ਸਮੁੱਚੇ ਪੰਜਾਬ ਦੀ ਮੂੰਹੋਂ ਬੋਲਦੀ ਤਸਵੀਰ

ਸੂਬੇਦਾਰ ਜਸਵਿੰਦਰ ਸਿੰਘ 
ਸੂਬੇਦਾਰ ਜਸਵਿੰਦਰ ਸਿੰਘ 
(ਸਮਾਜ ਵੀਕਲੀ) ਗੁਰੂਆਂ ਪੀਰਾਂ ਦੀ ਧਰਤੀ ਅਖਵਾਉਣ ਵਾਲਾ  ਪੰਜਾਬ ਇਸ ਵੇਲੇ  ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜੇ ਅੰਕੜੇ ਅੱਜ ਪੜ੍ਹਨ , ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ |ਉਹ ਬਹੁਤ ਹੀ ਸ਼ਰਮ ਸ਼ਾਕ ਕਰ ਦੇਣ ਵਾਲੇ ਹਨ | ਰੋਜ਼ਾਨਾ ਔਸਤਨ 2-3 ਕਤਲ , 5-7  ਹਮਲੇ, 15-20 ਚੋਰੀ ਦੀਆਂ ਵਾਰਦਾਤਾਂ ਤੇ ਹੋਰ ਅਨੇਕਾਂ ਹੀ  ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ  |ਇਸ ਤੋਂ ਇਲਾਵਾ 2-3 ਖੁਦਕਸ਼ੀਆਂ ਤੇ 10-15 ਐਕਸੀਡੈਂਟ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਵੱਖਰੀ ਹੈ | ਹਰ ਦਿਨ  ਇੱਕ ਦੋ ਵਿਅਕਤੀਆਂ  ਦਾ ਅਗਵਾ ਹੋਣਾ, ਫਿਰੌਤੀਆਂ ਤੇ ਕਤਲਾਂ ਦਾ ਰੁਝਾਨ ਨਿਰੰਤਰ ਜਾਰੀ ਹੈ |ਹਰ ਰੋਜ਼ ਇੱਕ ਦੋ  ਔਰਤਾਂ ਨਾਲ ਜਬਰ-ਜਨਾਹ, 8-10 ਵਿਅਕਤੀਆਂ ਦਾ ਝਪਟਮਾਰੀ ਦਾ ਸ਼ਿਕਾਰ ਹੋਣਾ |8-10 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਪਤਨੀਆਂ ਪ੍ਰੇਮੀਆਂ ਨਾਲ ਮਿਲ ਕੇ ਪਤੀਆਂ ਨੂੰ  ਕਤਲ ਕਰਾਉਣ ਦਾ ਨਵਾਂ ਰਿਵਾਜ਼ ਚੱਲ ਪਿਆ ਹੈ |ਹਰ ਰੋਜ਼ 15-16 ਤਲਾਕ ਦੇ ਕੇਸ ਦਰਜ ਹੋ ਰਹੇ ਹਨ |ਕਚਹਿਰੀਆਂ ਵਿੱਚ ਮੇਲੇ ਵੱਖਰੇ ਲੱਗੇ ਵੇਖੇ ਜਾ ਸਕਦੇ ਹਨ |ਇਸ ਤੋਂ ਇਲਾਵਾ  ਨਸ਼ਿਆਂ ਦੀ ਮਹਾਮਾਰੀ ਕਾਰਨ ਮਾਪੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਬੇਸ਼ਕ ਹਰ ਰੋਜ਼ ਕਰੋੜ੍ਹਾਂ ਦੀ ਨਸ਼ਿਆਂ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ |ਪਰ ਫਿਰ ਵੀ ਨਸ਼ਿਆਂ ਦੇ ਸੇਵਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ |ਸਿਵਿਆ ਦੇ ਵੱਲ ਨੌਜਵਾਨੀ ਲਗਾਤਾਰ ਤੁਰਦੀ ਜਾ ਰਹੀ ਹੈ |ਬਾਕੀ ਰਹਿੰਦੀ ਖੂੰਹਦੀ ਸਾਡੀ ਨੌਜਵਾਨ ਪੀੜ੍ਹੀ ਬਦੇਸ਼ਾਂ ਵੱਲ ਕੂਚ ਕਰ ਰਹੀ ਹੈ |ਕੋਈ ਪੜ੍ਹਾਈ ਦਾ ਬਹਾਨਾ ਲਾ ਕੇ ਤੇ ਕੋਈ ਕੰਮ ਕਰਨ ਦੇ ਬਹਾਨੇ ਪੰਜਾਬ ਤੋਂ ਬਾਹਰ ਜਾ ਰਿਹਾ ਹੈ |ਜਿਸ ਨੂੰ ਬਾਹਰ ਜਾਣ ਦਾ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ |ਉਹ ਡੌਕੀ ਲਾ  ਕੇ ਲੱਖਾਂ ਰੁਪਏ ਖਰਚ ਕੇ ਇੱਥੋਂ ਭੱਜੇ ਜਾ ਰਹੇ ਹਨ |ਅੱਜ ਦੀ ਤਰੀਕ ਵਿੱਚ ਲੱਖਾਂ ਭਈਏ ਸਾਡੇ ਸਮੁੱਚੇ ਪੰਜਾਬ ਦੇ ਵਸਨੀਕ ਬਣ ਰਹੇ  ਹਨ | ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸੱਮਿਸਿਆਵਾਂ ਦਾ ਸਾਹਮਣਾ ਸਮੁੱਚੇ ਪੰਜਾਬੀ ਕਰ ਰਹੇ ਹਨ |ਜਿਹਨਾਂ ਦੀ ਚਰਚਾ ਅਗਲੇ ਲੇਖ ਵਿੱਚ ਕਰਨ ਦੀ ਕੋਸ਼ਿਸ ਕਰਾਂਗਾ|ਉਸ ਸਮੇ ਦਿਲ ਨੂੰ ਬਹੁਤ ਦੁੱਖ ਲਗਦਾ ਹੈ , ਜਦੋਂ ਇਸ ਸਥਿੱਤੀ ਵਾਲੇ  ਪਾਸੇ ਰਾਜਸੀ ਆਗੂਆਂ ਦਾ ਯੋਗਦਾਨ ਸਾਹਮਣੇ ਆਉਂਦਾ ਹੈ |ਉਸ ਸਮੇ ਸ਼ਰਮ ਸਿਰ  ਨਾਲ ਝੁਕ ਜਾਂਦਾ ਹੈ।ਕੀ ਸਮੁੱਚੇ ਪੰਜਾਬ ਵਿੱਚ ਬਦਲਾਅ ਲਿਆਉਣ ਦਾ ਇਹ ਨਤੀਜ਼ਾ ਹੈ |ਪੰਜਾਬ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ |ਤਾਂ ਕਿ ਪੰਜਾਬ ਵਾਸੀ ਆਪਣੀ ਜਿੰਦਗੀ ਨਾ ਅਨੰਦ ਮਾਣ ਸੱਕਣ |
ਸੂਬੇਦਾਰ ਜਸਵਿੰਦਰ ਸਿੰਘ  ਭੁਲੇਰੀਆ ਮਮਦੋਟ 7589155501
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿੰਦਗੀ ‘ਚ ਸੰਜਮ ਤੇ ਮਿੱਠੇ ਬੋਲਾਂ ਦਾ ਮਹੱਤਵ
Next articleਕਨੇਡੀਅਨ ਪੰਜਾਬੀਆਂ ਦੇ ਪੰਜਾਬ ਵਿੱਚ ਪੰਜਾਬੀ ਨੂੰ ਪੁਨਰ ਸਰਜੀਤ ਕਰਨ ਦੇ ਸੁਪਨੇ ਨੂੰ ਬੂਰ ਪੈਣਾ ਸ਼ੁਰੂ