ਲੁਧਿਆਣਾ.ਮਿਤੀ (ਬਰਜਿੰਦਰ ਕੌਰ ਬਿਸਰਾਓ…) ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ. (ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਮਹੱਤਵ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਪਾ੍ਇਮਰੀ ਅਤੇ ਮਿਡਲ ਸਕੂਲ, ਚੋਮੋ (ਲੁਧਿਆਣਾ) ਵਿਖੇ ਵਿਸ਼ਵ ਹਾਥੀ ਦਿਵਸ ਮਨਾਇਆ ਗਿਆ।
ਇਸ ਮੌਕੇ ਵਣ ਰੇੰਜ (ਵਿਸਥਾਰ) ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਸੰਸਾਰ ਵਿੱਚ ਘਟ ਰਹੀ ਹਾਥੀਆਂ ਦੀ ਗਿਣਤੀ ਤੋਂ ਜਾਣੂ ਕਰਵਾਇਆ। ਉਹਨਾਂ ਇਸਦੇ ਕਾਰਨਾਂ ਅਤੇ ਹਾਥੀਆਂ ਨੂੰ ਬਚਾਉਣ ਲਈ ਸਰਕਾਰ ਅਤੇ ਜੰਗਲੀ ਜੀਵ ਵਿਭਾਗ ਦੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਮਹਿੰਦਰ ਚੌਧਰੀ ਜਿਊਲੀਜੀਕਲ ਪਾਰਕ,ਜੀਰਕਪੁਰ (ਛੱਤਬੀੜ ਚਿੜੀਆਘਰ) ਅਤੇ ਟਾਈਗਰ ਸਫਾਰੀ ਲੁਧਿਆਣਾ ਵਿਖੇ ਮੌਜੂਦ ਜੰਗਲੀ ਜਾਨਵਰਾਂ ਨੂੰ ਨੇੜਿਓ ਦੇਖਣ ਅਤੇ ਸਮਝਣ ਲਈ ਵੀ ਉਤਸਾਹਿਤ ਕੀਤਾ। ਪੋ੍ਗਰਾਮ ਦੌਰਾਨ ਵਿਦਿਆਰਥੀਆਂ ਦੇ “ਹਾਥੀ ਮੇਰਾ ਸਾਥੀ” ਵਿਸ਼ੇ ਤੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਉਣ ਦੇ ਮਹੀਨੇ ਨੂੰ ਮੁੱਖ ਰਖਦਿਆਂ ਸਕੂਲ ਕੰਪਲੈਕਸ ਵਿੱਚ ਪੌਦੇ ਲਗਾ ਕੇ ਵਣ ਮਹਾਂਉਤਸਵ ਵੀ ਮਨਾਇਆ ਗਿਆ। ਇਸ ਜਾਗਰੂਕਤਾ ਪੋ੍ਗਰਾਮ ਦੌਰਾਨ ਪਿੰਡ ਦੇ ਸਰਪੰਚ ਸ੍ ਜਤਿੰਦਰ ਸਿੰਘ ਗਿੱਲ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਸੈਂਟਰ ਹੈਡ ਟੀਚਰ ਹਰਪ੍ਰੀਤ ਸਿੰਘ ਸਿਆੜ, ਵਣ ਬਲਾਕ ਅਫ਼ਸਰ ਸ੍ਰੀਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਸਮਰਾਲਾ ਕੁਲਦੀਪ ਸਿੰਘ ਅੱਤਰੀ, ਵਣ ਬੀਟ ਇੰਚਾਰਜ ਲੁਧਿਆਣਾ ਕੁਲਦੀਪ ਸਿੰਘ, ਯੋਗੇਸ਼ ਰਾਜ ਬੇਦੀ, ਕਮਲਜੀਤ ਕੌਰ, ਸੁਮਨਦੀਪ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly