HOME ਸਿਰਫ਼ ਔਰਤਾਂ ਲਈ ਵੂਮਨਜ਼ ਹੈਲਥ ਵਰਕਸ਼ਾਪ 4 ਅਕਤੂਬਰ ਸ਼ਨੀਵਾਰ ਨੂੰ ਐਡੀਲੇਡ...

ਸਿਰਫ਼ ਔਰਤਾਂ ਲਈ ਵੂਮਨਜ਼ ਹੈਲਥ ਵਰਕਸ਼ਾਪ 4 ਅਕਤੂਬਰ ਸ਼ਨੀਵਾਰ ਨੂੰ ਐਡੀਲੇਡ ਵਿੱਚ ਪਾਰਕਸ ਲਾਇਬ੍ਰੇਰੀ, ਐਗਲ ਪਾਰਕ ਵਿੱਚ ਲਗਵਾਈ ਜਾਵੇਗੀ

1
ਐਡੀਲੇਡ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਐਡੀਲੇਡ ਸੰਗਤ ਸਾਊਥ ਆਸਟ੍ਰੇਲੀਆ ਵੱਲੋਂ, ਵੇ ਟੂ ਆਸਟ੍ਰੇਲੀਆ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ, ਐਡੀਲੇਡ ਵਿੱਚ ਪਹਿਲੀ ਵਾਰ ਸਿਰਫ਼ ਔਰਤਾਂ ਲਈ ਇਕ ਵਿਸ਼ੇਸ਼ “ਵੂਮਨਜ਼ ਹੈਲਥ ਵਰਕਸ਼ਾਪ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ ਸ਼ਨੀਵਾਰ, 4 ਅਕਤੂਬਰ  ਨੂੰ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਪਾਰਕਸ ਲਾਇਬ੍ਰੇਰੀ, ਐਗਲ ਪਾਰਕ (ਸਾਊਥ ਆਸਟ੍ਰੇਲੀਆ) ਵਿੱਚ ਕਰਵਾਈ ਜਾਵੇਗੀ।ਵਰਕਸ਼ਾਪ ਦਾ ਮੁੱਖ ਥੀਮ “ਵੂਮਨਜ਼ ਹੈਲਥ ਅਤੇ ਹਾਰਮੋਨਲ ਹਾਰਮਨੀ” ਹੋਵੇਗਾ। ਇਸ ਦੌਰਾਨ ਮਹਿਲਾਵਾਂ ਨੂੰ ਹਾਰਮੋਨਲ ਗੜਬੜੀ, ਪੀ.ਸੀ.ਓ.ਐਸ., ਥਾਇਰਾਇਡ, ਮੈਨੋਪਾਜ਼, ਮੂਡ ਸਵਿੰਗਜ਼ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ — ਉਹ ਵੀ ਕੁਦਰਤੀ ਅਤੇ ਚਿਕਿਤਸਾ ਦੋਹਾਂ ਪੱਧਰਾਂ ’ਤੇ।ਵਰਕਸ਼ਾਪ ਵਿੱਚ ਇੰਟਰਐਕਟਿਵ ਪ੍ਰਸ਼ਨ ਅਤੇ ਜਵਾਬ ਸੈਸ਼ਨ ਵੀ ਸ਼ਾਮਲ ਹੋਵੇਗਾ, ਜਿਸ ਵਿੱਚ ਭਾਗ ਲੈ ਰਹੀਆਂ ਮਹਿਲਾਵਾਂ ਆਪਣੀਆਂ ਭਾਵਨਾਵਾਂ ਅਤੇ ਪ੍ਰਸ਼ਨਾਂ ਨੂੰ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਵਿੱਚ ਪੂਰੀ ਖੁਲ੍ਹੇ ਦਿਲ ਨਾਲ ਰੱਖ ਸਕਣਗੀਆਂ।ਵਰਕਸ਼ਾਪ ਦੇ ਮੁੱਖ ਬੁਲਾਰੇ ਹੋਣਗੇ ਡਾ. ਅਮਨ ਭਿੰਡਰ, ਜੋ ਕਿ ਮਹਿਲਾ ਤੇ ਚਮੜੀ ਸੰਬੰਧੀ ਬੀਮਾਰੀਆਂ ਦੇ ਮਾਹਿਰ ਹਨ। ਮੁੱਖ ਮਹਿਮਾਨ ਹੋਣਗੀਆਂ ਡਾ. ਪਰਵਿੰਦਰ ਕੌਰ ਜੀ, ਜੋ ਕਿ ਵੈਸਟਰਨ ਆਸਟ੍ਰੇਲੀਆ ਤੋਂ ਐਮ.ਐਲ.ਸੀ. ਹਨ ਅਤੇ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਮੂਲ ਐਮ.ਪੀ. ਵਜੋਂ ਜਾਣੀਆਂ ਜਾਂਦੀਆਂ ਹਨ।ਇਸ ਚੈਰਿਟੀਕਾਰੀ ਇਵੈਂਟ ਲਈ ਦਾਖਲਾ ਮੁਫ਼ਤ ਹੈ ਪਰ ਸੀਟਾਂ ਸੀਮਤ ਹਨ, ਇਸ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ। ਸੰਸਥਾ ਵੱਲੋਂ ਮਹਿਲਾਵਾਂ ਨੂੰ ਆਪਣੀ ਜਗ੍ਹਾ ਪਹਿਲਾਂ ਹੀ ਬੁੱਕ ਕਰਨ ਦੀ ਅਪੀਲ ਕੀਤੀ ਗਈ ਹੈ।ਵਰਕਸ਼ਾਪ ਦੀ ਅਗਵਾਈ ਐਡੀਲੇਡ ਸੰਗਤ ਸਾਊਥ ਆਸਟ੍ਰੇਲੀਆ ਦੀਆਂ ਸਰਗਰਮ ਔਰਤ ਮੈਂਬਰਾਂ — ਅਮਨਦੀਪ ਕੌਰ ਜੱਸਰ, ਰਾਜਬੀਰ ਕੌਰ, ਰੀਤੂ ਕੌਰ ਅਤੇ ਪੂਜਾ ਗੁਲਾਟੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮਕਸਦ ਮਹਿਲਾਵਾਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਸ਼ਰੀਰ ਤੇ ਮਨ ਬਾਰੇ ਹੋਰ ਸਮਝਦਾਰ ਅਤੇ ਸਸ਼ਕਤ ਬਣਾਉਣਾ ਹੈ। ਹੋਰ ਜਾਣਕਾਰੀ ਲਈ ਪੋਸਟਰ ਤੇ ਦਰਸਾਏ ਫੋਨ ਨੰਬਰ ਤੇ ਸੰਬਧਿਤ ਪ੍ਰਬੰਧਿਕਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁਆਂਟਮ ਯੁਗ (ਵਾਅਦੇ, ਖ਼ਤਰੇ ਅਤੇ ਸੰਭਾਵਨਾਵਾਂ)
Next articleਹਰਿਆਣਾ ਨੂੰ ਅੱਜ ਦੇਸ਼ ਦੀ ਸਭ ਤੋਂ ਵੱਡੀ ਡੇਅਰੀ ਯੂਨਿਟ ਮਿਲੇਗੀ, ਗ੍ਰਹਿ ਮੰਤਰੀ ਅਮਿਤ ਸ਼ਾਹ 825 ਕਰੋੜ ਰੁਪਏ ਦਾ ਤੋਹਫ਼ਾ ਦੇਣਗੇ