(ਸਮਾਜ ਵੀਕਲੀ)
ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ,
ਵਿਰੋਧੀ ਰਾਜਸੀ ਟੋਟਕੇ ਲਾਈ ਜਾਂਦੇ।
ਕੰਮ ਦੇ ਮੁੱਦਿਆਂ ਤੇ ਉਸਾਰੂ ਬਹਿਸ ਕੋਈ ਨਾ ਕਰੇ,
ਨਿੱਜੀ ਜ਼ਿੰਦਗੀ ਤੇ ਦੂਸ਼ਣ ਲਾਕੇ ਮੁੱਦੇ ਭੜ੍ਹਕਾਈ ਜਾਂਦੇ।
ਮੁੱਖ ਮੰਤਰੀ ਨੇ ਦੋ ਵਿਆਹ ਕਰ ਲਏ,
ਐਵੇਂ ਐਵੇਂ ਗੱਲ ਦਾ ਗਲਾਕ ਬਣਾਈ ਜਾਂਦੇ।
ਕਾਨੂੰਨੀ ਤਰੀਕੇ ਨਾਲ ਉਸ ਦੁਬਾਰਾ ਵਿਆਹ ਕੀਤਾ,
ਤੂਲ ਦੇ ਕੇ ਮਾਮਲੇ ਨੂੰ ਰਾਜਸੀ ਪੁੱਠ ਚੜ੍ਹਾਈ ਜਾਂਦੇ।
ਪੰਜਾਬ ਦੀ ਤਰੱਕੀ ਲਈ ਕੰਮ ਦੀ ਗੱਲ ਕਰੋ,
ਵਿਰੋਧੀ ਅੰਦਰਖਾਤੇ ਇਕ ਦੂਸਰੇ ਦਾ ਵਿਰੋਧ ਕਰਦੇ।
ਮਾਨ ਸਾਹਬ ਨੂੰ ਨੀਵਾਂ ਦਿਖਾਉਣ ਲਈ,
ਆਪਣੇ ਹੀ ਲੋਕਾਂ ਨਾਲ ਧ੍ਰੋਹ ਕਰਦੇ।
ਰਾਜ ਹਥਿਆਉਣ ਦੀ ਲਾਲਸਾ ਹਰ ਇਕ ਦੀ,
ਆਪਣੇ ਵੇਲੇ ਦੀਆਂ ਕੁਰੀਤੀਆਂ ਵੱਲ ਕੋਈ ਨਾ ਦੇਵੇ ਧਿਆਨ।
ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੋਸਣ
ਪਹਿਲੀ ਵਾਰ ਜਿਵੇਂ ਅਲੋਕਾਰੀ ਗੱਲ ਹੋਈ ਵਿੱਚ ਜਹਾਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly