ਚੰਗੇ ਅਮਲਾਂ ਬਾਝੋਂ / ਗ਼ਜ਼ਲ         

ਮਹਿੰਦਰ ਸਿੰਘ ਮਾਨ
  (ਸਮਾਜ ਵੀਕਲੀ)  
ਦੇ ਕੇ ਸਾਨੂੰ ਛਾਪਾਂ-ਛੱਲੇ,
ਦਿਲ ਨਾ ਛੱਡਿਆ ਸਾਡੇ ਪੱਲੇ।
ਜੇ ਤੂੰ ਬੋਲਣਾ ਸਾਨੂੰ ਮਾੜਾ,
ਤਾਂ ਫਿਰ ਰਹਿਣ ਦੇ ਸਾਨੂੰ ਕੱਲੇ।
ਐਵੇਂ ਨ੍ਹੀ ਖਿੜ ਖਿੜ ਹੱਸੀਦਾ,
ਜ਼ਖਮ ਕਿਸੇ ਦੇ ਦੇਖ ਕੇ ਅੱਲੇ।
ਪੈਸੇ ਖਰਚ ਲਿਆ ਕਰ ਝੱਲਿਆ,
ਰੱਖੀ ਨਾ ਜਾ ਭਰ ਭਰ ਗੱਲੇ।
ਹਿੰਮਤ ਬਹੁਤ ਉਦੋਂ ਕੰਮ ਆਵੇ,
ਹੋਣ ਜਦੋਂ ਦੁੱਖਾਂ ਦੇ ਹੱਲੇ।
ਉਸ ਨੂੰ ਫੜ ਕੇ ਉਠਾ ਦੇ ਯਾਰਾ,
ਜਿਹੜਾ ਡਿਗਿਆ ਪਿਆ ਹੈ ਥੱਲੇ।
ਮਿਹਨਤ ਕਰਕੇ ਵਧੇ ਜੋ ਅੱਗੇ,
ਉਸ ਦੀ ਹੋਵੇ ਬੱਲੇ, ਬੱਲੇ।
ਉਸ ਨੂੰ ਵੀ ਚੇਤੇ ਰੱਖਿਆ ਕਰ,
ਜਿਸ ਦੇ ਹੁਕਮ‘ਚ ਦੁਨੀਆਂ ਚੱਲੇ।
ਜਿਸ ਨੂੰ ਮਰਜ਼ੀ ਹਾਕਾਂ ਮਾਰੀਂ,
ਜਾਣਾ ਪੈਣਾ ਕੱਲ-ਮ-ਕੱਲੇ।
ਚੰਗੇ ਅਮਲਾਂ ਬਾਝੋਂ‘ਮਾਨਾ’,
ਹੋ ਜਾਏਂਗਾ ਸਭ ਤੋਂ ਥੱਲੇ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ -144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਚੁੱਪ * (ਵਿਦੇਸ਼ਾਂ ਦੀਆਂ ਚੁਣੌਤੀਆਂ)
Next articleਮਿੰਨੀ ਕਹਾਣੀ ਭਲਾ ਆਦਮੀ