(ਸਮਾਜ ਵੀਕਲੀ)
ਰੋਡਾਂ ਦੇ ਉੱਤੇ, ਕਿਰਤੀ ਏ ਮਰਦਾ, ਮਿਹਨਤਾਂ ਕਰਦਾ, ਢਿੱਡ ਹੈ ਭਰਦਾ, ਕਿੱਥੇ ਸਰਦਾ,
ਫੜਕੇ ਲੀਡਰ ਦਾ ਪੱਲਾ, ਮਾਰਨ ਵਾਲਾ, ਘਾੜਤਾਂ-ਘੜਦਾ,ਸਿਰ ਹੈ ਚੜ੍ਹਦਾ,ਕਿੱਥੇ ਏ ਡਰਦਾ।
ਲੁੱਟਾਂ ਖੋਹਾਂ ਹੋਏ, ਡਕੈਤੀ ਬੰਦਾ ਡਰਦਾ ਸਾਂਹ ਨਾ ਭਰਦਾ,ਰੱਬ-ਰੱਬ ਕਰਦਾ, ਤੇ ਅੰਦਰੋਂ ਡਰਦਾ,
ਨੇਤਾ, ਵਿੱਚ ਵਿਦੇਸ਼ਾਂ,ਮੌਜਾਂ ਪਿਆ ਕਰਦਾ,ਨਾ ਪਿੰਡਾਂ ਵਿੱਚ ਬੜਦਾ,ਵੋਟਰ ਪਿਆ ਮਰਦਾ, ਤੇ ਦੁੱਖੜੇ ਜ਼ਰਦਾ।
ਮਜ਼੍ਹਬੀ ਦੰਗੇ, ਕਿੱਥੇ ਹੁੰਦੇ ਚੰਗੇ, ਬੰਦਾ-ਬੰਦਾ,ਮਰਦਾ,ਤੇ ਕੀ-ਕੀ ਜਰਦਾ ਆਪਣੇ ਹੱਥੀਂ,ਕੀ-ਕੀ ਕਰਦਾ,
ਵੋਟਾਂ ਖਾਤਰ ਜਾਲ ਵਿਛਾ ਕੇ, ਲੀਡਰ,ਪਿਆ,ਮਰਦਾ,ਤੇ ਕੀ-ਕੀ ਕਰਦਾ ਦੰਗੇ ਘੜ੍ਹਦਾ, ਤੇ ਕੀ ਨਹੀਂ ਕਰਦਾ।
ਸੀਨਿਆਂ ਉੱਤੇ ਖਾਂਦਾ ਗੋਲੀ, ਪੰਜਾਬੀ ਬੰਦਾ ਕਦੋਂ-ਕਿੱਥੇ ਡਰਦਾ, ਹੈ ਅੱਗੇ ਖੜ੍ਹਦਾ ,ਤੇ ਹਿੱਕ ਡਾਹ ਲੜਦਾ
ਚੀਨ ਦਾ ਮੁੱਦਾ ਪਾਕਿ ਹੈ ਕੁਝਾ, ਸਾਜ਼ਸ਼ਾਂ ਘੜ੍ਹਦਾ,ਨਾ ਸਿੱਧਾ ਲੜਦਾ, ਤੇ ਅੰਦਰੋਂ ਏ ਡਰਦਾ।
ਪੰਜਾਬੀ ਬੋਲੀ, ਤੇ ਪੱਗ ਕਿਉਂ ਰੋਲੀ,ਲੀਡਰ ਦੀ ਸ਼ੈਅ ਤੇ ਵੈਰੀ ਅੱਖਾਂ ਕੱਢਦਾ,ਤੇ ਵਿੱਚੋਂ ਡਰਦਾ।
ਪੰਜਾਬੀਆਂ ਕਰਕੇ ਏ ਮਿਲੀ ਆਜ਼ਾਦੀ, ਨੇਤਾ ਨਾ ਜ਼ਰਦਾ, ਤੇ ਢੌਂਗ ਰਚਾਕੇ ਵੋਟਾਂ ਵਿੱਚ ਖੜ੍ਹਦਾ।
ਸੰਦੀਪ,ਇਹ ਬੇਰੁਜ਼ਗਾਰੀ ਉੱਤੋ ਦੁਸ਼ਵਾਰੀ, ਮਾਮਲੇ ਭਾਰੀ, ਪੇਟ ਨਾ ਭਰਦਾ,ਕਿਰਤੀ ਹੈ ਮਰਦਾ
ਲੀਡਰਾਂ ਕੋਲੇ,ਸਹਿ ਸਰਕਾਰੀ, ਤੇ ਬੰਗਲਾ ਭਾਰੀ,ਮੌਜਾਂ ਪਿਆ ਕਰਦਾ,ਨਾ ਰੱਬ ਤੋਂ ਡਰਦਾ ਤੇ ਅੰਦਰੋਂ ਡਰਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017