ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆਂ ਦੇ ਖੂਬਸੂਰਤ ਪਹਾੜਾਂ ’ਚ ਸਥਿਤ ਵਿਲੀਅਮ ਲੇਕ ਸ਼ਹਿਰ ਨਾਲ ਸਬੰਧਿਤ ਕੁਝ ਬਜ਼ੁਰਗਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਹਰ ਸਾਲ ਦੀ ਤਰ੍ਹਾਂ ਸਰੀ ਦੀ 88 ਐਵੀਨਿਊ ’ਤੇ ਸਥਿਤ ਬੇਅਰ ਕਰੀਕ ਪਾਰਕ ’ਚ ‘ਸਾਲਾਨਾ ਪਿਕਨਿਕ’ਮਨਾਈ ਗਈ। ਰਜਿੰਦਰ ਸਿੰਘ ਪਰਮਾਰ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਤੋਂ ਤਕਰੀਬਨ ਪੰਜ ਦਹਾਕੇ ਪਹਿਲਾਂ ਭਾਰਤ ਤੋਂ ਆਏ ਕੁਝ ਪੰਜਾਬੀ ਪਰਿਵਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਪਹਾੜਾਂ ਦੀ ਗੋਦ ’ਚ ਵੱਸਦੇ ਵਿਲੀਅਮ ਲੇਕ ਸ਼ਹਿਰ ’ਚ ਮੌਜ਼ੂਦ ਲੱਕੜ ਮਿਲਾਂ ’ਚ ਕੰਮ ਕਰਨ ਲਈ ਆਪਣੇ ਪਰਿਵਾਰ ਸਮੇਤ ਵੱਸ ਗਏ ਸਨ। ਉੱਥੋਂ ਦੇ ਬਰਫ਼ੀਲੇ ਮੌਸਮ ’ਚ ਕੜਾਕੇ ਦੀ ਠੰਡ ’ਚ ਕਈ ਦਹਾਕੇ ਸਖ਼ਤ ਮਿਹਨਤ ਕਰਨ ਮਗਰੋਂ ਨੋਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਬਹੁਗਿਣਤੀ ਪਰਿਵਾਰ ਆਪਣੇ ਬੱਚਿਆਂ ਦੀ ਉਚੇਰੀ ਪੜ੍ਹਾਈ ਅਤੇ ਕੁਝ ਹੋਰ ਘਰੇਲੂ ਕਾਰਨਾਂ ਕਰਕੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ’ਚ ਆ ਵੱਸੇ। ਪ੍ਰੰਤੂ ਸਰੀ ’ਚ ਰਹਿੰਦਿਆਂ ਵੀ ਉਨ੍ਹਾਂ ਨੇ ਵਿਲੀਅਮ ਲੇਕ ਵਾਲੀ ਆਪਸੀ ਸਾਂਝ ਬਰਕਰਾਰ ਰੱਖਣ ਦੇ ਮੰਤਵ ਵਜੋਂ ਸਰੀ ’ਚ ਹਰ ਸਾਲ ਸਾਂਝੇ ਉਦਮ ਸਦਕਾ ਪਿਕਨਿਕ ਮਨਾਏ ਜਾਣ ਦਾ ਫ਼ੈਸਲਾ ਕੀਤਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਹੁਣ ਤੀਕ ਨਿਰੰਤਰ ਜਾਰੀ ਹੈ।
https://play.google.com/store/apps/details?id=in.yourhost.samajweekly