ਹੁਣ ਕਿਉਂ ਨਹੀਂ ਭਾਵਨਾਵਾਂ ਭੜਕੀਆਂ ਬਰਛੇ ਵਾਲੇ ਬੁਰਛਿਆਂ ਦੀਆਂ ?
(ਸਮਾਜ ਵੀਕਲੀ) ਬਰਛੇ ਵਾਲੇ ਸਿਰਫ ਗਰੀਬ ਗੁਰਬਿਆਂ ਨੂੰ ਡਰਾਉਣ ਧਮਕਾਉਣ ਲਈ ਹਨ?
ਕਿਥੇ ਗਿਆ ਦਰਬਾਰ ਦੀ ਪ੍ਰਕਰਮਾ ਵਿੱਚ ਮੋਬਾਇਲ ਨਾਂ ਚਲਾਉਣ ਵਾਲਾ ਹੁਕਮਨਾਮਾ?
ਅਸੀਂ ਤਾਂ ਪਹਿਲਾਂ ਹੀ ਆਖਦੇ ਕਿ ਇਸ ਕਮੇਟੀ ਦੇ ਵਿੱਚ ਆਰ ਐਸ ਐਸ ਦਾ ਕਬਜ਼ਾ ਜਿਸ ਤਸਵੀਰ ਨੇ ਸਿੱਧ ਕਰ ਦਿੱਤਾ ਹੈ ਕਿ ਦਾਲ ਕਾਲੀ ਐ, ਕਿਸੇ ਜੱਥੇਬੰਦੀ ਦਾ ਵੀ ਕੋਈ ਬਿਆਨ ਨਹੀਂ ਆਇਆ। ਜਿਹਨਾਂ ਦਾ ਤੋਰੀ ਫੁਲਕਾ ਹੀ ਧਰਮ ਦੇ ਨਾਂ ਉੱਤੇ ਚੱਲਦਾ ਐ।
ਇਸ ਭੰਗ ਹੋਈ ਮਰਿਆਦਾ ਦਾ ਕੌਣ ਜ਼ੁੰਮੇਵਾਰ ਐ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਉਂ ਜੀਭ ਠਾਕੀ ਗਈ ਐ।
ਨਿੱਕੀ ਨਿੱਕੀ ਗੱਲ ਉਤੇ ਚੀਕਾਂ ਮਾਰਨ ਵਾਲਿਆਂ ਦੀ ਚੀਕਾਂ ਮਰਵਾ ਗਈ ਬੀਬੀ।
ਅਕਾਲੀ ਪ੍ਰਾਈਵੇਟ ਲਿਮਟਿਡ ਕੰਪਨੀ ਵੀ ਚੁੱਪ ਐ।
ਹੁਣ ਤੱਕ ਤਿੰਨ ਸੌ ਤੋਂ ਉਪਰ ਬੇਅਦਬੀਆਂ ਹੋ ਗਈਆਂ ਹਨ ਤੇ ਹੋ ਰਹੀਆਂ ਹਨ, ਕੀ ਇਹ ਬੇਅਦਬੀ ਨਹੀਂ।
ਕੌਣ ਦੇਵੇਗਾ ਇਸ ਦਾ ਜਵਾਬ?
ਮੁਆਫ਼ੀ ਮੰਗਣ ਨਾਲ ਮਰਿਆਦਾ ਬਹਾਲ ਹੋ ਗਈ ਐ!
ਲੱਖ ਲਾਹਨਤ ਐ !
ਬੁੱਧ ਸਿੰਘ ਨੀਲੋਂ