HOME ਕਵਿਤਾ

ਕਵਿਤਾ

2
ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਹੈ ਧਰਤੀ
 ਕੁੱਖ
ਔਰਤ
ਮਾਂ
ਜਦ ਕਿਸੇ
ਕੁੱਖ
ਔਰਤ
ਮਾਂ
ਉੱਤੇ
ਹੁੰਦਾ ਹੈ ਜ਼ੁਲਮ
ਧਰਤੀ ਕੰਬ ਜਾਂਦੀ
ਡੋਲ ਜਾਂਦੀ!
ਇਸ ਵਾਰ
ਧਰਤੀ ਨਹੀਂ ਕੰਬੀ
ਨਹੀਂ ਡੋਲੀ!
ਕੀ ਕੋਈ
ਛਪੰਜਾ ਇੰਚ ਦਾ ਸੀਨਾ
ਧਰਤੀ ਦੀ ਹਿੱਕ
ਉੱਤੇ ਆ ਬੈਠਾ?
ਕਿਸ ਭਾਰ ਹੇਠ ਹੈ ਇਹ ਧਰਤੀ?
ਕਿਸ ਬੋਝ ਹੇਠ ਹੈ ਇਹ ਧਰਤੀ?
ਵਿਰਕ ਪੁਸ਼ਪਿੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIMF bumps up India’s 2023 growth projection to 6.1
Next articleNAPM extends solidarity to the tribal uprising in Jammu & Kashmir