ਪਿੰਡ ਬਖੋਪੀਰ ਵਿੱਚ ਮਨਰੇਗਾ ਕਿਰਤੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਵਿਸ਼ਵ ਮਜ਼ਦੂਰ ਦਿਵਸ।

ਸੰਦੀਪ ਸਿੰਘ"ਬਖੋਪੀਰ "

ਭਵਾਨੀਗੜ੍ਹ, ਸੰਗਰੂਰ (ਸਮਾਜ ਵੀਕਲੀ):– ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਿੰਡ ਬਖੋਪੀਰ ਵਿਖੇ ਮਨਰੇਗਾ ਵਿੱਚ ਕੰਮ ਕਰਦੀ ਪੂਰੀ ਯੂਨਿਟ ਦੇ ਸਾਰੇ ਸਤਿਕਾਰਯੋਗ ਬਜ਼ੁਰਗ, ਵੀਰ, ਅਤੇ ਮਾਤਾਵਾਂ ਦਾ ਵਿਸ਼ੇਸ਼ ਸਨਮਾਨ ਕਰਕੇ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਗਿਆ।
ਸਾਬਕਾ ਸਰਪੰਚ ਸਰਦਾਰ ਕੁਲਵੰਤ ਸਿੰਘ,ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ,ਪ੍ਰਦੀਪ ਸਿੰਘ ਪ੍ਰਤਾਪ ਸਿੰਘ ਅਤੇ ਸੰਦੀਪ ਸਿੰਘ ਨੈਸ਼ਨਲ ਅਵਾਰਡੀ ਅਧਿਆਪਕ ਵੱਲੋਂ ਸਾਰੇ ਬਜ਼ੁਰਗ ਕਾਮਿਆਂ ਨੂੰ ਸਿਰਪਾਓ ਅਤੇ ਬੀਬੀ ਨੂੰ ਦੁੱਪਟੇ ਵੰਡਣ ਉਪਰੰਤ,ਚਾਹ ਪਾਣੀ ਨਾਲ ਕੇਲੇ ਅਤੇ ਸਮੋਸੇ ਵੰਡੇ ਗਏ। ਮੌਕੇ ਉੱਤੇ ਬੁਲਾਰੇ ਦੇ ਤੌਰ ਤੇ ਬੋਲਦਿਆਂ ਸੰਦੀਪ ਸਿੰਘ ਬਖੋਪੀਰ ਵੱਲੋਂ ਵਿਸ਼ਵ ਦੇ ਮਿਹਨਤੀ ਸਿਰੜੀ ਕਾਮਿਆਂ ਅੱਗੇ ਸੀਸ ਝੁਕਾਉਂਦਿਆ, ਮਜ਼ਦੂਰ ਦਿਵਸ ਸਬੰਧੀ ਵਿਚਾਰ ਦੀ ਸਾਂਝ ਪਾਈ ਗਈ, ਸਾਬਕਾ ਸਰਪੰਚ ਕੁਲਵੰਤ ਸਿੰਘ ਵੱਲੋਂ ਸਬੰਧਨ ਕਰਦਿਆਂ ਕਿਹਾ ਗਿਆ,ਕਿ ਸਾਡੇ ਨਗਰ ਵਾਂਗ ਸਮੂਹ ਨਗਰਾਂ ਵਿੱਚ ਕਿਰਤੀ ਕਾਮਿਆਂ ਦਾ ਹਰ ਸਾਲ ਇਸੇ ਤਰ੍ਹਾਂ ਸਨਮਾਨ ਹੋਣਾ ਚਾਹੀਦਾ ਹੈ। ਇਸ ਨਾਲ ਭਾਈਚਾਰਕ ਸਾਂਝ ਵਧਣ ਦੇ ਨਾਲ਼-ਨਾਲ਼ ਕਿਰਤੀਆਂ ਦੇ ਸਨਮਾਨ ਵਿੱਚ ਵੀ ਵਾਧਾ ਹੋਵੇਗਾ। ਕਿਰਤੀ ਦਾ ਸਨਮਾਨ ਕਰਨਾ ਹੀ ਵਿਸ਼ਵ ਮਜ਼ਦੂਰ ਦਿਵਸ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਪ੍ਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਕਿਰਤੀਆਂ ਦੀ ਲੁੱਟ ਬੰਦ ਕਰਕੇ ਸਰਕਾਰਾਂ ਨੂੰ ਮਨਰੇਗਾ ਤੇ ਰੋਜ਼ਾਨਾ ਮਜ਼ਦੂਰੀ ਵਿੱਚ ਵਾਧਾ ਕਰਕੇ ਉਹਨਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਸਨਮਾਨ ਸਮਾਗਮ ਵਿੱਚ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਸਾਧੂ ਸਿੰਘ,ਸਦਾਗਰ ਸਿੰਘ, ਹਰਜਿੰਦਰ ਸਿੰਘ, ਅਤੇ ਮੇਜਰ ਸਿੰਘ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼ਦੂਰ ਦਿਵਸ ਤੇ ਦੋ ਟੁੱਕ…..
Next articleਮਜ਼ਦੂਰਾਂ ਨੂੰ ਸਮੱਰਪਤ ਇਕ ਮਈ