HOME ਵਿੰਗਜ਼ ਸੁਸਾਇਟੀ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

ਵਿੰਗਜ਼ ਸੁਸਾਇਟੀ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

1

  (ਸਮਾਜ ਵੀਕਲੀ)  ਮਿਤੀ 11.07.2025 ਦਿਨ ਸੁੱਕਰਵਾਰ ਨੂੰ ਇਸ਼ਮੀਤ ਅਕੈਡਮੀ ਲੁਧਿ: ਵਿਖੇ ਵਿੰਗਜ ਸੁਸਾਇਟੀ ਲੁਧਿ: ਵੱਲੋਂ ਟੋਪਰਜ਼ ਦਿਵਸ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਆਈ.ਏ.ਐਸ. ਸ੍ਰੀ ਉਜਸਵੀ ਅਲੰਕਾਰ, ਜੀ ਵੱਲੋਂ ਸਰਕਾਰੀ ਸਕੂਲਾਂ ਦੀ ਦਸਵੀਂ ਕਲਾਸ ਦੇ ਬੱਚਿਆਂ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਵਿੱਚ ਲੁਧਿਆਣੇ ਜ਼ਿਲੇ ਦੇ ਬਹੁਤ ਹੀ ਤਜ਼ਰਬੇਕਾਰ ਮੁੱਖ ਅਧਿਆਪਕ, ਲੈਕਚਰਾਰ ਅਤੇ ਡਾਕਟਰ ਸਾਹਿਬਾਨਾਂ ਨੇ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਹਨਾਂ ਸਖਸੀਅਤਾਂ ਵਿੱਚ ਸ੍ਰੀਮਤੀ ਜਸਪ੍ਰੀਤ ਕੌਰ, ਹੈੱਡਮਿਸਟ੍ਰੈਸ ਸ.ਹ.ਸ. ਅਯਾਲੀ ਕਲਾਂ, ਸ੍ਰੀਮਤੀ ਰਜਿੰਦਰ ਕੌਰ, ਹੈੱਡਮਿਸਟ੍ਰੈਸ ਸ.ਹ. ਸ. ਦਾਦ, ਸ੍ਰੀਮਤੀ ਪੂਨਮਪ੍ਰੀਤ ਕੌਰ ਲੈਕਚਰਾਰ ਬਾਇਓਲੋਜੀ ਅਤੇ ਡਾ. ਰਵਨੀਤ ਕੌਰ, ਆਯੁਰਵੈਦਿਕ ਮੈਡਿਕਲ ਅਫ਼ਸਰ ਭਨੋਹੜ ਸ਼ਾਮਿਲ ਹੋਏ। ਇਸ ਸਮਾਰੋਹ ਦੀ ਸ਼ੁਰੂਆਤ ਸ.ਸ.ਸ.ਸ. ਹਸਨਪੁਰ ਦੇ ਵਿਦਿਆਰਥੀਆਂ ਵੱਲੋ ਬਹੁਤ ਹੀ ਸੁਰੀਲੇ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਆਏ ਹੋਏ ਪਤਵੰਤੇ ਸੱਜਣਾ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁਰਬਾਣੀ ਨਾਲ ਜੋੜਿਆ। ਸ਼੍ਰੀ ਉਜਸਵੀ ਅਲੰਕਾਰ ਜੀ ਦੇ ਪਹੁੰਚਣ ਤੇ ਉਹਨਾਂ ਦਾ ਨਿਘਾ ਸਵਾਗਤ ਸ. ਸਤਿੰਦਰ ਪਾਲ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀਮਤੀ ਪੂਨਮਪ੍ਰੀਤ ਕੌਰ ਅਤੇ ਸ. ਦਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਦਿਲਕਰਨ ਸਿੰਘ ਨੇ ਸ਼੍ਰੀ ਉਜਸਵੀ ਅਲੰਕਾਰ ਜੀ ਦੇ ਆਉਣ ਤੇ ਆਪਣੇ ਸਵਾਗਤੀ ਭਾਸ਼ਣ ਰਾਹੀਂ ਉਹਨਾਂ ਦੇ ਜੀਵਨ ਅਤੇ ਉਪਲੱਭਧੀਆਂ ਬਾਰੇ ਸਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ।

ਇਸ ਸਮਾਰੋਹ ਵਿਚ ਸ਼੍ਰੀ ਉਜਸਵੀ ਅਲੰਕਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਰੂਬਰੂ ਹੋਏ ਅਤੇ ਉਹਨਾਂ ਨੇ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ, ਅਤੇ ਦੱਸਿਆ ਕਿ ਕਿਵੇਂ ਉਹ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠਕੇ ਅਤੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਉਹਨਾਂ ਨੇ ਆਪਣੀ ਮੰਜਿਲ ਨੂੰ ਛੂਹਿਆ। ਉਹਨਾਂ ਨੇ ਆਪਣੇ ਤਰਜਬੇ ਵਿੱਚ ਦੱਸਿਆ ਕਿ ਇੱਕ ਆਮ ਪਰਿਵਾਰ ਦਾ ਵਿਦਿਆਰਥੀ ਵੀ ਸਖ਼ਤ ਮਿਹਨਤ ਨਾਲ ਵੱਡੀਆਂ ਉਚਾਈਆਂ ਤੱਕ ਪਹੁੰਚ ਸਕਦਾ ਹੈ ਅਤੇ ਉਹ ਪੰਜਾਬ ਵਿੱਚ ਰਹਿ ਕੇ ਵੀ ਆਪਣਾ ਭਵਿੱਖ ਉੱਜਵਲ ਕਰ ਸਕਦਾ ਹੈ। ਸ੍ਰੀਮਤੀ ਜਸਪ੍ਰੀਤ ਕੌਰ, ਹੈਡਮਿਸਟ੍ਰੈਸ ਸ.ਹ.ਸ. ਅਯਾਲੀ ਕਲਾਂ ਨੇ ਬੱਚਿਆਂ ਨਾਲ ਰੁਬਰੂ ਹੁੰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀ ਇੱਛਾ ਸ਼ਕਤੀ ਅਤੇ ਸਖ਼ਤ ਮਿਹਨਤ ਨਾਲ ਆਸਮਾਨ ਵਿੱਚ ਉੱਚੀ ਉਡਾਰੀ ਮਾਰ ਸਕਦੇ ਹਨ। ਸ੍ਰੀਮਤੀ ਰਜਿੰਦਰ ਕੌਰ, ਹੈਡਮਿਸਟ੍ਰੈਸ ਸ.ਹ.ਸ. ਦਾਦ ਨੇ ਦੱਸਿਆ ਕਿ ਕਿਵੇਂ ਜਿੰਦਗੀ ਦੇ ਮੁਸ਼ਕਿਲ ਅਤੇ ਕਠਿਨ ਹਾਲਾਤਾਂ ਨਾਲ ਲੜਦਿਆਂ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਿਆ ਜਾਂਦਾ ਹੈ।

ਸ੍ਰੀਮਤੀ ਪੂਨਮਪ੍ਰੀਤ, ਡਾ. ਰਵਨੀਤ ਕੌਰ ਅਤੇ ਸ਼੍ਰੀਮਤੀ ਮਨਜੀਤ ਕੌਰ ਨੇ ਦੱਸਿਆ ਕਿ ਕਿਵੇਂ ਵਿਦਿਆਰਥੀ ਵਧੀਆ ਇਨਸਾਨ ਬਣ ਕੇ ਸਮਾਜ ਨੂੰ ਨਵੀਆਂ ਦਿਸ਼ਾਵਾਂ ਦੇ ਸਕਦੇ ਹਨ। ਸਮਾਰੋਹ ਵਿੱਚ ਵਿੰਗਸ ਲੁਧਿਆਣਾ ਦੇ ਮੈਂਬਰ ਸ. ਸਤਿਦੰਰ ਪਾਲ ਸਿੰਘ ਅਤੇ ਸ. ਦਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਸੁਸਾਇਟੀ ਨੂੰ ਬਣਾਉਣ ਦਾ ਇੱਕ ਖਾਸ ਮੱਕਸਦ ਸੀ ਜਿਸ ਵਿੱਚ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਉਹਨਾ ਨੂੰ ਪੜ੍ਹਾਈ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਬੱਚੇ ਪੜ੍ਹ-ਲਿਖ ਕੇ ਦੇਸ਼ ਦੇ ਵਧੀਆ ਨਾਗਰਿਕ ਬਣ ਸਕਣ। ਇਸ ਵਿੱਚ ਸਮਾਰੋਹ ਸਟੇਜ ਸੈਕਟਰੀ ਦੀਆਂ ਸੇਵਾਵਾਂ ਸ੍ਰੀਮਤੀ ਮਨਜੀਤ ਕੌਰ, ਸ. ਮਨੀਤ ਸਿੰਘ ਅਤੇ ਤਮੰਨਾ ਨੇ ਬਹੁਤ ਹੀ ਬਾਖੂਬੀ ਨਿਭਾਈਆਂ। ਇਸ ਸਮਾਰੋਹ ਵਿੱਚ ਕੋਮਲਪ੍ਰੀਤ ਕੌਰ, ਪ੍ਰਭਦੀਪ ਕੌਰ ਅਤੇ ਲਵਪ੍ਰੀਤ ਕੌਰ ਨੇ ਡਾਂਸ ਅਤੇ ਮਨਦੀਪ ਕੌਰ ਅਤੇ ਲਵਪ੍ਰੀਤ ਕੌਰ ਨੇ ਸੱਭਿਆਚਾਰਕ ਗੀਤ ਗਾ ਕੇ ਬੱਚਿਆਂ ਦਾ ਮਨੋਰੰਜਨ ਕੀਤਾ। ਸਮਾਰੋਹ ਦੇ ਅੰਤ ਤੇ ਰਣਬੀਰ ਸਿੰਘ ਨੇ ਭੰਗੜਾ ਪਾ ਕੇ ਆਏ ਹੋਏ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ। ਇਸ ਮੌਕੇ ਤੇ ਸ. ਅਮਰ ਸਿੰਘ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ.ਦਿਲਕਰਨ ਸਿੰਘ, ਸ. ਕੇਵਲ ਸਿੰਘ ਅਤੇ ਸ਼ੀਮਤੀ ਸਨਦੀਪ ਕੌਰ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਕੋਟਲੀ ਨੇ ਵਿਧਾਨਸਭਾ ‘ਚ ਚੁੱਕਿਆ ਦਲਿਤ ਵਿਦਿਆਰਥੀਆਂ ਦੇ ਦਾਖ਼ਲੇ, ਫੀਸਾਂ ਤੇ ਸਕਾਲਰਸ਼ਿਪ ਦਾ ਮੁੱਦਾ
Next articleSAMAJ WEEKLY = 13/07/2025