ਔਰਤ ਯਾਦ ਰੱਖਦੀ ਤੁਹਾਡੇ ਵਾਆਦਿਆਂ

ਗੁਰਬਿੰਦਰ ਕੌਰ

(ਸਮਾਜ ਵੀਕਲੀ)

ਔਰਤ ਯਾਦ ਰੱਖਦੀ ਤੁਹਾਡੇ
ਵਾਆਦਿਆਂ
ਜਿਹੜੇ ਤੁਸੀ ਰੋਜ ਜਾਣਾ ਲੱਗੇ
ਕਹਿ ਜਾਂਦੇ ਨੇ
ਮੇਰੇ ਕੰਮ ਜਾਣਾ ਤੋਂ ਪਹਿਲਾ
ਮੇਰੇ ਲਈ
ਰੋਟੀ ਸਬਜ਼ੀ ਕਿਹੜੀ ਬਣਾਉਣੀ
ਔਰਤ ਸਭ ਕੁਝ
ਯਾਦ ਰੱਖਦੀ ਹੈ ਮੈਂ ਸਵੇਰ ਉੱਠਕੇ
ਤੁਸੀ ਉਸ ਨੂੰ ਕੀ ਕਹਿ
ਤੜਕੇ ਉਠਕੇ ਧਾਰਾਂ ਕੱਢਣੀਆਂ
ਫਿਰ ਇਸ਼ਨਾਨ ਕਰਕੇ
ਗੁਰਦਵਾਰੇ ਜਾਣਾ
ਬੱਚਿਆ ਵਾਸਤੇ ਸਕੂਲ ਜਾਣਾ
ਤੋਂ ਪਹਿਲਾ ਵਰਦੀ ਪ੍ਰੈਸ ਕਰ ਦੇਣੀ
ਔਰਤ ਯਾਦ ਰੱਖਦੀ ਹੈ ਤੁਹਾਡੇ
ਉਹ ਸਾਰੇ ਵਾਦਿਆਂ
ਸਵੇਰ ਤੋਂ ਲੈਕੇ ਸ਼ਾਮ ਤੱਕ
ਅੱਗ ਦੇ ਭਾਂਬੜ ਵਾਂਗ
ਮੱਚੀ ਰਹਿੰਦੀ ਹੈ
ਫਿਰ ਵੀ ਔਰਤ ਯਾਦ ਰੱਖਦੀ
ਤੁਹਾਡੇ ਇਰਾਦਿਆਂ ਦੇ ਰੰਗ
ਵਾਅਦਿਆਂ ਨੂੰ ਨਹੀ ਭੁੱਲਦੀ
ਤਾਂ ਯਾਦ ਰੱਖਦੀ
ਜਦੋਂ ਤੁਸੀ ਕਦੋਂ ਤੇ
ਕਿੱਥੇ ਕਿਹਾ ਸੀ ਉਸ ਨੂੰ
ਤੁਹਾਡੇ ਉਹ ਲਫ਼ਜ਼ ਮਿਸਰੀ ਘੋਲ
ਕਿ ਤੁਸੀ ਬਹੁਤ ਸੁੰਦਰ ਹੋ
ਕਦੋਂ ਅਤੇ ਕਿੱਥੇ
ਤੁਸੀ ਭੁੱਲੇ ਸੋ ਕਹਿਣਾ ਉਸ ਨੂੰ
ਕਿ ਤੁਸੀ ਕਰਦੇ ਹੋ ਉਸ ਨੂੰ
ਬਹੁਤ ਪਿਆਰ
ਯਾਦ ਰੱਖਣਾ ਆਦਤ ਹੈ ਉਸਦੀ
ਤੇ ਭੁੱਲ ਜਾਣਾ ਤੁਹਾਡੀ
ਪਰ ਜਦੋਂ ਵਰਿ੍ਹਆਂ ਬਾਅਦ
ਤੁਸੀ ਫਿਰ ਸਾਂਝੇ ਆਕਾਸ਼ ਦੀ ਗੁੱਠ ਵਿੱਚ
ਮਿਲਦੇ ਹੋ
ਘੁਲਦੇ ਬੱਦਲ਼ ਦੀ ਗੱਲ ਕਰਦੇ ਹੋ
ਜਾਂ ਸੋਕਾ ਪੈਣ ਦੀ
ਤਾਂ ਉਹ ਦੁਹਰਾਉਂਦੀ ਹੈ ਵਾਰ ਵਾਰ
ਤੇ ਭੁੱਲ ਜਾਂਦੀ ਹੈ
ਵਕਫ਼ਾ ਅਤੇ ਵਾਪਰਿਆਂ ਸਭ ਕੁਝ
ਔਰਤ ਵਿੱਚ ਸਮਾਂ
ਦਿਨਾਂ ,ਮਹੀਨੀਆਂ ,ਵਰਿ੍ਹਆਂ ਵਿੱਚ ਨਹੀ ਚੱਲਦਾ
ਇਹ ਤਾਂ ਚੱਲਦਾ ਸਿਲਸਿਲਾ
ਅਨੰਨਤਾ ਵਿੱਚ
ਅਤੇ ਛਿਣ’ਚ ਬੀਤ ਸਕਦੀ ਹੈ ਉਮਰ
ਔਰਤ ਪਾਸ ਹੈ ਬਹੁਤ ਘੱਟ
ਇਸ ਲਈ ਯਾਦ ਰੱਖਦੀ ਹੈ
ਉਹ ਸਭ ਤੋਂ ਵੱਧ ?

ਗੁਰਬਿੰਦਰ ਕੌਰ (ਸਪੇਨ)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਨ ਦੀ ਬਜਾਏ ਡਾਕੇ ਮਾਰ ਰਹੀ ਹੈ-ਖਾਲਸਾ, ਮੋਮੀ,ਸੰਧਾ
Next article7 killed in blast in Bihar’s Bhagalpur