵਾ ਹੱਲ ਕੱਢਣ ਦੀ ਲੋੜ ਹੈ । ਕਲੋਰੀਨ ਅਤੇ ਬਰੋਮੀਨ ਐਟਮ ਓਜ਼ੋਨ ਦੇ ਸੰਪਰਕ ਵਿੱਚ ਆਉਂਦੀ ਹਨ ਤਾਂ ਉਹ ਓਜ਼ੋਨ ਪਰਤ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ ਛੇਕ ਦੀ ਮੁਰੰਮਤ ਲਈ ਸਾਨੂੰ ਵਾਤਾਵਰਨ ਵਿਚੋਂ ਤਪਸ਼ ਨੂੰ ਘੱਟ ਕਰਨਾ ਪਏਗਾ। ਰੁੱਖਾਂ ਹੇਠ ਰਕਬਾ ਵਧਾਉਣਾ ਪਵੇਗਾ। ਕਾਗਜ਼ ਦੀ ਖਪਤ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਕਾਰਾਂ ਦੀ ਵਰਤੋਂ ਨੂੰ ਘਟਾਉਣ ਦੀ ਮੁੱਖ ਲੋੜ ਹੈ ਦੇਸ਼ ਦੇ ਨਾਗਰਿਕਾਂ ਵਿੱਚ ਸਾਈਕਲ ਚਲਾਉਣ ਦੀ ਰੁਚੀ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ। ਪ੍ਰਦੂਸ਼ਣ ਰੋਕਣ ਲਈ ਬਣਾਏ ਨਿਯਮ ਵਿੱਚ ਸੋਧ ਕਰਕੇ ਸਹੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਪਦਾਰਥਵਾਦ ਤੋਂ ਮੁੜਨ ਤੇ ਕੁਦਰਤ ਨਾਲ ਜੁੜਨ ਦੀ ਸਮਾਂ ਮੰਗ ਕਰਦਾ ਹੈ।ਇਕ ਪਿੰਡ ਇਕ ਬਾਗ ਦੀ ਮੁਹਿੰਮ ਨੂੰ ਸੁਚਾਰੂ ਰੂਪ ਦੇਣ ਦੀ ਲੋੜ ਹੈ।ਆਓ  ਪਰਤ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੀਏ।
ਇਹ ਦਿਨ ਸਾਨੂੰ ਚੌਗਿਰਦੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਬਹੁਤ ਕੁਝ ਸੋਚਣ ਲਈ ਪ੍ਰੇਰਿਤ ਕਰਦਾ ਹੈ।
 ਅਸਲ ’ਚ ਓਜ਼ੋਨ ਪਰਤ ਦੀ ਹਾਲਤ ’ਚ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ। ਸਮੇਂ-ਸਮੇਂ ’ਤੇ ਓਜ਼ੋਨ ਪਰਤ ਨੂੰ ਲੈ ਕੇ ਵੱਖ-ਵੱਖ ਅਧਿਐਨ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ-ਕਦੇ ਇਨ੍ਹਾਂ ਅਧਿਐਨਾਂ ’ਚ ਆਪਸੀ ਵਿਰੋਧੀ ਗੱਲਾਂ ਵੀ ਸਾਹਮਣੇ ਆਉਂਦੀਆਂ ਹਨ ਭਾਵ ਕਦੇ ਓਜ਼ੋਨ ਪਰਤ ਦੀ ਹਾਲਤ ’ਚ ਸੁਧਾਰ ਦੀ ਖੋਜ ਪ੍ਰਕਾਸ਼ਿਤ ਹੁੰਦੀ ਹੈ ਤਾਂ ਕਦੇ ਓਜ਼ੋਨ ਪਰਤ ਦੀ ਹਾਲਤ ਮਾੜੀ ਹੋਣ ਦੀ ਖੋਜ ਪ੍ਰਕਾਸ਼ਿਤ ਹੁੰਦੀ ਹੈ। ਅਜਿਹੀਆਂ ਆਪਸੀ ਵਿਰੋਧੀ ਖੋਜਾਂ ਸਾਨੂੰ ਭੁਲੇਖੇ ’ਚ ਪਾਉਂਦੀਆਂ ਹਨ। ਅਸਲ ’ਚ ਇਹ ਇਕ ਗੁੰਝਲਦਾਰ ਮਾਮਲਾ ਹੈ। ਇਸ ਲਈ ਓਜ਼ੋਨ ਪਰਤ ਨਾਲ ਸੰਬੰਧਤ ਖੋਜਾਂ ’ਚ ਵੱਖ-ਵੱਖ ਗੱਲਾਂ ਸਾਹਮਣੇ ਆਉਂਦੀਆਂ ਹਨ। ਵੱਖ-ਵੱਖ ਥਾਵਾਂ ’ਤੇ ਓਜ਼ੋਨ ਦੀ ਪਰਤ ਦੀ ਹਾਲਤ ਵੱਖ-ਵੱਖ ਹੋ ਸਕਦੀ ਹੈ। ਮੂਲ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਚੌਗਿਰਦੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਹ ਓਜ਼ੋਨ ਪਰਤ ਲਈ ਸ਼ੁੱਭ ਨਹੀਂ ਹੈ। ਚੌਗਿਰਦੇ ਮੁਤਾਬਕ ਜ਼ਿੰਦਗੀ ਜਿਊਣ ਦੇ ਢੰਗ ਨੂੰ ਅਪਣਾ ਕੇ ਹੀ ਅਸੀਂ ਓਜ਼ੋਨ ਪਰਤ ਨੂੰ ਬਚਾ ਸਕਦੇ ਹਾਂ।
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਰਫ ਕਲੋਰੋ-ਫਲੋਰੋ ਕਾਰਬਨ ਹੀ ਓਜ਼ੋਨ ਪਰਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਸਗੋਂ ਕੁਝ ਹੋਰ ਕਾਰਨ ਵੀ ਇਸ ਲਈ ਜ਼ਿੰਮੇਵਾਰ ਹੁੰਦੇ ਹਨ। ਸਨ ਸਪੋਟ, ਜਵਾਲਾਮੁਖੀ ਅਤੇ ਮੌਸਮ ਵਰਗੇ ਕਾਰਨ ਓਜ਼ੋਨ ਪਰਤ ਦਾ ਰੂਪ ਨਿਰਧਾਰਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਨ ਸਪੋਟ ਰਾਹੀਂ ਪਰਾਬੈਂਗਨੀ ਕਿਰਨਾਂ ਓਜ਼ੋਨ ਪਰਤ ਨੂੰ ਮਜ਼ਬੂਤ ਬਣਾਉਂਦੀਆਂ ਹਨ ਜਦੋਂ ਕਿ ਜਵਾਲਾਮੁਖੀ ’ਚੋਂ ਨਿਕਲਣ ਵਾਲੀਅਾਂ ਸਲਫਿਊਰਸ ਗੈਸਾਂ ਓਜ਼ੋਨ ਪਰਤ ਨੂੰ ਕਮਜ਼ੋਰ ਕਰਦੀਆਂ ਹਨ। ਇਸ ਤੋਂ ਇਲਾਵਾ ਵਾਤਾਵਰਣ ’ਚ ਸਥਿਤ ਠੰਡੀ ਹਵਾ ਉਚਾਈ ਅਤੇ ਅਕਸ਼ਾਂਸ਼ ਦੇ ਆਧਾਰ ’ਤੇ ਓਜ਼ੋਨ ਪਰਤ ਨੂੰ ਮਜ਼ਬੂਤ ਜਾਂ ਕਮਜ਼ੋਰ ਕਰ ਸਕਦੀ ਹੈ। ਫਿਲਹਾਲ ਇਹ ਠੀਕ ਹੈ ਕਿ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਹਾਲਤ ਸੁਧਾਰਨ ’ਚ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਪਰ ਨਾਸਾ ਅਤੇ ਕੁਝ ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਅੱਜ ਕੁਝ ਥਾਵਾਂ ’ਤੇ ਓਜ਼ੋਨ ਪਰਤ ਦੀ ਵਧੀਆ ਹਾਲਤ ਲਈ ਕਲੋਰੋ-ਫਲੋਰੋ ਕਾਰਬਨ ਦੀ ਲੀਕੇਜ ’ਚ ਕਮੀ ਹੀ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ।
ਓਜ਼ੋਨ ਵਾਤਾਵਰਣ ਦੇ ਸਟ੍ਰੇਟੋਸਫੀਅਰ ਹਿੱਸੇ ’ਚ ਧਰਤੀ ਦੀ ਸਤ੍ਹਾ ਤੋਂ ਉੱਪਰ 15 ਕਿਲੋਮੀਟਰ ਤੋਂ 40 ਕਿਲੋਮੀਟਰ ਤੱਕ ਦੀ ਉਚਾਈ ’ਚ ਪਾਈ ਜਾਂਦੀ ਹੈ। ਧਰਤੀ ’ਤੇ ਜੀਵਨ ਲਈ ਵਾਤਾਵਰਣ ’ਚ ਓਜ਼ੋਨ ਦੀ ਹਾਜ਼ਰੀ ਜ਼ਰੂਰੀ ਹੈ। ਇਹ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਨੀ ਕਿਰਨਾਂ ਨੂੰ ਸੁਕਾ ਕੇ ਅਜਿਹੇ ਵੱਖ-ਵੱਖ ਰਸਾਇਣਕ ਤੱਤਾਂ ਨੂੰ ਬਚਾਉਂਦੀ ਹੈ ਜੋ ਜੀਵਨ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਜਦੋਂ ਵਾਤਾਵਰਣ ’ਚ ਆਕਸੀਜਨ, ਪਰਾਬੈਂਗਨੀ ਕਿਰਨਾਂ ਨੂੰ ਸੁਕਾਉਂਦੀ ਹੈ ਤਾਂ ਰਸਾਇਣਕ ਪ੍ਰਕਿਰਿਆ ਰਾਹੀਂ ਓਜ਼ੋਨ ਦਾ ਨਿਰਮਾਣ ਹੁੰਦਾ ਹੈ। ਓਜ਼ੋਨ ਪਰਤਾਂ ਦੇ ਘਟਣ ਨਾਲ ਸੂਰਜ ’ਚੋਂ ਨਿਕਲਣ ਵਾਲੀਆਂ ਨੁਕਸਾਨਦੇਹ ਪਰਾਬੈਂਗਨੀ ਕਿਰਨਾਂ ਧਰਤੀ ’ਤੇ ਪਹੁੰਚ ਕੇ ਮਨੁੱਖਾਂ, ਜਾਨਵਰਾਂ, ਬੂਟਿਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਪਰਾਬੈਂਗਨੀ ਕਿਰਨਾਂ ਨਾਲ ਚਮੜੀ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਸਰੀਰ ਦੀ ਰੋਗ-ਰੋਕੂ ਪ੍ਰਣਾਲੀ ਦਾ ਕਮਜ਼ੋਰ ਹੋਣਾ, ਅੱਖਾਂ ਦੇ ਰੋਗ, ਡੀ. ਐੱਨ. ਏ. ਦਾ ਟੁੱਟਣਾ ਅਤੇ ਸਨਬਰਨ ਵਰਗੇ ਰੋਗ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਹ ਕਿਰਨਾਂ ਪੇਂਟ, ਪਲਾਸਟਿਕ ਅਤੇ ਸੀਮੈਂਟ ਵਰਗੀਆਂ ਵਸਤਾਂ ਲਈ ਵੀ ਨੁਕਸਾਨਦੇਹ ਸਿੱਧ ਹੁੰਦੀਆਂ ਹਨ।
ਵਾਤਾਵਰਣ ’ਚ ਸਭ ਥਾਵਾਂ ’ਤੇ ਓਜ਼ੋਨ ਦੀ ਨਮੀ ਬਰਾਬਰ ਨਹੀਂ ਰਹਿੰਦੀ। ਜਿਨ੍ਹਾਂ ਖੇਤਰਾਂ ’ਚ ਗਰਮੀ ਵੱਧ ਹੁੰਦੀ ਹੈ ਉਥੇ ਓਜ਼ੋਨ ਦੀ ਨਮੀ ਵਧੇਰੇ ਹੁੰਦੀ ਹੈ। ਧਰੁਵੀ ਖੇਤਰਾਂ ’ਚ ਇਸ ਦੀ ਨਮੀ ਘੱਟ ਹੁੰਦੀ ਹੈ। ਵਾਤਾਵਰਣ ’ਚ ਓਜ਼ੋਨ ਫੋਟੋ ਕੈਮੀਕਲ ਪ੍ਰਕਿਰਿਆ ਰਾਹੀਂ ਲਗਾਤਾਰ ਬਣਦੀ ਤੇ ਨਸ਼ਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਸ ਦਾ ਸੰਤੁਲਨ ਬਣਿਆ ਰਹਿੰਦਾ ਹੈ ਪਰ ਮਨੁੱਖ ਵਲੋਂ ਤਿਆਰ ਪ੍ਰਦੂਸ਼ਣ ਕਾਰਨ ਵਾਤਾਵਰਣ ’ਚ ਓਜ਼ੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਇਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਜ਼ਿਆਦਾਤਰ ਵਿਕਸਿਤ ਦੇਸ਼ ਹੀ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾਂ ਦੀ ਲੀਕੇਜ ਵਧੇਰੇ ਕਰਦੇ ਹਨ। ਇਹ ਦੁਖਾਂਤ ਵੀ ਹੈ ਕਿ ਇਕ ਪਾਸੇ ਤਾਂ ਵਿਕਸਿਤ ਦੇਸ਼ ਖੁਦ ਪ੍ਰਦੂਸ਼ਣ ਫੈਲਾਅ ਰਹੇ ਹਨ, ਦੂਜੇ ਪਾਸੇ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਦਾ ਭਾਸ਼ਣ ਦੇ ਰਹੇ ਹਨ। ਇਸ ਖੋਖਲੇ ਆਦਰਸ਼ਵਾਦ ਕਾਰਨ ਅੱਜ ਵਾਤਾਵਰਣ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਦੇ ਸਭ ਦੇਸ਼ ਖੋਖਲੇ ਆਦਰਸ਼ਵਾਦ ਦੇ ਘੇਰੇ ’ਚੋਂ ਬਾਹਰ ਨਿਕਲ ਕੇ ਵਾਤਾਵਰਣ ਨੂੰ ਬਚਾਉਣ ਦਾ ਸਮੂਹਿਕ ਯਤਨ ਕਰਨ।
ਦਰਅਸਲ ਪੂਰੀ ਦੁਨੀਆ ਖਾਸ ਕਰ ਵਿਕਸਿਤ ਮੁਲਕਾਂ ਨੂੰ ਇਸ ਮਾਮਲੇ ’ਚ ਆਪਣੀ ਜਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ ਅਸਲ ’ਚ ਵਿਕਾਸ ਲਈ ਕੁਦਰਤ ’ਚ ਕੀਤੀ ਛੇੜਛਾੜ ਨਾਲ ਜਲਵਾਯੂ ’ਚ ਤਬਦੀਲੀ ਹੀ ਕੁਦਰਤੀ ਆਫ਼ਤਾਂ ਦੀ ਜੜ੍ਹ ਹੈ ਇਸ ਸਬੰਧੀ ਸਾਂਝੇ ਅੰਤਰਰਾਸ਼ਟਰੀ ਯਤਨਾਂ ਲਈ ਸਹਿਮਤੀ ਬਣਨ ’ਚ ਅੜਿੱਕਾ ਬਣਦਾ ਆ ਰਿਹਾ ਹੈ, ਜਿਸ ਨਾਲ ਸਹੀ ਕਦਮ ਚੁੱਕਣ ’ਚ ਦੇਰੀ ਹੋ ਰਹੀ ਹੈ ਲੰਮੇ ਸਮੇਂ ਤੱਕ ਅਮਰੀਕਾ ਵਰਗੇ ਮੁਲਕ ਇਸ ਮਾਮਲੇ ’ਚ ਧੱਕੇਸ਼ਾਹੀ ਕਰਦਿਆਂ ਆਪਣੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਗਰੀਬੀ, ਅਨਪੜ੍ਹਤਾ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਯਤਨ ਕਰ ਰਹੇ ਮੁਲਕਾਂ ਨੂੰ ਪ੍ਰਦੂਸ਼ਣ ਦੀ ਵਜ੍ਹਾ ਦੱਸਦੇ ਆਏ ਹਨ
ਇਸ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਸੰਯੁਕਤ ਰਾਸ਼ਟਰ ਜਿੱਥੇ ਵਿਕਸਿਤ ਮੁਲਕਾਂ ਨੂੰ ਵਾਤਾਵਰਨ ਸਬੰਧੀ ਜਿੰਮੇਵਾਰੀ ਨਿਭਾਉਣ ਲਈ ਪਾਬੰਦ ਕਰੇ, ਉੱਥੇ ਵਿਕਾਸਸ਼ੀਲ ਮੁਲਕਾਂ ਨੂੰ ਵਿੱਤੀ ਸਹਾਇਤਾ ਵੀ ਦੇਵੇ ਜਿਸ ਤਰ੍ਹਾਂ ਕੁਦਰਤੀ ਆਫ਼ਤਾਂ ਆ ਰਹੀਆਂ ਹਨ ਇਹਨਾਂ ਦੇ ਮੱਦੇਨਜ਼ਰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਦੁਨੀਆ ਭਰ ’ਚ ਮੁਹਿੰਮ ਤੇਜ਼ ਕਰਨੀ ਪਵੇਗੀ ‘ਧਰਤੀ ਦਿਵਸ’ ‘ਵਿਸ਼ਵ ਜਲ ਦਿਵਸ’ ‘ਓਜ਼ੋਨ ਦਿਵਸ’ ਵਰਗੇ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਸਾਰੇ ਮੁਲਕ ਇਮਾਨਦਾਰੀ ਨਾਲ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਰੋਕਣ ਲਈ ਆਪਣਾ ਰੋਲ ਅਦਾ ਕਰਨ।
ਮਾਸਟਰ ਜਸਵਿੰਦਰ ਸਿੰਘ ਛਾਜਲੀ 
ਸਾਇੰਸ ਮਾਸਟਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਏਹੁ ਹਮਾਰਾ ਜੀਵਣਾ ਹੈ -387
Next articleਕੰਨਿਆਂ ਸਕੂਲ ਰੋਪੜ ਵਿਖੇ ਸਵੱਛਤਾ ਪਖਵਾੜਾ ਮਨਾਇਆ