ਔਰਤਾਂ ਨੇ ਲੌਕਡਾਊਨ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ

ਮਹਿਤਪੁਰ ਬੱਸ ਸਟੈਂਡ ਤੇ ਅਲੱਗ ਅਲੱਗ ਪਿੰਡਾਂ ਤੋਂ ਆਈਆਂ ਔਰਤਾਂ ਲੌਕਡਾਊਨ ਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਫੂਕਦੀਆ ਹੋਈਆਂ।

ਕਿਹਾ ਲੌਕਡਾਊਨ ਕਰੋਨਾ ਦਾ ਹੱਲ ਨਹੀ-(ਸਮਾਜਵੀਕਲੀ)

ਮਹਿਤਪੁਰ (ਕੁਲਵਿੰਦਰ ਚੰਦੀ)– ਭਾਰੀ ਬਾਰਿਸ਼ ਦੇ ਬਾਵਜੂਦ ਵੱਖ ਵੱਖ ਪਿੰਡਾਂ ਤੋਂ ਆਈਆਂ ਔਰਤਾਂ ਨੇ ਮਹਿਤਪੁਰ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਬੱਸ ਸਟੈਂਡ ਤੇ ਮੋਦੀ ਦਾ ਪੁਤਲਾ ਫੂਕਿਆ । ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਕੋਰੋਨਾ ਤੋ ਬਚਾਓ ਦਾ ਰਾਸਤਾ ਲੌਕ ਡਾਊਨ ਦੱਸ ਰਹੇ ਹਨ। ਪਰ ਲੋਕਾਂ ਦੀ ਰੋਜੀ ਰੋਟੀ ਤੇ ਬੁਨਿਆਦੀ ਲੋੜਾਂ ਦਾ ਵਿਕਲਪ ਦੇਣ ਤੋ ਚੁੱਪ ਵੱਟੀ ਬੈਠੇ ਹਨ । ਲੌਕਡਾਊਨ ਦਾ ਮਜ਼ਦੂਰ ਕਿਸਾਨ ਡਟ ਕੇ ਵਿਰੋਧ ਕਰਨਗੇ।ਯੂਨੀਅਨ ਨੇ ਕਿਹਾ ਕਿ ਜੱਦੋ ਯੂ, ਏ, ਪੀ, ਏ, ਅਫਸਪਾ ਵਰਗੇ ਕਾਲੇ ਕਾਨੂੰਨ ਬਣਾ ਕੇ ਘੱਟ ਗਿਣਤੀ ਇਸਾਈਆਂ, ਮੁਸਲਮਾਨਾਂ , ਦਲਿਤਾਂ ਤੇ ਦੇਸ਼ ਵਿੱਚ ਹਮਲੇ ਕੀਤੇ ਜਾ ਰਹੇ ਹਨ। ਦਲਿਤਾਂ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਹੈ।

ਇਨ੍ਹਾਂ ਹਾਲਤਾਂ ਪੰਜਾਬ ਦੇ ਅਣਖੀ ਲੋਕ ਮੋਦੀ ਦੀ ਆਮਦ ਨੂੰ ਜੀ ਆਇਆਂ ਕਿਵੇਂ ਆਖ ਸਕਦੇ ਹਨ ।ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਇੱਕ ਮਤਾ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਿਤੀ ਕਿ ਸਮਾਜ ਦੀਆ ਨਾਮਵਰ ਮੁਸਲਿਮ ਔਰਤਾਂ ਦੀ ਸੋਸ਼ਲ ਮੀਡੀਆ ਰਾਹੀਂ ਵੱਖ ਵੱਖ ਐਪਾਂ ਰਾਹੀਂ ਕੀਤੀ ਜਾ ਰਹੀ ਕਿਰਦਾਰਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਨੱਥ ਪਾਈ ਜਾਵੇ । ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਬਲਜੀਤ ਕੌਰ ਮਾਨ, ਅਨੀਤਾ ਸੰਧੂ ,ਬਕਸ਼ੋ ਖੁਰਸੈਦਪੁਰ , ਨਰਿੰਦਰ ਤੰਦਾਉਰਾ ,ਬਖਸੋ਼ ਮਡਿਆਲਾ ਤੋਂ ਇਲਾਵਾ ਤਹਿ ਪ੍ਰਧਾਨ ਵਿੱਜੇ ਬਾਠ, ਡੇਨੀਅਲ ਸੰਗੋਵਾਲ, ਛਿੰਦਰਪਾਲ ਮਾਨ, ਸਨੀ ,ਸੁਖਵਿੰਦਰ ਘਾਰੂ ਨੌਜਵਾਨ ਭਾਰਤ ਸਭਾ ਦੇ ਕਸ਼ਮੀਰ ਮਡਿਆਲਾ ਨੇ ਸੰਬੋਧਨ ਕੀਤਾ।

 

 

ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮੁਬਾਰਕ_ਗੁਰਪੁਰਬ