ਈ. ਟੀ.ਟੀ.ਅਧਿਆਪਕ ਯੂਨੀਅਨ  ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਕੀਤੀ ਮੀਟਿੰਗ 

ਬਲਾਕ ਸੁਲਤਾਨਪੁਰ ਲੋਧੀ -1 ਦੇ ਗਲਤ ਤਨਖਾਹ ਫਿਕਸੇਸ਼ਨ ਦੇ ਮੁੱਦੇ ਤੇ ਹੋਇਆ ਵਿਚਾਰ  ਵਟਾਂਦਰਾ 
ਕਪੂਰਥਲਾ , 10 ਅਗਸਤ (ਕੌੜਾ)- ਜਿਲ੍ਹਾ ਸਿੱਖਿਆ ਅਫਸਰ ਐਲੀ.  ਕਪੂਰਥਲਾ ਨਾਲ ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ  ਮੀਟਿੰਗ ਰਛਪਾਲ ਸਿੰਘ ਵੜੈਚ ਸੂਬਾਈ ਆਗੂ, ਗੁਰਮੇਜ ਸਿੰਘ ਜ਼ਿਲ੍ਹਾ ਪ੍ਰਧਾਨ,ਇੰਦਰਜੀਤ ਸਿੰਘ ਬਿਧੀਪੁਰ ਜਨਰਲ ਸਕੱਤਰ, ਆਦਿ ਦੀ ਅਗਵਾਈ ਵਿੱਚ ਹੋਈ।
ਇਕਾਈ ਕਪੂਰਥਲਾ ਦੀ ਮੀਟਿੰਗ ਹੋਈ । ਇਸ ਵਿੱਚ ਬਲਾਕ ਸੁਲਤਾਨਪੁਰ ਲੋਧੀ -1 ਦੇ 2007 ਵਿੱਚ ਭਰਤੀ ਅਧਿਆਪਕਾਂ ਦੀ ਗਲਤ ਤਨਖਾਹ ਫਿਕਸੇਸ਼ਨ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਜਗਵਿੰਦਰ ਸਿੰਘ ਵੱਲੋਂ ਮੌਕੇ ਤੇ ਕਮਲਜੀਤ ਬੀ.ਪੀ.ਓ ਸੁਲਤਾਨਪੁਰ ਲੋਧੀ 1 ਨੂੰ  ਤਨਖਾਹ ਦਰੁਸਤੀ ਕਰਨ ਸਬੰਧੀ ਫੋਨ ਤੇ ਸਾਫ ਸਾਫ ਕਿਹਾ ਗਿਆ।
ਰਛਪਾਲ  ਸਿੰਘ ਵੜੈਚ ਨੇ ਕਿਹਾ ਕਿ ਸੋਮਵਾਰ ਜਥੇਬੰਦੀ ਦੁਬਾਰਾ ਫਿਰ ਬੀ.ਪੀ.ਈ.ਓ ਸੁਲਤਾਨਪੁਰ ਲੋਧੀ 1 ਨੂੰ ਮਿਲੇਗੀ ਕਿ ਜੋ ਤਨਖਾਹ ਫਿਕਸੇਸ਼ਨ  ਜਿਲ੍ਹੇ ਦੇ ਬਾਕੀ ਬਲਾਕਾਂ ਵਿੱਚ 2007 ਵਿੱਚ ਭਰਤੀ ਅਧਿਆਪਕਾਂ ਦੀ ਹੈ। ਉਹੀ ਸੁਲਤਾਨਪੁਰ ਲੋਧੀ -1 ਵਿੱਚ ਕੀਤੀ ਜਾਵੇ। ਪਿਛਲੇ ਲਗਭਗ ਦੋ ਸਾਲ ਤੋਂ ਇਹਨਾਂ ਸਾਥੀਆਂ ਦੀ ਤਨਖਾਹ ਵਿੱਚ ਲਗਭਗ 2500 ਤੋਂ 3000 ਪ੍ਰਤੀ ਮਹੀਨੇ ਦਾ ਘਾਟਾ  ਪੈ ਰਿਹਾ ਹੈ।ਜਥੇਬੰਦੀ ਵਲੋਂ ਇਸ ਮਸਲੇ ਨੂੰ ਪਹਿਲਾਂ ਵੀ ਕਈ ਵਾਰ ਸਬੰਧਿਤ ਦਫ਼ਤਰੀ ਕਰਮਚਾਰੀਆਂ ਅਤੇ ਕਮਲਜੀਤ ਬੀ ਪੀ ਓ  ਸੁਲਤਾਨਪੁਰ ਲੋਧੀ 1 ਨੂੰ ਵਾਰ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਪਰੰਤੂ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਸ ਨੂੰ ਲਗਾਤਾਰ ਅਣਗੌਲਿਆ ਕੀਤਾ ਜਾਂਦਾ ਰਿਹਾ। ਪਰ ਹੁਣ ਜਥੇਬੰਦੀ ਉਪਰੋਕਤ ਮਸਲੇ ਤੇ ਸਖਤ  ਸਟੈਂਡ ਲਵੇਗੀ। ਜੇਕਰ ਇਹ ਸੋਮਵਾਰ 14 ਅਗਸਤ ਦੀ ਹੋਣ ਵਾਲੀ ਮੀਟਿੰਗ ਵਿਚ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਜਥੇਬੰਦੀ ਵਲੋਂ 17  ਅਗਸਤ ਨੂੰ ਬੀ.ਪੀ.ਈ. ਓ.1  ਦਾ  ਘਿਰਾਉ ਕੀਤਾ ਜਾਵੇਗਾ । ਜਿਸ ਦੀ ਜਿੰਮੇਵਾਰੀ  ਬੀ ਪੀ ਓ ਸੁਲਤਾਨਪੁਰ ਲੋਧੀ 1 ਅਤੇ ਜਿੰਮੇਵਾਰ ਦਫ਼ਤਰੀ ਸਟਾਫ ਦੀ ਹੋਵੇਗੀ।  ਇਸ ਮੌਕੇ ਤੇ ਗੁਰਪ੍ਰੀਤ ਸਿੰਘ ਧੰਜੂ,ਪੰਕਜ ਮਰਵਾਹਾ, ਅਵਤਾਰ ਸਿੰਘ ਹੈਬਤਪੁਰ, ਲਕਸ਼ਦੀਪ ਸ਼ਰਮਾ, ਗੁਰਪ੍ਰੀਤ ਸਿੰਘ ਬੂਲਪੁਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭਗਤਪੁਰ ਨੂੰ ਕੂਲਰ ਭੇਂਟ
Next articleਵਿਸ਼ਵ ਹਾਥੀ ਦਿਵਸ ਅਤੇ ਵਣ ਮਹਾਂਉਤਸਵ ਮਨਾਇਆ ਗਿਆ।