(ਰਾਸ਼ਟਰਪਤੀ-ਐਸ.ਐਸ.ਪੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਨਾਂ ਮੰਗ ਪਤਰ ਸੌਂਪੇ)
ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਇਸਤਰੀ ਭਲਾਈ ਮੰਚ, ਪੰਜਾਬ ਦੀ ਅਗਵਾਈ ਹੇਠ ਅੱਜ ਮਾਲੇਰਕੋਟਲਾ ਵਿੱਚ ਡੀ ਸੀ ਦਫਤਰ ਦੇ ਬਾਹਰ ਇਲਾਕੇ ਦੀਆਂ ਔਰਤਾਂ ਵਲੋ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋ ਇਕ ਲੜਕੀ ਦਾ ਨਿਕਾਬ ਖਿੱਚਣ ਜਿਹੀ ਭਦੀ ਹਰਕਤ ਕਰਨ ਖਿਲਾਫ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ, ਸਮਾਜਿਕ ਕਾਰਕੁਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਇਸਤਰੀ ਭਲਾਈ ਮੰਚ, ਪੰਜਾਬ ਵੱਖ-ਵੱਖ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ, ਰਾਸ਼ਟਰਪਤੀ ਦੇ ਨਾਂ ਮੰਗਪੱਤਰ ਏ.ਡੀ.ਸੀ.ਮੈਡਮ ਮਨਦੀਪ ਕੌਰ ਨੂੰ ਸੌਂਪਿਆ ਗਿਆ, ਜਿਸ ਵਿੱਚ ਕੇਂਦਰੀ ਪੱਧਰ ‘ਤੇ ਦਖ਼ਲ ਦੇ ਕੇ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਗਈ। ਐਫ਼.ਆਈ.ਆਰ.ਦਰਜ ਕਰਨ ਦੀ ਮੰਗ, ਸੰਘਰਸ਼ ਹੋਰ ਤੇਜ਼ ਕਰਨ ਲਈ ਐਸ.ਐਸ.ਪੀ. ਮਾਲੇਰਕੋਟਲਾ ਦੇ ਨਾਂ ਇੱਕ ਮੰਗਪੱਤਰ ਡੀ.ਐਸ.ਪੀ.(ਡੀ) ਸਤੀਸ਼ ਕੁਮਾਰ ਨੂੰ ਸੌਂਪਿਆ ਗਿਆ। ਇਸੇ ਤਰ੍ਹਾਂ ਘੱਟ ਗਿਣਤੀ ਕਮਿਸ਼ਨ, ਪੰਜਾਬ ਦੇ ਨਾਂ ਇੱਕ ਮੰਗਪੱਤਰ ਕਮਿਸ਼ਨ ਦੇ ਮੈਂਬਰ ਨਦੀਮ ਅਨਵਾਰ ਖਾਂ ਨੂੰ ਸੌਂਪਿਆ ਗਿਆ। ਧਰਨੇ ਦੌਰਾਨ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਤੋਂ ਹਲਕਾ ਕੋਆਰਡੀਨੇਟਰ ਐਡਵੋਕੇਟ ਜ਼ਰਕਾ ਜਾਫ਼ਰੀ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਕਮਲਦੀਪ ਕੌਰ, ਇਸਤਰੀ ਜਾਗ੍ਰਤੀ ਮੰਚ ਤੋਂ ਅਮਨਜੋਤ ਦਿਓਲ, ਜਮਾਅਤੇ ਇਸਲਾਮੀ (ਇਸਤਰੀ ਵਿੰਗ) ਤੋਂ ਮੈਮੁਨਾ ਰਾਉਫ, ਜੀਆਈਓ ਤੋਂ ਆਸਿਆ ਹਲੀਮ, ਸੀਆਈਓ ਤੋਂ ਜ਼ੋਇਆ ਨਾਜ਼, ਮਨਜੀਤ ਕੌਰ ਖਾਲਸਾ ਲਸੋਈ, ਮੈਡਮ ਸੁਖਦੀਪ ਕੌਰ ਅਤੇ ਅਨਮ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਔਰਤਾਂ ਖ਼ਿਲਾਫ਼ ਹੋ ਰਹੇ ਅਨਿਆਇਆਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



