(ਸਮਾਜ ਵੀਕਲੀ)
ਸਾਡੇ ਮਹਾਂਪੁਰਸ਼ ‘ਨਾਮਦੇਵ’ ‘ਕਬੀਰ’ ‘ਰਵਿਦਾਸ’ ਜੀ ਨੇ ,
ਆਪਣੀ ‘ਬਾਣੀ’ ਵਿੱਚ ਕਿਉਂ ‘ਜ਼ਾਤ’ ਦਾ ਪ੍ਰਚਾਰ ਕੀਤਾ?
ਕਈਆਂ ਦੇ ਮਨ ਵਿੱਚ ਇਹ ਵੱਡਾ ਸਵਾਲ ਹੋਣਾ,
ਦੂਜੇ ਪਾਸੇ ਜ਼ਾਤ ਵਿਰੁੱਧ ਸਾਨੂੰ ਕਿਉਂ ਖ਼ਬਰਦਾਰ ਕੀਤਾ ?
ਅਸਲ ਵਿੱਚ ਉਸ ਵਕਤ ‘ਮੰਨੂ’ ਦੇ ਚੇਲਿਆਂ ਨੇ,
ਅਖੌਤੀ ਨੀਵੀਆਂ ਜਾਤੀਆਂ ਨੂੰ ਦਬਾਇਆ ਹੋਇਆ ਸੀ।
ਇਹਨਾਂ ਦੇ ਪੜਨ ਲਿਖਣ ਤੇ ਪਾਬੰਦੀ ਹੋਣ ਕਾਰਨ,
ਲੋਕਾਂ ਨੂੰ ਨਫ਼ਰਤ ਦਾ ਪਾਠ ਪੜ੍ਹਾਇਆ ਹੋਇਆ ਸੀ।
ਐਸਾ ਸਮਝਦੇ ਸੀ ਇਹਨਾ ਨੂੰ ‘ਅਕਲ’ ਹੈ ਨੀ,
ਕੁਝ ਲੋਕਾਂ ਦਾ ਸਬਕ਼ ਪੜਾਇਆ ਹੋਇਆ ਸੀ।
ਇਹ ਭਰਮ ਕੱਢਣ ਲਈ ਇਹਨਾਂ ਰਹਿਬਰਾਂ ਨੇ,
ਸਚਾਈ ਦੱਸਣ ਲਈ ਕੀਤਾ ਸਾਰੇ ਪ੍ਰਚਾਰ ਲੋਕੋ।
ਮੇਜਰ ਲੱਗੇ “ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ”
ਜੋ ਨੀਵਾਂ ਸਮਝਦੇ ਸੀ ਛੀਬਾਂ,ਜੁਲਾਹਾ,ਚਮਾਰ ਲੋਕੋ਼।
ਮੇਜਰ ਸਿੰਘ ‘ਬੁਢਲਾਡਾ’
94176 42327