ਔਰਤ ਬਨਾਮ ਉਲਝੀ ਤਾਣੀ

ਵੀਨਾ ਬਟਾਲਵੀ

(ਸਮਾਜ ਵੀਕਲੀ)

ਪੜ੍ਹੀ-ਲਿਖੀ ਜਾਗਰੁਕ
ਔਰਤ ਨੇ
ਘਰ ਵਿਚ ਪੋਚਾ ਲਾਉੰਦੀ ਕੰਮੋ ਨੂੰ
ਪੁੱਛਿਆ
ਤੈਨੂੰ ਪਤਾ
ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਹੈ
ਉਸ ਆਖਿਆ
ਉਹ ਕਿਹੜੀ ਬਲਾ ਦਾ ਨਾਂ ਹੈ
ਮੈਨੂੰ ਪਹਿਲਾਂ ਕੰਮ ਮੁਕਾਣ ਦੋ ਮੈਡਮ ਜੀ
ਫਿਰ ਸੁਣਦੀ ਹਾਂ ਤੁਹਾਡੀ ਗੱਲ
ਬੱਚੀ ਠੀਕ ਨਹੀਂ
ਹੋਰ ਘਰਾਂ ਦਾ ਕਰਕੇ ਜਲਦੀ ਜਾਣਾ
ਉਹ ਨਿਰ-ਉੱਤਰ ਹੋ ਗਈ
ਉਹ ਵੀ ਸਮਾਗਮ ਲਈ ਤਿਆਰ ਹੋ ਗਈ
ਰਾਹ ਵਿਚ ਕਾਰ ਰੋਕ
ਉਸ ਮਜ਼ਦੂਰ ਔਰਤ ਨੂੰ ਪੁੱਛਿਆ
ਤੈਨੂੰ ਪਤਾ
ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਹੈ
ਉਹ ਬੋਲੀ
ਕੀ ਅੱਜ ਫਿਰ ਸਾਨੂੰ ਵੱਧ ਦਿਹਾੜੀ ਮਿਲੇਗੀ
ਜਾਂ ਮੁਸ਼ਕਿਲ ਨਾਲ਼ ਹੀ ਪੇਟ ਭਰੇਗਾ
ਹੁਣ ਉਹ ਫਿਰ
ਜਵਾਬਹੀਣ ਸੀ ਇਸ ਦਿਹਾੜੇ ਲਈ
ਇੰਨੀ ਦੇਰ ਨੂੰ ਇਕ ਮੰਗਤੀ ਆਈ
ਉਸ ਮੰਗਤੀ ਨੂੰ ਪੁੱਛਿਆ
ਤੈਨੂੰ ਪਤਾ
ਅੱਜ ‘ਕੌਮਾਂਤਰੀ ਮਹਿਲਾ ਦਿਵਸ’ ਹੈ
ਉਹ ਬਿੱਟ-ਬਿੱਟ ਉਹੈ ਵੱਲ ਤੱਕੀ
ਜਿਵੇਂ ਕਹਿ ਰਹੀ ਹੋਵੇ
ਜੇ ਭੀਖ ਨਹੀਂ ਦੇਣੀ ਤਾਂ ਨਾ ਦੇ
ਪਰ ਮੈਂ ਕੀ ਲੈਣਾ ਇਹਨਾਂ ਦਿਨਾਂ ਤੋਂ
ਮੇਰੀ ਕਿਹੜਾ ਅੱਜ ਤੋਂ
ਜੂਨ ਸੁਧਰ ਜਾਣੀ
ਹੋਰ ਅੱਗੇ ਗਈ ਤਾਂ ਦੇਖਿਆ
ਚਾਰ ਬੰਦੇ ਲੜ ਰਹੇ ਸੀ
ਪਰ ਨੌਲ ਧੀਆਂ ਭੈਣਾਂ ਰਹੇ ਸੀ
ਤੇ ਜਨਣ ਅੰਗਾਂ ਦਾ ਬਲਾਤਕਾਰ ਕਰਕੇ
ਆਪਣੀ ਮਰਦਾਨਗੀ ਦਾ
ਸਬੂਤ ਦੇ ਰਹੇ ਸੀ
ਹੁਣ ਉਹ
‘ਕੌਮਾਂਤਰੀ ਮਹਿਲਾ ਦਿਵਸ’ ਸਮਾਗਮ ਦੀ
ਉਧੇੜ-ਬੁਣ ਵਿਚ ਉਲਝ ਗਈ
ਉਲਝੀ ਤੰਦ ਨੂੰ
ਸੁਲਝਾਉਣ ਲਈ
ਜਾਗਰੁਕ ਔਰਤ
ਤੰਦ ਦਾ ਸਿਰਾ ਲੱਭਣ ਦੀ
ਕੋਸ਼ਿਸ਼ ‘ਚ ਜੁੱਟ ਗਈ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀਬਾੜੀ ਸਹਿਕਾਰੀ ਸਟਾਫ ਸਿਖਲਾਈ ਸੰਸਥਾ ਜਲੰਧਰ ਵੱਲੋ ਬੈਪਟਿਸਟ ਸੰਸਥਾ ਦੇ ਦਫ਼ਤਰ ਦਾ ਦੌਰਾ
Next articleਭੂਰੋ ਦੀ ਹਾਅ