ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵੱਲੋਂ ਡਾਕਟਰ ਰੀਤਿਕਾ ਐਮਡੀ ਗਾਇਨੀ ਡਿਪਾਰਟਮੈਂਟ ਅਤੇ ਟਰੱਸਟ ਦੇ ਮੈਨੇਜਰ ਸ਼੍ਰੀ ਲਲਿਤ ਮਹਾਜਨ ਜੀ ਦੀ ਅਗਵਾਈ ਹੇਠ ਔਰਤਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਫਰੀ ਮੈਗਾ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਔਰਤਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਪ੍ਰਸੂਤਾ ਜਾਂਚ ,ਨਾਰਮਲ ਡਿਲੀਵਰੀ ,ਸਿਜ਼ੇਰੀਅਨ, ਬੱਚੇਦਾਨੀ ਤੇ ਅੰਡੇ ਦਾਨੀ ਦੀਆਂ ਰਸੋਲੀਆਂ ਦੇ ਆਪਰੇਸ਼ਨ ,ਬਾਂਝਪਨ ਦਾ ਇਲਾਜ, ਪਰਿਵਾਰ ਨਿਯੋਜਨ ,ਸਰਵਾਈਕਲ ਕੈਂਸਰ ,ਬਾਰ ਬਾਰ ਗਰਭਪਾਤ ਹੋਣਾ ਆਦਿ ਬਿਮਾਰੀਆਂ ਦਾ ਇਲਾਜ ।ਇਸ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ ਹੈ ਇਸ ਕੈਂਪ ਦਾ ਉਦਘਾਟਨ ਮਾਨਯੋਗ ਸ਼੍ਰੀ ਕੁਲਜੀਤ ਸਰਹਾਲ ਜੀ ਅਤੇ ਹਰਜੋਤ ਕੌਰ ਲੋਹਟੀਆਂ ਜੀ ਵੱਲੋਂ ਆਪਣੇ ਕਰ ਕਮਲਾ ਨਾਲ ਪਤਵੰਤੇ ਸੱਜਣਾਂ ਤੇ ਹਸਪਤਾਲ ਦੇ ਟਰੱਸਟ ਅਤੇ ਸਟਾਫ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਤੇ ਡਾ.ਐਨ ਆਰ ਪਾਲ, ਡਾਕਟਰ ਨਾਮਦੇਵ ਬੰਗੜ, ਡਾਕਟਰ ਮੁਕੇਸ਼ ਕੁਮਾਰ ਜੀ, ਰਾਜ ਕੁਮਾਰ ਜੀ, ਮਨਜੀਤ ਸਿੰਘ ਬੰਗਾ, ਬਾਲੋ ਸਾਹਿਬ, ਮਲਕੀਤ ਸਿੰਘ ਭੰਗੂ , ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਬਲਬੀਰ ਕਰਨਾਣਾ ਜੀ,ਸ੍ਰੀ ਇੰਦਰਜੀਤ ਸਿੰਘ ਮਾਨ, ਕੁਲਬੀਰ ਸਿੰਘ ਪਾਬਲਾ, ਰਾਮ ਜੀ ਦਾਸ, ਬੇਦੀ ਸਾਹਿਬ,ਕ੍ਰਿਪਾਲ ਸਿੰਘ ਝੱਲੀ ਜੀ, ਅਤੇ ਹਰਵਿੰਦਰ ਕੌਰ ਸੁਜੋਂ ਅਤੇ ਡਾਕਟਰ ਰਵਿੰਦਰ ਸਿੰਘ ,ਡਾਕਟਰ ਜਸਲੀਨ ਕੌਰ, ਡਾਕਟਰ ਅਰੁਣ ਯਾਦਵ ,ਡਾਕਟਰ ਹਰਜੋਤ ਅਤੇ ਸਾਰਾ ਸਟਾਫ ਮੌਜੂਦ ਸਨ।
ਔਰਤਾਂ ਦੇ ਰੋਗਾਂ ਦੀਆਂ ਬਿਮਾਰੀਆਂ ਦੇ ਕੈਂਪ ਦਾ ਉਦਘਾਟਨ ਕੁਲਜੀਤ ਸਰਹਾਲ ਅਤੇ ਹਰਜੋਤ ਲੋਹਟੀਆ ਨੇ ਕੀਤਾ ਇਹ ਕੈਂਪ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਦੀਆਂ ਵਿਖੇ ਲਗਾਇਆ ਜਾਵੇਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



