ਵਰਕਰ ਕਲੱਬ ਰੇਲ ਕੋਚ ਫੈਕਟਰੀ ਦੁਆਰਾ ਪੱਛਮੀ ਕਲੋਨੀ ਵਿੱਚ ਯੋਗਾ ਤੇ ਮੈਡੀਟੇਸ਼ਨ ਸੈਂਟਰ ਦਾ ਸ਼ੁਭ ਆਰੰਭ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਦੁਆਰਾ ਸੰਚਾਲਤ ਪੱਛਮੀ ਕਲੋਨੀ ਕਲੱਬ ਵਿੱਚ ਯੋਗਾ ਤੇ ਮੈਡੀਟੇਸ਼ਨ ਸੈਂਟਰ ਦਾ ਸ਼ੁਭ ਆਰੰਭ ਸਕੱਤਰ ਨਰੇਸ਼ ਭਾਰਤੀ ਸਹਿ ਸਕੱਤਰ ਆਦੇਸ਼ ਕੁਮਾਰ ਦੁਆਰਾ ਕੀਤਾ ਗਿਆ। ਸਕੱਤਰ ਨਰੇਸ਼ ਭਾਰਤੀ ਨੇ ਉਦਘਾਟਨ ਉਪਰੰਤ ਕਿਹਾ ਕਿ ਕਾਫੀ ਸਮੇਂ ਤੋਂ ਯੋਗ ਪ੍ਰੇਮੀਆਂ ਦੁਆਰਾ ਵਰਕਰ ਕਲੱਬ ਸੰਮਤੀ ਨੂੰ ਪੱਛਮੀ ਕਲੋਨੀ ਯੋਗਾ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਲਈ ਸੁਝਾਅ ਦਿੱਤੇ। ਜਿਸ ਤੇ ਸਰਬ ਸੰਮਤੀ ਨਾਲ ਸਮਿਤੀ ਦੁਆਰਾ ਫਿਲਹਾਲ ਪੱਛਮ ਕਲੋਨੀ ਕਲੱਬ ਦੇ ਮੁੱਖ ਹਾਲ ਵਿੱਚ ਯੋਗਾ ਅਧਿਆਪਕ ਡੀ ਚੱਕਰਵਰਤੀ ਦੀ ਦੇਖਰੇਖ ਵਿੱਚ ਸ਼ੁਰੂਆਤ ਕੀਤੀ ਗਈ । ਖੇਡ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਯੋਗ ਕਲਾਸਾਂ ਸ਼ੁਰੂ ਕਰਨ ਨਾਲ ਪੱਛਮੀ ਕਲੋਨੀ ਵਿੱਚ ਰਹਿਣ ਵਾਲੇ ਸਾਰੇ ਹੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਾਫੀ ਲਾਭ ਹੋਵੇਗਾ। ਫਿਲਹਾਲ ਯੋਗ ਕਲਾਸਾਂ ਸ਼ਾਮ 6 ਵਜੇ ਤੋਂ 7 ਵਜੇ ਤੱਕ ਚਲਾਈਆਂ ਜਾਣਗੀਆਂ। ਇਸ ਦੌਰਾਨ ਯੋਗਾ ਅਧਿਆਪਕ ਡੀ ਚੱਕਰਵਤੀ ਕਿਹਾ ਕਿ ਵਰਕਰ ਕਲੱਬ ਦੇ ਸਕੱਤਰ ਨਰੇਸ਼ ਭਾਰਤੀ ਦੁਆਰਾ ਯੋਗਾ ਦੇ ਪ੍ਰਤੀ ਪ੍ਰੋਗਰਾਮ ਕਾਫੀ ਸ਼ਲਾਘਾਯੋਗ  ਹਨ। ਉਹਨਾਂ ਨੇ ਵਿਸ਼ਵਾਸ ਕਿ ਉਹ ਇਨ੍ਹਾਂ ਕਲਾਸਾਂ ਵਿੱਚ ਯੋਗ ਤੇ ਮੈਡੀਟੇਸ਼ਨ ਦੁਆਰਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਕਰਨ ਵਿੱਚ ਆਪਣਾ ਪੂਰਾ ਯਤਨ ਕਰਨਗੇ ।

ਇਸ ਮੌਕੇ ਤੇ ਅਨਿਲ ਕੁਮਾਰ, ਅਵਤਾਰ ਸਿੰਘ, ਅਸ਼ਵਨੀ ਕੁਮਾਰ ਵਿਨੋਦ ਕੁਮਾਰ, ਯੋਗ ਪ੍ਰੇਮੀ, ਮੋਨਿਕਾ ਚੰਦਰਾ,  ਮਨਦੀਪ ਕੌਰ, ਅਨੀਤਾ, ਸੈਰੀ, ਸ਼ਿਲਪਾ, ਰੇਖਾ, ਜਸਕੀਰਤ ਕੌਰ, ਤਨਿਸਕਾ, ਪ੍ਰਿਆ ਬਲਜਿੰਦਰ ਕੌਰ, ਭੁਪਿੰਦਰ ਸਿੰਘ, ਸਰਵਨ ਕੁਮਾਰ, ਸੁਖਵਿੰਦਰ ਸਿੰਘ, ਵਿਨੋਦ ਕੁਮਾਰ, ਵਿਵੇਕ ਐਰੀ, ਵਿਨੀਤ, ਰਾਜੂ, ਵਿਕਾਸ ਕਨੋਜੀਆ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਕਾਦਮਿਕ ਸਹਾਇਤਾ ਗਰੁੱਪ ਦੁਆਰਾ ਸੀ ਈ ਪੀ ਤਹਿਤ ਵੱਖ ਵੱਖ ਅਧਿਆਪਕਾਂ ਨਾਲ ਰਿਵਿਊ ਮੀਟਿੰਗ
Next articleਮੇਲਾ ਗ਼ਦਰੀ ਬਾਬਿਆਂ ਦਾ