(ਸਮਾਜ ਵੀਕਲੀ)
ਵੱਡੀਆਂ ਇੱਜ਼ਤਾਂ ਵਾਲੇ ਲੋਕ
ਔਰਤਾਂ ਕੈਦ ਕਰ ਇੱਜ਼ਤਾਂ ਸੰਭਾਲਦੇ ਨੇ।
ਨੂੰਹ,ਧੀ ਬੂਹਿਓ ਬਾਹਰ ਨਾ ਹੋਵੇ
ਸੁਪਨੇ ਉਨ੍ਹਾਂ ਦੇ ਮਾਰ ਇੱਜ਼ਤਾਂ ਪਾਲਦੇ ਨੇ।
ਖੁਦ ਦੇ ਡਰ ਤੋਂ ਭਾਵੇਂ ਲੋਕ ਹੋਣ ਕੱਚ ਲਵਾਉਦੇ
ਔਰਤਾਂ ਦੀ ਦੁਹਾਈ ਤੇ ਸ਼ਰਮਾਂ ਟਾਲਦੇ ਨੇ।
ਉਹ ਵੱਡੀਆਂ ਇੱਜ਼ਤਾਂ ਵਾਲਿਓ
ਤੁਹਾਡੀ ਮਾਰਦਾਨਗੀ ਔਰਤਾਂ ਦੇ ਮਰੇ ਸੁਪਨੇ ਸੰਭਾਲਦੇ ਨੇ।
ਕੰਵਰਪ੍ਰੀਤ ਕੌਰ ਮਾਨ