(ਸਮਾਜ ਵੀਕਲੀ)
1. ਕਈਆਂ ਨਾਲ਼ ਸੀ ਦੋਸਤੀ ਮੇਰੀ
ਕਈਆਂ ਨਾਲ਼ ਸੀ ਬਹੁਤ ਪਿਆਰ
ਕਈਆਂ ਨੇ ਦਿੱਤੇ ਧੋਖੇ ਮੈਨੂੰ
ਕਈਆਂ ਅੱਗੇ ਗਿਆ ਮੈਂ ਹਾਰ…
2. ਰੱਬ ਕਰੇ ! ਸਭ ਦੀ ਜ਼ਿੰਦਗੀ ਵਿੱਚ ਸ਼ਾਂਤੀ ਹੋਵੇ
ਧਨ – ਦੌਲਤ ਭਾਵੇਂ ਘੱਟ ਹੋਵੇ ,
ਪਰ ਕਿਸੇ ਦੇ ਮਨ ਵਿੱਚ ਨਾ ਕੋਈ ਭ੍ਰਾਂਤੀ ਹੋਵੇ…
3. ਦੁਨੀਆ ‘ਚ ਮਾਂ ਦੀ ਬਹੁਤ ਵਡਿਆਈ
ਜੋ ਬੱਚੇ ਦੇ ਜਨਮ ਤੋਂ ਹੀ
ਉਸਦੀ ਰੱਖਿਆ ਕਰਦੀ ਆਈ…
4. ਜਿੱਥੇ ਕਦਰ ਨਾ ਹੋਵੇ
ਉੱਥੇ ਕਦੇ ਜਾਓ ਨਾ ,
ਅੰਦਰੋ – ਅੰਦਰ ਈਰਖਾ ਕਰਨ ਵਾਲੇ ਨੂੰ
ਬਹੁਤਾ ਕਦੇ ਬੁਲਾਓ ਨਾ ,
ਸੱਚ ਕਹਿ ਗਏ ਸਿਆਣੇ ਮਿੱਤਰੋ !
ਸਵਾਦ ਦੇਖ ਕੇ ਭੋਜਨ ਬਹੁਤਾ ਖਾਓ ਨਾ…
5. ਜਿਵੇਂ ਸਵੇਰੇ – ਸਵੇਰੇ
ਜੰਗਲ ਸ਼ਾਂਤ ਹੁੰਦਾ
ਤਿਵੇਂ ਕਦੇ – ਕਦੇ ਲੱਗਦਾ
ਚੰਗਾ ਇਕਾਂਤ ਹੁੰਦਾ …
6. ਜ਼ਿੰਦਗੀ ‘ਚ ਦੋ ਰਸਤੇ ਨੇ
ਇੱਕ ਅੱਛਾਈ ਦਾ ਤੇ ਦੂਸਰਾ ਬੁਰਾਈ ਦਾ ,
ਭਾਵੇਂ ਕੁਝ ਵੀ ਹੋ ਜਾਏ
ਕਦੇ ਬੁਰੇ ਰਸਤੇ ਨਹੀਂ ਜਾਈਦਾ…
7. ਬੰਦਾ ਉਹੀ ਚੰਗਾ
ਜੋ ਦੂਸਰਿਆਂ ਲਈ ਵੀ ਸੋਚੇ ,
ਜੋ ਦੂਸਰਿਆਂ ਲਈ ਵੀ ਸੋਚੇ
ਉਸ ਲਈ ਰੱਬ ਵੀ ਕੁਝ ਕਰਨਾ ਲੋਚੇ…
8. ਉਦਾਸ ਸੀ ਦਿਲ ਮੇਰਾ
ਕਿਸੇ ਨੇ ਆਸ ਨਾ ਜਗਾਈ ,
ਜਿਸ ‘ਤੇ ਸੀ ਉਮੀਦ
ਉਸਨੇ ਵੀ ਉਮੀਦ ਬੁਝਾਈ…
9. ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਆਇਆ ਸੀ
ਪ੍ਰਭੂ ਸ਼੍ਰੀ ਰਾਮ ਜੀ ਨੇ ਵੀ ਦਰਸ਼ਨ ਦੇ ਦਿੱਤੇ
ਅੱਜ ਮੇਰੇ ਸਾਰੇ ਪਾਪ ਧੋ ਹੋ ਗਏ
ਜੋ ਜਨਮਾਂ – ਜਨਮਾਂ ਵਿੱਚ ਅੱਜ ਤੱਕ ਮੈਂ ਕੀਤੇ …
10. ਕਦੇ – ਕਦੇ ਮੈਂ ਵੀ ਹਾਰ ਜਾਂਦਾ ਹਾਂ
ਕਦੇ – ਕਦੇ ਦੋਸਤੋ !
ਸਮਝਿਆ ਮੈਂ ਵੀ ਭਾਰ ਜਾਂਦਾ ਹਾਂ ,
ਜ਼ਿੰਦਗੀ ਬੜੀ ਅਜੀਬ ਖੇਡ ਖੇਡਦੀ ਰਹਿੰਦੀ
ਕਦੇ – ਕਦੇ ਮੈਂ ਵੀ ਦੋਸਤੋ !
ਜਿੱਤੀ ਬਾਜੀ ਹਾਰ ਜਾਂਦਾ ਹਾਂ …
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
9478561356