ਮੈਂ ਕਿਉਂ ਜਾਵਾਂ ਦੇਸ਼ ਕਨੇਡਾ

 (ਸਮਾਜ ਵੀਕਲੀ) 
ਮੈਂ  ਕਿਉਂ  ਜਾਵਾਂ  ਦੇਸ਼  ਕਨੇਡਾ ,
ਸੁਰਗ ਦਾ ਲਾਲਚ ਨਿਰਾ ਸ਼ਲੇਡਾ।
ਜਾਣ  ਵੇਲ਼ੇ  ਤਾਂ  ਸ਼ਾਨ ਨਿਰਾਲੀ ,
ਆਉਂਦਾ ਹਰ  ਕੋਈ  ਹੋ ਕੇ ਟੇਢਾ।
ਥਰ ਥਰ ਥਰ ਥਰ ਕੰਬਣੀ ਚੜ੍ਹਦੀ
ਠੰਢ  ਦਾ ਮੌਸਮ  ਵਰ੍ਹਿਆਂ  ਜੇਡਾ ।
ਬੜੀਆਂ  ਸਖ਼ਤ  ਮਿਹਨਤਾਂ  ਉੱਥੇ,
ਮਾਪਿਆਂ ਵਾਲ਼ੀ ਮੌਜ਼ ਨੀਂ ਲੱਭਣੀ।
ਨਵੇਂ ਗਇਆਂ ਨੂੰ ਕੰਮ ਨੀਂ ਮਿਲ਼ਦੇ,
ਰੋਟੀ  ਵੀ ਹੱਥੀਂ ਪੈਂਦੀ  ਏ  ਥੱਪਣੀ ।
ਖਾਣ ਪੀਣ ਦਾ ਸੁਆਦ ਨੀਂ ਆਉਂਦਾ,
ਫ਼ਿਕਰ ਨੇ ਹਰਦਮ ਧੌਣ ਹੈ ਨੱਪਣੀ।
ਘਰ ਦਾ ਰੈਂਟ ਨਾ ਬਿਜ਼ਲੀ ਦਾ ਬਿੱਲ
ਕੁਝ  ਵੀ  ਉੱਥੇ  ਮਾਫ਼  ਨੀਂ  ਹੁੰਦਾ ।
ਮਹਿੰਗਾਈ  ਵੀ  ਫੱਟੇ  ਚੱਕ  ਹੈ,
ਆਟਾ  ਸੌ  ਦਾ  ਕਿਲੋ  ਹੈ  ਪੈਂਦਾ ।
ਅੱਜ ਦੀ  ਫ਼ਿਕਰ  ਨਾ ਮੁੱਕੀ ਹੁੰਦੀ ,
ਕੱਲ੍ਹ ਦੀ ਚਿੰਤ ‘ਚ ਮਨ ਹੈ ਤ੍ਰਹਿੰਦਾ ।
ਇੱਥੋਂ  ਵਾਲ਼ਾ  ਨਿਆਂ  ਨਾ  ਉੱਥੇ ,
ਨਾ ਹੀ ਅਜਿਹੇ ਕਨੂੰਨ ਮਿਲਣਗੇ ।
ਇੱਥੇ  ਰਿਸ਼ਵਤ  ਲੈਣ  ਵਾਲ਼ੇ  ਵੀ,
ਰਿਸ਼ਵਤ  ਦੇ  ਕੇ ਛੁੱਟ  ਜਾਵਣਗੇ ।
ਸਜ਼ਾ  ਬੜੀ  ਹੀ  ਸਖ਼ਤ ਹੈ  ਉੱਥੇ,
ਉਮਰਾਂ  ਤੀਕਰ  ਬੰਨ੍ਹ  ਜਾਵਣਗੇ ।
ਫੇਰ  ਵੀ  ਜੇ  ਮਨ ਨਹੀਂਓਂ ਮੰਨਦਾ ,
ਆਪਣਾ ਆਪ ਵਿਚਾਰ ਕੇ ਜਾਇਓ।
ਮੁੜ ਕੇ ਧਰਤ ਨਾ ਮਾਂ ਦੀ ਲੱਭਣੀ
ਬਣਨਾ  ਹੈ  ਕੁਝ  ਧਾਰ ਕੇ ਜਾਇਓ ।
ਗਧਿਆਂ  ਦੀ  ਜਾ ਜੂਨੀ ਏਂ   ਪੈਣਾ,
ਆਪਣੇ ਮਨ ਨੂੰ ਮਾਰ ਕੇ ਜਾਇਓ ।
                   <>
ਸ਼ਿੰਦਾ ਬਾਈ 
Previous article24-9-1932 को चमचा युग की स्थापना हुई
Next articleਗੁਰੂ ਦੇ ਸਿੱਖਾਂ ਨੂੰ ਚਿੰਤਨ ਕਰਨ ਦੀ ਲੋੜ