HOME ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਬਹੁਜਨ ਸਮਾਜ ਪਾਰਟੀ ਇੱਕ ਦਿਨ...

ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਬਹੁਜਨ ਸਮਾਜ ਪਾਰਟੀ ਇੱਕ ਦਿਨ ਜਰੂਰ ਪੂਰਾ ਕਰੇਗੀ – ਕੁਲਥਮ

1

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲਾ) ਲਗਭਗ ਛੇ ਸੌ ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਜਗਤ ਗੁਰੂ ਰਵਿਦਾਸ ਮਹਾਰਾਜ ਨੇ ਜੋ ਸੁਪਨਾ ਲਿਆ ਸੀ ਕਿ ” ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਭਨੁ ਕੋ ਅੰਨ, ਛੋਟ ਬੜੇ ਸਬ ਸਮ ਵਸੇ ਰਵਿਦਾਸ ਰਹੇ ਪ੍ਰਸੰਨ ” ਉਸ ਮਹਾਨ ਰਹਿਬਰ ਦਾ ,ਉਸ ਮਹਾਨ ਜਗਤ ਗੁਰੂ ਦਾ ਸੁਪਨਾ ਬਹੁਜਨ ਸਮਾਜ ਪਾਰਟੀ ਇੱਕ ਦਿਨ ਜਰੂਰ ਪੂਰਾ ਕਰੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਕੇਸ਼ ਕੁਮਾਰ ਕੁਲਥਮ (ਬਸਪਾ ਆਗੂ) ਨੇ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਨਿਰੰਤਰ ਹਰ ਵਰਕਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ ਹਰ ਰੋਜ਼ ਗਰੀਬ ਵਰਗ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ ਔਰ ਸਮਾਜ ਲਗਾਤਾਰ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਇਕੱਤਰ ਹੋ ਰਿਹਾ ਹੈ ਹੁਣ ਉਹ ਦਿਨ ਦੂਰ ਨੀ ਜਿਸ ਦਿਨ ਜਗਤ ਗੁਰੂ ਰਵਿਦਾਸ ਮਹਾਰਾਜ ਦਾ ਸੁਪਨਾ ਬਹੁਜਨ ਸਮਾਜ ਪਾਰਟੀ ਪੂਰਾ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਜਬਰ ਦੇ ਵਿਰੁੱਧ 15 ਅਗਸਤ ਨੂੰ ਪਟਿਆਲਾ ਚ ਜਿਲਾ ਪੱਧਰੀ ਸੰਘਰਸ਼ ਦਾ ਐਲਾਨ-ਅਵਤਾਰ ਸਿੰਘ ਕਰੀਮਪੁਰੀ
Next articleਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਵਿਖੇ 27 ਤਰੀਕ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ