(ਸਮਾਜ ਵੀਕਲੀ)
“ਤੈਨੂੰ ਸੁਣਦਾ ਨਹੀਂ ?ਮੈ ਕਦੋਂ ਦਾ ਤੈਨੂੰ ਕਹਿ ਰਿਹਾ ਹਾਂ, ਮੈਂ ਪ੍ਰੋਗਰਾਮ ਵਿਚ ਜਾਣਾ ਹੈ, ਮੇਰੇ ਕੱਪੜੇ ਪ੍ਰੈੱਸ ਕਰਦੇ!” ਗੁੱਸੇ ਵਿੱਚ ਆਪਣੀ ਘਰਵਾਲੀ ਨੂੰ ਬਲਕਾਰ ਬੋਲਿਆ।
“ਮੈਂ ਆਪ ਜੀ ਲਈ ਰੋਟੀ ਬਣਾ ਰਹੀ ਸਾਂ, ਹੁਣੇ ਕਰ ਦਿੰਦੀ ਹਾਂ ” ਡਰੀ ਹੋਈ ਅਵਾਜ ਵਿਚ ਉਸਦੀ ਘਰਵਾਲੀ ਬੋਲੀ।
ਬਲਕਾਰ ਖਿਝ ਕੇ ਬੋਲਿਆ, “ਤੇਰੇ ਤੋਂ ਕੋਈ ਵੀ ਕੰਮ ਟਾਈਮ ਨਾਲ ਨਹੀਂ ਹੁੰਦਾ? ਬੱਸ ਛਿੱਤਰਾ ਦੀ ਘਾਟ ਰਹਿੰਦੀ ਹੈ ਹਰ ਵੇਲੇ, ਅੱਜ ਔਰਤ ਦਿਵਸ ਤੇ ਹੋ ਰਹੇ ਪ੍ਰੋਗਰਾਮ ਵਿੱਚ ਭਾਸ਼ਨ ਦੇਣ ਜਾਣਾ ਸੀ ਬਹੁਤ ਜ਼ਰੂਰੀ।”
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924l