ਹਲਕਾ ਸੁਲਤਾਨਪੁਰ ਲੋਧੀ ਵਾਸੀਆਂ ਲਈ ਰਾਹਤ ਦੀ ਖਬਰ

ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਨੂੰ ਮੁਰੰਮਤ ਕਰਨ ਦਾ ਕੰਮ ਵਿਧਾਇਕ ਰਾਣਾ ਨੇ ਸ਼ੁਰੂ ਕਰਵਾਇਆ
ਪੰਜਾਬ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ‘ਚ ਅਸਫਲ ਹੋਈ: ਰਾਣਾ
ਕਪੂਰਥਲਾ,  (   ਕੌੜਾ )- ਬਦ ਤੋਂ ਬਦਤਰ ਹੋ ਚੁੱਕੇ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਨੂੰ ਮੁਰੰਮਤ ਕਰਨ ਕੰਮ ਅੱਜ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਆਪਣੇ ਨਿੱਜੀ ਖਰਚੇ ‘ਤੇ ਸ਼ੁਰੂ ਕਰਵਾਇਆ। ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਸੜਕ ਪਿਛਲੇ ਲੰਬੇ ਸਮੇਂ ਤੋਂ ਡਡਵਿੰਡੀ ਤੋਂ ਲੈ ਕੇ ਆਰ ਸੀ ਐਫ ਤੱਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਪਿਛਲੀਆਂ ਜਾਂ ਮੌਜੂਦਾ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕ ਦੀ ਖਸਤਾ ਹਾਲਤ ਹੋਣ ਕਾਰਨ ਇੱਥੇ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਸਨ ਅਤੇ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਸੜਕ ਦੇ ਮੁਰੰਮਤ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ। ਇਸ ਮੌਕੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਣ ਕਰ ਜਿੱਥੇ ਰਾਹਗੀਰਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਇਸ ਸੜਕ ਵਿੱਚ ਪਏ ਹੋਏ ਟੋਇਆਂ ਕਰਨ ਹਰ ਰੋਜ ਹਾਦਸੇ ਵਾਪਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 6 ਮਹੀਨੇ ਤੋਂ ਉਨਾਂ ਵੱਲੋਂ ਪੰਜਾਬ ਸਰਕਾਰ ਨੂੰ ਇਸ ਸੜਕ ਦੀ ਮੁਰੰਮਤ ਕਰਨ ਲਈ ਬੇਨਤੀ ਕੀਤੀ ਜਾ ਰਹੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਸੜਕ ਦਾ ਪੈਚ ਵਰਕ ਕਰਵਾ ਕੇ ਮੁਰੰਮਤ ਕਰਵਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਆਪ ਹੀ ਆਪਣਾ ਸਹਾਰਾ ਬਣਨਾ ਪੈ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ,  ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਵਾਈਸ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਤੇ ਕੌਂਸਲਰ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਚੇਅਰਮੈਨ ਅਨਿਲ ਭੋਲਾ, ਕੌਂਸਲਰ ਪਵਨ ਕਨੌਜੀਆ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਤਕੀਆ, ਚੇਅਰਮੈਨ ਹਰਚਰਨ ਸਿੰਘ ਬੱਗਾ, ਕਿਸਾਨ ਆਗੂ ਜਗਜੀਤ ਸਿੰਘ ਚੰਦੀ, ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ, ਕੰਵਲਨੈਣ ਸਿੰਘ ਕੇਨੀ, ਅਮਰਜੀਤ ਸਿੰਘ ਖਿੰਡਾ, ਗੁਰਦੀਪ ਸਿੰਘ ਸ਼ਹੀਦ, ਸਤਿੰਦਰ ਸਿੰਘ ਚੀਮਾ ਬਲਜਿੰਦਰ ਸਿੰਘ ਖਿੰਡਾ, ਗੋਲਡੀ ਧੰਜੂ ਪ੍ਰਧਾਨ ਯੂਥ ਕਾਂਗਰਸ, ਮਿਹਰ ਸਿੰਘ, ਨੰਬਰਦਾਰ ਵਰਿਆਮ ਸਿੰਘ, ਗੁਰਬੀਰ ਸਿੰਘ ਗੋਲਡੀ, ਗੁਰਵਿੰਦਰ ਮੀਰੇ, ਸਰਪੰਚ ਦਵਿੰਦਰ ਸਿੰਘ, ਮਨੂ ਪ੍ਰਧਾਨ, ਸਰਬਜੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਗੋਪੀ, ਸੋਢੀ ਖੇੜਾ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਫੱਥੋਵਾਲ, ਦਵਿੰਦਰ ਸਿੰਘ ਮੈਨੇਜਰ, ਸੋਨੂ ਸੱਧੂਵਾਲ, ਗੁਰਜੋਤ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਅਮਨ ਅਰੋੜਾ, ਪਰਮਜੀਤ ਸਿੰਘ ਬਾਊਪੁਰ, ਦਰਸ਼ਨ ਸਿੰਘ ਸੁਚੇਤਗੜ੍ਹ, ਹਰਵਿੰਦਰ ਸਿੰਘ ਚੀਮਾ ,ਬਲਵਿੰਦਰ ਸਿੰਘ, ਅਮਰਦੀਪ ਸਿੰਘ, ਮੇਹਰ ਸਿੰਘ ਦੁਰਗਾਪੁਰ ਅਤੇ ਰਿੰਕੂ ਸੱਦੂਵਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -568
Next articleਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਰਵਾਨਾ