(ਸਮਾਜ ਵੀਕਲੀ)
ਜ਼ਿੰਦਗੀ ਚ ਇੱਕ ਸੀ ਹਵਾ ਦਾ ਬੁੱਲ੍ਹਾ ਆ ਗਿਆ।
ਮੰਜ਼ਿਲ ਦੇ ਉੱਤੋ ਸਾਡਾ ਧਿਆਨ ਸੀ ਹਟਾ ਗਿਆ।
ਵੱਡੇ ਵੱਡੇ ਦਿਲ ਵਿੱਚ ਸੁਪਨੇ ਸਜਾਏ ਸੀ।
ਪੱਥਰਾਂ ਦੇ ਸ਼ਹਿਰ ਘਰ ਕੱਚ ਦੇ ਬਣਾਏ ਸੀ।
ਜਾਂਦਾ ਜਾਂਦਾ ਸ਼ੀਸਾ ਸਾਨੂੰ ਸੱਚ ਦਾ ਦਿਖਾ ਗਿਆ।
ਜ਼ਿੰਦਗੀ ਚ ਇੱਕ ਸੀ ਹਵਾ ਦਾ ਬੁੱਲ੍ਹਾ ਆ ਗਿਆ।
ਛੂਹੇ ਬਿਨਾਂ ਸਾਡੇ ਬੱਸ ਕੋਲ਼ ਦੀ ਹੈ ਲੰਘਿਆ।
ਅਸੀ ਹੀ ਨਹੀਂ ਦਿੱਤਾ ਉਹਨੇ ਬੜਾ ਕੁੱਝ ਮੰਗਿਆ।
ਦੁਨੀਆਂ ਦਮੂਹੀ ਇਹ ਗੱਲ ਸਮਝਾ ਗਿਆ।
ਜ਼ਿੰਦਗੀ ਚ ਇੱਕ ਸੀ ਹਵਾ ਦਾ ਬੁੱਲ੍ਹਾ ਆ ਗਿਆ।
ਰੱਬ ਨੇਂ ਹੀ ਰੱਖੇ,ਬੱਚ ਗਏ ਆਂ ਬਾਲ ਬਾਲ ਬਈ।
ਸੁਕਰ ਤੁਰੇ ਨਾ ਅਸੀ ਉਹਦੇ ਨਾਲ਼ ਨਾਲ਼ ਬਈ।
ਸਾਡਿਆਂ ਹੀ ਰਾਹਾਂ ਉੱਤੋਂ ਸਾਨੂੰ ਭਟਕਾ ਗਿਆ।
ਜ਼ਿੰਦਗੀ ਚ ਇੱਕ ਸੀ ਹਵਾ ਦਾ ਬੁੱਲ੍ਹਾ ਆ ਗਿਆ।
ਹੋ ਗਏ ਬੇਕਾਰ ਸਾਰੇ ਕੀਤੇ ਪੁੰਨ ਦਾਨ ਸੀ।
ਗ਼ਲਤ ਦਿਸ਼ਾਵਾਂ ਵੱਲ ਤੁਰ ਪਿਆ “ਖ਼ਾਨ” ਸੀ।
“ਕਾਮੀ ਵਾਲਾ” ਗੱਲਾਂ ਸਾਰੀ ਮਨ ਉੱਤੋਂ ਲਾਹ ਗਿਆ।
ਜ਼ਿੰਦਗੀ ਚ ਇੱਕ ਸੀ ਹਵਾ ਦਾ ਬੁੱਲ੍ਹਾ ਆ ਗਿਆ।
ਸੁਕਰ ਦੀਨ ਕਾਮੀਂ ਖੁਰਦ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly