(ਸਮਾਜ ਵੀਕਲੀ)
ਅਸੀਂ,
ਉਦਾਸੀਆਂ ਗਈਆਂ।
ਅਸੀਂ ,
ਰੁਆਸੀਆਂ ਗਈਆਂ।
ਮਿੱਟੀ ਵਿੱਚ,
ਗੁੰਨ੍ਹਿਆ ਸਾਨੂੰ।
ਅਸੀਂ,
ਤਰਾਸ਼ੀਆਂ ਗਈਆਂ।
ਮੁਸੱਵਰ,
ਰੰਗਾਂ ਵਿਚ ਵਾਹਿਆ।
ਕਵੀ ਨੇ,
ਕਵਿਤਾ ਵਿਚ ਗਾਇਆ।
ਭਰਦੀਆਂ,
ਖੂਹੀ ‘ਤੇ ਪਾਣੀ।
ਅਸੀਂ,
ਪਿਆਸੀਆਂ ਗਈਆਂ।
ਕਹਿਣ ਨੂੰ,
ਨਾਮ ਮਮਤਾ ਹੈ
ਨਿਚੋੜ ਕੇ,
ਸਭ ਨੇ ਹੈ ਪੀਤਾ।
ਕਿਸ ‘ਤੇ,
ਯਕੀਨ ਕਰਾਂ ਮੈਂ।
ਦਿਲੋਂ,
ਵਿਸ਼ਵਾਸੀਆਂ ਗਈਆਂ।
(ਜਸਪਾਲ ਜੱਸੀ)
9463321125
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly