ਸੌਖੇ ਨਾ ਮੈਡਲ ਜਿੱਤਣੇ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਸੌਖੇ ਨਾ ਮੈਡਲ ਜਿੱਤਣੇ
ਵਾਉਣਾ ਪੈਂਦਾ ਏ ਮੈਦਾਨ ਚ ਪਸੀਨਾ
ਦੇਸ਼ ਦੀਆਂ ਧੀਆਂ ਬੇਟੀਆਂ
ਨੂੰ ਜੋ ਵੀ ਤੱਕਦਾ ਏ ਚਵਲ ਕੱਮੀਨਾ
ਓ ਤੇਰੇ ਉੱਤੇ ਲੱਖ ਲਾਹਨਤਾਂ ਜਿਹੜਾ ਇੱਜਤਾਂ ਧੀਆਂ ਦੀਆਂ ਲੁੱਟੇ
ਕਦੇ ਨਾ ਜੁਲਮ ਢਾਈ ਦਾ ਨਹੀਓਂ ਢਾਈਦਾ ਖਿਡਾਰੀਆਂ ਦੇ ਉੱਤੇ
ਕਦੇ ਨਾ ਜ਼ੁਲਮ ਢਾਈਦਾ ਨਹੀਓਂ ਢਾਈਦਾ ਖਿਡਾਰਨਾਂ ਦੇ ਉੱਤੇ

ਧਰਨੇ ਦੇ ਉੱਤੇ ਬੈਠੀਆਂ
ਇਨਸਾਫ਼ ਲਈ ਜਵਾਨ ਮੁਟਿਆਰਾਂ
ਡਾਂਗਾਂ ਨਾਲ਼ ਕੁੱਟ ਦੀਆਂ ਨੇ
ਆਹ ਕਿਰਤੀ ਕਿਸਾਨ ਸਰਕਾਰਾਂ
ਅੱਗੇ ਦਾ ਖ਼ਿਆਲ ਕਰਿਓ ਬਹਿਕੇ ਰੋਂਦੇ ਨੇ ਸਮਾਧੀਆਂ ਤੇ ਕੁੱਤੇ
ਕਦੇ ਨਾ ਜ਼ੁਲਮ ਢਾਈ ਦਾ ਨਹੀਓਂ ਢਾਈ ਦਾ ਖਿਡਾਰੀਆਂ ਦੇ ਉੱਤੇ
ਕਦੇ ਨਾ ਜ਼ੁਲਮ ਕਰੀ ਦਾ ਨਹੀਓਂ ਕਰੀ ਦਾ ਖਿਡਾਰਨਾਂ ਦੇ ਉੱਤੇ

ਧੰਨਾ ਜੱਟ ਲਿਖੇ ਸੱਚੀਆਂ
ਸਦਾ ਚਲਦਾ ਨਾ ਨਿੱਕਿਆਂ ਤੇ ਦਾਬਾ
ਥੋਡੇ ਵੀ ਗੁਨਾਹ ਲਿਖਦਾ
ਓਹ ਨਿੱਲੀ ਛੱਤ ਵਾਲ਼ਾ ਉੱਤੇ ਬਾਬਾ
ਥੋਡਾ ਵੀ ਹੰਕਾਰ ਟੁੱਟ ਜੂ ਜਦੋਂ ਦਿਨਾਂ ਦੇ ਵਿਖਾਏ ਗੇੜ ਪੁੱਠੇ
ਕਦੇ ਨਾ ਜ਼ੁਲਮ ਢਾਈ ਦਾ ਨਹੀਓਂ ਢਾਈ ਦਾ ਖਿਡਾਰੀਆਂ ਦੇ ਉੱਤੇ
ਕਦੇ ਨਾ ਜ਼ੁਲਮ ਢਾਈ ਦਾ ਨਹੀਓਂ ਢਾਈ ਦਾ ਖਿਡਾਰੀਆਂ ਦੇ ਉੱਤੇ

ਧੰਨਾ ਧਾਲੀਵਾਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਆਦਰਸ਼( ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ
Next article” ਚੰਗੀ ਸਿਹਤ ਨੂੰ ਹਾਂ, ਤੰਬਾਕੂ ਨੂੰ ਨਾ”