ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) 15 ਮਾਰਚ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਦਾਣਾ ਮੰਡੀ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਵਿਧਾਨ ਸਭਾ ਨਵਾਂ ਸ਼ਹਿਰ ਦੀ ਮੀਟਿੰਗ ਐਮਐਲਏ ਦਫਤਰ ਨਵਾਂ ਸ਼ਹਿਰ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ 15 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਸਾਰੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਿਸ ਵਿੱਚ ਪੰਜਾਬ ਸੰਭਾਲੋ ਰੈਲੀ ਕਰਨ ਲਈ ਆਪਣੇ ਆਪਣੇ ਪਿੰਡ ਪਿੰਡ ਤੋਂ ਗੱਡੀਆਂ ਭਰ ਭਰ ਕੇ ਲੈਕੇ ਆਉਣ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਸਕੇ ਕਿ ਅੱਜ ਵੀ ਵਰਕਰ ਅਤੇ ਸਮਰਥਕ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਤੇ ਚੱਲਣ ਲਈ ਤਿਆਰ ਪਰ ਤਿਆਰ ਹਨ। ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਜੀਵਨ ਅਤੇ ਸੰਘਰਸ਼ ਵਾਰੇ ਤੁਹਾਨੂੰ ਪਤਾ ਹੀ ਹੈ ਇਸ ਲਈ ਬਸਪਾ ਦਾ ਪੰਜਾਬ ਵਿੱਚ ਰਾਜ ਲੈਕੇ ਆਉਣਾ ਬਹੁਤ ਜ਼ਰੂਰੀ ਹੈ। ਸਾਹਿਬ ਕਾਸ਼ੀ ਰਾਮ ਜੀ ਦਾ ਇੱਕੋ ਇੱਕ ਸਪਨਾ ਸੀ ਕਿ ਬਹੁਜਨ ਸਮਾਜ ਨੂੰ ਦੇਸ਼ ਦਾ ਹੁਕਮਰਾਨ ਸਮਾਜ ਬਣਾਉਣਾ ਹੈ ਇਸ ਲਈ 15 ਮਾਰਚ ਨੂੰ ਫਗਵਾੜਾ ਦੀ ਦਾਣਾਮੰਡੀ ਵਿੱਚ ਤੁਸੀਂ ਸਾਰੇ ਵਰਕਰ ਆਪਣੇ ਆਪਣੇ ਸਾਧਨਾਂ ਰਾਹੀਂ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਲੈਕੇ ਫਗਵਾੜਾ ਪਹੁੰਚਣਾ ਹੈ। ਸਰਬਜੀਤ ਸਿੰਘ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ ਅਤੇ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਫਗਵਾੜਾ ਵਿਖੇ ਪੁੱਜਣ ਦੀ ਅਪੀਲ ਕੀਤੀ ਅਤੇ ਜਿਨ੍ਹੇ ਵੀ ਵਰਕਰ ਆਏ ਹੋਏ ਸਨ ਸਭ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਗੱਡੀਆਂ ਭਰ ਭਰ ਕੇ ਫਗਵਾੜਾ ਵਿਖੇ ਆਵਾਂਗੇ।
https://play.google.com/store/apps/details?id=in.yourhost.samaj