(ਸਮਾਜ ਵੀਕਲੀ)
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ ,
ਪਿੱਛੇ ਹਿਮਾਲਿਆ ਦਾ ਦਰ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਅੱਗੇ ਬਿਆਸ ਜਾਂ ਰਾਵੀ ਦਾ ਚਰ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਜਿੱਥੇ ਗਰਮੀ ਸਰਦੀ ਇਕ ਰਸ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਸੂਰਜ ਦਾ ਦੀਦ ਮੁੱਖੋਂ ਹਰ ਹਰ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਜਿੱਥੇ ਝੀਲ ਨਾਲੇ ਰੇਤ ਮੈਦਾਨ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਜਿੱਥੇ ਸਭਨਾਂ ਫਲਾਂ ਦੀ ਭਰਮਾਰ ਹੋਵੇ।
ਕਾਸ਼ ਇਕ ਨਿੱਕਾ ਜਿਹਾ ਘਰ ਹੋਵੇ
ਜਿੱਥੇ ਪਰਮਾਤਮਾ ਦੀ ਸਦਾ ਯਾਦ ਹੋਵੇ।
ਰਵਿੰਦਰ ਘਰ ਤੇ ਫੁੱਲਾਂ ਬਰਸਾਤ ਹੋਵੇ
ਧਰਤੀ ਸੋਨੇ ਦੀ ਹੀਰਿਆਂ ਦਾ ਅਕਾਸ਼ ਹੋਵੇ।
ਰਵਿੰਦਰ ਸਿੰਘ ਖੱਟਾ
ਲੈਕਚਰਾਰ ਫਿਜਿਕਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly